ਚੀਨ ਵੱਲੋਂ ਭਾਰਤ ਸਮੇਤ ਪੰਜ ਮੁਲਕਾਂ ਦੇ ਨਾਗਰਿਕਾਂ ਦੇ ਵੀਜ਼ੇ ਮੁਅੱਤਲ

ਨਵੀਂ ਦਿੱਲੀ : ਚੀਨ ਨੇ ਭਾਰਤ ਸਮੇਤ ਪੰਜ ਮੁਲਕਾਂ ਦੇ ਨਾਗਰਿਕਾਂ ਦੇ ਵੀਜ਼ੇ ਆਰਜ਼ੀ ਤੌਰ ’ਤੇ ਮੁਅੱਤਲ ਕਰ ਦਿੱਤੇ ਹਨ। ਭਾਰਤ, ਯੂਕੇ, ਬੈਲਜੀਅਮ, ਫਰਾਂਸ ਤੇ ਫਿਲਪੀਨਜ਼ ਵਿੱਚ ਕਰੋਨਾਵਾਇਰਸ ਕੇਸਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਚੀਨ ਨੇ ਇਨ੍ਹਾਂ ਮੁਲਕਾਂ ਨਾਲ ਸਬੰਧਤ ਨਾਗਰਿਕਾਂ ਦੇ ਦੇਸ਼ ਵਿੱਚ ਦਾਖ਼ਲੇ ’ਤੇ ਰੋਕ ਲਾ ਦਿੱਤੀ ਹੈ। ਸੂਤਰਾਂ ਨੇ ਕਿਹਾ ਕਿ ਚੀਨੀ ਅੰਬੈਸੀ ਵੱਲੋਂ ਕੀਤਾ ਗਿਆ ਇਹ ਐਲਾਨ ਆਰਜ਼ੀ ਹੈ।

Leave a Reply

Your email address will not be published. Required fields are marked *