ਯੂਕਰੇਨ ਦੀ ਰਾਜਧਾਨੀ ਕੀਵ ਤੇ ਨੇੜਲੇ ਇਲਾਕਿਆਂ ’ਚ ਹਵਾਈ ਅਲਰਟ: ਨਾਗਰਿਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਕਿਹਾ

ਲਵੀਵ: ਯੂਕਰੇਨ ਦੀ ਰਾਜਧਾਨੀ ਕੀਵ ਅਤੇ ਇਸ ਦੇ ਆਲੇ ਦੁਆਲੇ ਅੱਜ ਸਵੇਰੇ ਹਵਾਈ ਅਲਰਟ ਐਲਾਨਿਆ ਗਿਆ ਹੈ ਅਤੇ ਨਿਵਾਸੀਆਂ ਨੂੰ ਜਲਦੀ ਤੋਂ ਜਲਦੀ ਸੁਰੱਖਿਅਤ ਸਥਾਨਾਂ ‘ਤੇ ਜਾਣ ਦੀ ਅਪੀਲ ਕੀਤੀ ਗਈ ਹੈ। ਖੇਤਰੀ ਪ੍ਰਸ਼ਾਸਨ ਦੇ ਮੁਖੀ ਨੇ ਟੈਲੀਗ੍ਰਾਮ ‘ਤੇ ਕਿਹਾ, ‘ਕੀਵ ਖੇਤਰ- ਹਵਾਈ ਚਿਤਾਵਨੀ। ਮਿਜ਼ਾਈਲ ਹਮਲੇ ਦਾ ਖਤਰਾ ਹੈ। ਸਾਰਿਆਂ ਨੂੰ ਤੁਰੰਤ ਸੁਰੱਖਿਅਤ ਥਾਵਾਂ ‘ਤੇ ਜਾਣਾ ਚਾਹੀਦਾ ਹੈ।