ਸਵੀਡਨ ਤੇ ਫਿਨਲੈਂਡ ਦੇ ਨਾਟੋ ‘ਚ ਸ਼ਾਮਲ ਹੋਣ ਦੀਆਂ ਕੋਸ਼ਿਸ਼ਾਂ ਨੂੰ ਤੁਰਕੀ ਦੇ ਰਾਸ਼ਟਰਪਤੀ ਨੇ ਕੀਤਾ ਇਨਕਾਰ

ਇਸਤਾਂਬੁਲ-ਤੁਰਕੀ ਦੇ ਰਾਸ਼ਟਰਪਤੀ ਨੇ ਵੀਰਵਾਰ ਨੂੰ ਜਾਰੀ ਇਕ ਵੀਡੀਓ ‘ਚ ਕਿਹਾ ਕਿ ਉਨ੍ਹਾਂ ਦਾ ਦੇਸ਼ ਸਵੀਡਨ ਤੇ ਫਿਨਲੈਂਡ ਦੇ ਨਾਟੋ ‘ਚ ਸ਼ਾਮਲ ਹੋਣ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕਰੇਗਾ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਬ ਏਅਦੋਆਨ ਨੇ ਦੇਸ਼ ਦੇ ਨੌਜਵਾਨ ਅਤੇ ਖੇਡ ਦਿਵਸ ‘ਅਤਾਤੁਰਕ’ ਦੇ ਮੌਕੇ ‘ਤੇ ਜਾਰੀ ਵੀਡੀਓ ‘ਚ ਤੁਰਕੀ ਦੇ ਨੌਜਵਾਨਾਂ ਨੂੰ ਕਿਹਾ ਕਿ ਅਸੀਂ ਆਪਣੇ ਸਬੰਧਿਤ ਸਹਿਯੋਗੀ ਦੇਸ਼ਾਂ ਨੂੰ ਕਹਿ ਦਿੱਤਾ ਹੈ ਕਿ ਅਸੀਂ ਨਾਟੋ ‘ਚ ਫਿਨਲੈਂਡ ਅਤੇ ਸਵੀਡਨ ਦੇ ਦਾਖ਼ਲੇ ਲਈ ਮਨਾ ਕਰਾਂਗੇ ਅਤੇ ਅਸੀਂ ਆਪਣੇ ਇਸ ਤਰ੍ਹਾਂ ਦੇ ਰੁਖ਼ ‘ਤੇ ਕਾਇਮ ਰਹਾਂਗੇ।

ਫਿਨਲੈਂਡ ਅਤੇ ਸਵੀਡਨ ਦੇ ਪੱਛਮੀ ਦੇਸ਼ਾਂ ਦੇ ਫੌਜੀ ਗਠਜੋੜ ‘ਚ ਸ਼ਾਮਲ ਹੋਣ ਦੀ ਅਰਜ਼ੀ ‘ਤੇ ਤੁਰਕੀ ਦੀ ਮਨਜ਼ੂਰੀ ਮਹੱਤਵਪੂਰਨ ਹੈ ਕਿਉਂਕਿ ਨਾਟੋ ਦੇ ਫੈਸਲੇ ਆਮ-ਸਹਿਮਤੀ ਨਾਲ ਹੁੰਦੇ ਹਨ। ਨਾਟੋ ਦੇ ਸਾਰੇ 30 ਮੈਂਬਰ ਦੇਸ਼ਾਂ ਨੂੰ ਕਿਸੇ ਦੇਸ਼ ਦੀ ਮੈਂਬਰਸ਼ਿਪ ਲਈ ਸਹਿਮਤੀ ਦੇਣ ਦਾ ਵੀਟੋ ਦਾ ਅਧਿਕਾਰ ਹੈ। ਏਰਦੋਆਨ ਨੇ ਕਿਹਾ ਕਿ ਤੁਰਕੀ ਦਾ ਇਹ ਵਿਰੋਧ ਸਵੀਡਨ ਅਤੇ ਕੁਝ ਹੱਦ ਤੱਕ ਫਿਨਲੈਂਡ ਨੇ ਵੀ ਪਾਬੰਦੀਸ਼ੁਦਾ ਕੁਰਦਿਸ਼ ਵਰਕਰਜ਼ ਪਾਰਟੀ ਦੇ ਸਮਰਥਨ ਨੂੰ ਲੈ ਕੇ ਹੈ। ਇਹ ਸੀਰੀਆ ਦਾ ਇਕ ਹਥਿਆਰਬੰਦ ਸੰਗਠਨ ਹੈ।

Leave a Reply

Your email address will not be published. Required fields are marked *