ਅਫ਼ਗਾਨਿਸਤਾਨ: ਬੰਬ ਧਮਾਕੇ ’ਚ ਪੱਤਰਕਾਰ ਦੀ ਮੌਤ

ਕਾਬੁਲ: ਦੱਖਣੀ ਅਫ਼ਗਾਨਿਸਤਾਨ ’ਚ ਇੱਕ ਰੇਡੀਓ ਪੱਤਰਕਾਰ ਦੇ ਵਾਹਨ ਨਾਲ ਜੋੜਿਆ ਬੰਬ ਫਟਣ ਕਾਰਨ ਪੱਤਰਕਾਰ ਦੀ ਮੌਤ ਹੋ ਗਈ। ਦੱਖਣੀ ਹੇਲਮੰਡ ਸੂਬੇ ’ਚ ਗਵਰਨਰ ਦੇ ਤਰਜਮਾਨ ਓਮਰ ਜ਼ਵਾਕ ਨੇ ਦੱਸਿਆ ਕਿ ਪੱਤਰਕਾਰ ਇਲਿਆਸ ਦਾਈ ਦੇ ਵਾਹਨ ਨਾਲ ਜੋੜਿਆ ਗਿਆ ਬੰਬ ਫਟਣ ਕਾਰਨ ਇਲਿਆਸ ਦੀ ਮੌਤ ਹੋ ਗਈ ਜਦਕਿ ਤਿੰੰਨ ਹੋਰ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ’ਚ ਇਲਿਆਸ ਦੇ ਭਰਾ ਤੋਂ ਇਲਾਵਾ ਇੱਕ ਬੱਚਾ ਤੇ ਇੱਕ ਹੋਰ ਵਿਅਕਤੀ ਸ਼ਾਮਲ ਹਨ। ਇਹ ਧਮਾਕਾ ਸੂਬੇ ਦੇ ਲਸ਼ਕਰ ਗਾਹ ਇਲਾਕੇ ’ਚ ਹੋਇਆ। ਹਾਲੇ ਤਕ ਕਿਸੇ ਨੇ ਵੀ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ।

Leave a Reply

Your email address will not be published. Required fields are marked *