ਰੂਸ ’ਤੇ ਕਰੋਨਾਵਾਇਰਸ ਦੀ ਦਵਾਈ ਦਾ ਟਰਾਇਲ ਹੈਕ ਕਰਨ ਦੇ ਦੋਸ਼

ਲੰਡਨ: ਬਰਤਾਨੀਆ, ਅਮਰੀਕਾ ਤੇ ਕੈਨੇਡਾ ਨੇ ਕਿਹਾ ਹੈ ਕਿ ਰੂਸ ਵੱਲੋਂ ਖੋਜੀਆਂ ਤੋਂ ਕਰੋਨਾਵਾਇਰਸ ਦੀ ਦਵਾਈ ਸਬੰਧੀ ਸੂਚਨਾ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਿੰਨੋਂ ਦੇਸ਼ਾਂ ਨੇ ਅੱਜ ਦੋਸ਼ ਲਗਾਇਆ ਹੈ ਕਿ ਹੈਕ ਕਰਨ ਵਾਲਾ ਗਰੁੱਪ ਏਪੀਟੀ29 ਜੋ ਕੋਜ਼ੀ ਬੀਅਰ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਰੂਸੀ ਖ਼ੁਫ਼ੀਆ ਸੇਵਾ ਦਾ ਹਿੱਸਾ ਵੀ ਕਿਹਾ ਜਾਂਦਾ ਹੈ, ਕਰੋਨਾਵਾਇਰਸ ਦੀ ਦਵਾਈ ਬਣਾਉਣ ਦੇ ਕੰਮ ’ਚ ਸ਼ਾਮਲ ਅਕਾਦਮਿਕ ਤੇ ਫਾਰਮਾ ਖੋਜ ਸੰਸਥਾਵਾਂ ’ਤੇ ਹਮਲੇ ਕਰ ਰਿਹਾ ਹੈ। ਇਨ੍ਹਾਂ ਲਗਾਤਾਰ ਹਮਲਿਆਂ ਨੂੰ ਖੁ਼ਫ਼ੀਆ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਬੌਧਿਕ ਸੰਪਤੀ ਦੀ ਚੋਰੀ ਵਜੋਂ ਦੇਖਿਆ ਜਾ ਰਿਹਾ ਹੈ।

Leave a Reply

Your email address will not be published. Required fields are marked *