ਪਾਇਲਟ ਦੀ ਤਬੀਅਤ ਵਿਗੜਨ ਕਾਰਨ ਯਾਤਰੀ ਨੇ ਜਹਾਜ਼ ਨੂੰ ਸੁਰੱਖਿਅਤ ‘ਲੈਂਡ’ ਕਰਵਾਇਆ

ਵੈਸਟ ਪਾਮ ਬੀਚ (ਅਮਰੀਕਾ): ਫਲੋਰੀਡਾ ਦੇ ਐਟਲਾਂਟਿਕ ਤੱਟ ‘ਤੇ ਛੋਟੇ ਜਹਾਜ਼ ‘ਚ ਸਵਾਰ ਯਾਤਰੀ ਨੇ ਕਾਕਪਿਟ ਰੇਡੀਓ ਰਾਹੀਂ ਜਹਾਜ਼ ਨੂੰ ਉਦੋਂ ਸੁਰੱਖਿਅਤ ਉਤਾਰ ਲਿਆ ਜਦੋਂ ਜਹਾਜ਼ ਦੇ ਪਾਇਲਟ ਦੀ ਹਾਲਤ ਵਿਗੜ ਗਈ। ਯਾਤਰੀ ਨੇ ਏਅਰ ਕੰਟਰੋਲਰਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜਹਾਜ਼ ਸੁਰੱਖਿਅਤ ਉਤਰ ਗਿਆ। ਯਾਤਰੀ ਨੇ  ਕਿਹਾ,‘ਹਾਲਾਤ ਕਾਫ਼ ਗੰਭੀਰ ਸਨ। ਪਾਇਲਟ ਦੀ ਸਿਹਤ ਖਰਾਬ ਹੋਣ ਕਾਰਨ ਉਸ ਨੂੰ ਕੁੱਝ ਵੀ ਸੁੱਝ ਨਹੀਂ ਸੀ ਰਿਹਾ। ਮੈਨੂੰ ਜਹਾਜ਼ ਉਡਾਉਣ ਦਾ ਕੋਈ ਤਜਰਬਾ ਨਹੀਂ ਸੀ।’ ਕਾਕਪਿਟ ਰੇਡੀਓ’ ਰਾਹੀਂ ਮਦਦ ਦੀ ਬੇਨਤੀ ਕਰਨ ਤੋਂ ਬਾਅਦ ਏਅਰ ਟ੍ਰੈਫਿਕ ਕੰਟਰੋਲਰ ਨੇ ਜਵਾਬ ਦਿੱਤਾ ਅਤੇ ਯਾਤਰੀ ਨੂੰ ਪੁੱਛਿਆ ਕਿ ਕੀ ਉਸਨੂੰ ਸਿੰਗਲ-ਇੰਜਣ ਜਹਾਜ਼ ਬਾਰੇ ਪਤਾ ਹੈ। ਯਾਤਰੀ ਨੇ ਕਿਹਾ, ‘ਮੈਨੂੰ ਪਤਾ ਨਹੀਂ। ਮੈਂ ਆਪਣੇ ਸਾਹਮਣੇ ਫਲੋਰੀਡਾ ਦਾ ਤੱਟ ਦੇਖ ਰਿਹਾ ਹਾਂ ਅਤੇ ਮੈਨੂੰ ਕੁਝ ਵੀ ਨਹੀਂ ਪਤਾ ਕਰਨਾ ਕੀ ਹੈ। ਇਸ ਤੋਂ ਬਾਅਦ ਕੰਟਰੋਲਰ ਨੇ ਉਸ ਨਾਲ ਬਹੁਤ ਸ਼ਾਂਤੀ ਨਾਲ ਗੱਲ ਕੀਤੀ ਅਤੇ ਉਸ ਨੂੰ ਜਹਾਜ਼ ਦੇ ਨੂੰ ਸੰਤੁਲਿਤ ਰੱਖਣ ਅਤੇ ਤੱਟ ਵੱਲ ਵਧਣ ਲਈ ਕਿਹਾ। ਕੁੱਝ ਮਿੰਟਾਂ ਬਾਅਦ ਕੰਟਰੋਲਰਾਂ ਨੇ ਜਹਾਜ਼ ਦੀ ਸਥਿਤੀ ਦਾ ਪਤਾ ਲਗਾਇਆ। ਯਾਤਰੀ ਦੀ ਆਵਾਜ਼ ਹੌਲੀ ਹੋਣ ‘ਤੇ ਕੰਟਰੋਲਰ ਨੇ ਉਸ ਤੋਂ ਉਸ ਦਾ ਫ਼ੋਨ ਨੰਬਰ ਮੰਗਿਆ ਤਾਂ ਜੋ ਉਹ ਪਾਮ ਬੀਚ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕੰਟਰੋਲਰਾਂ ਨਾਲ ਆਰਾਮ ਨਾਲ ਗੱਲ ਕਰ ਸਕੇ। ਏਅਰ ਟ੍ਰੈਫਿਕ ਕੰਟਰੋਲਰ ਰਾਬਰਟ ਮੋਰਗਨ ਨੇ ਫਿਰ ਮੋਰਚਾ ਸੰਭਾਲਿਆ ਅਤੇ ਜਹਾਜ਼ ਨੂੰ ਸੁਰੱਖਿਅਤ ਉਤਰਵਾ ਲਿਆ। ਜਿਵੇਂ ਹੀ ਯਾਤਰੀ ਜਹਾਜ਼ ਉਤਰਿਆ ਤਾਂ ਇਕ ਹੋਰ ਕੰਟਰੋਲਰ ਨੇ ਕਿਹਾ, ‘ਨਵੇਂ ਪਾਇਲਟ ਨੂੰ ਦਾ ਸਵਾਗਤ ਹੈ।’

Leave a Reply

Your email address will not be published. Required fields are marked *