ਕੋਰੋਨਾ ਮਹਾਮਾਰੀ ਦਾ ਖ਼ਤਰਾ ਅਜੇ ਟਲਿਆ ਨਹੀਂ, ਆ ਸਕਦਾ ਹੈ ਨਵਾਂ ਵੇਰੀਐਂਟ, ਜਾਣੋ ਮਾਹਰਾਂ ਨੇ ਕੀ ਦਿੱਤੀ ਚਿਤਾਵਨੀ

ਬੈਂਗਲੁਰੂ: ਦੇਸ਼ ਭਰ ‘ਚ ਹੁਣ ਕੋਰੋਨਾ ਦੇ ਮਾਮਲੇ ਨਾ-ਮਾਤਰ ਹਨ। ਹਰ ਰੋਜ਼ ਕੋਰੋਨਾ ਦੇ ਮਾਮਲੇ ਘੱਟ ਰਹੇ ਹਨ। ਇਸ ਕਾਰਨ ਜ਼ਿਆਦਾਤਰ ਸੂਬਿਆਂ ਨੇ ਵੀ ਕੋਰੋਨਾ ਪਾਬੰਦੀਆਂ ਹਟਾ ਲਈਆਂ ਹਨ ਅਤੇ ਸਾਰੀਆਂ ਗਤੀਵਿਧੀਆਂ ਵੀ ਆਮ ਵਾਂਗ ਹੋ ਗਈਆਂ ਹਨ। ਹਾਲਾਂਕਿ, ਮਾਹਰਾਂ ਦਾ ਕਹਿਣਾ ਹੈ ਕਿ ਖ਼ਤਰਾ ਅਜੇ ਟਲਿਆ ਨਹੀਂ ਹੈ ਅਤੇ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਟਾਟਾ ਇੰਸਟੀਚਿਊਟ ਫਾਰ ਜੈਨੇਟਿਕਸ ਐਂਡ ਸੋਸਾਇਟੀ ਦੇ ਡਾਇਰੈਕਟਰ ਰਾਕੇਸ਼ ਮਿਸ਼ਰਾ ਨੇ ਕਿਹਾ ਕਿ ਹੁਣ ਸਾਰਿਆਂ ਨੂੰ ਕੋਰੋਨਾ ਵਾਇਰਸ ਦੇ ਅੰਤਿਮ ਪੜਾਅ ‘ਤੇ ਪਹੁੰਚਣ ਦੀ ਉਡੀਕ ਕਰਨੀ ਚਾਹੀਦੀ ਹੈ ਅਤੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।

Leave a Reply

Your email address will not be published. Required fields are marked *