ਸਾਈਬਰ ਹਮਲਾ: ਟਰੰਪ ਵੱਲੋਂ ਰੂਸ ਦਾ ਬਚਾਅ, ਚੀਨ ਸਿਰ ਦੋਸ਼ ਮੜ੍ਹਿਆ

ਵਾਸ਼ਿੰਗਟਨ : ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਵਿਦੇਸ਼ ਮੰਤਰੀ ਤੇ ਹੋਰ ਉੱਚ ਅਧਿਕਾਰੀਆਂ ਦੇ ਬਿਆਨਾਂ ਦੇ ਉਲਟ ਜਾ ਕੇ ਕਿਹਾ ਹੈ ਕਿ ਰੂਸ ਨਹੀਂ ਬਲਕਿ ਚੀਨ ਅਮਰੀਕਾ ’ਤੇ ਕੀਤੇ ਗਏ ਸਾਈਬਰ ਹਮਲੇ ਲਈ ਜ਼ਿੰਮੇਵਾਰ ਹੈ। ਹਾਲਾਂਕਿ ਇਸ ਲਈ ਉਨ੍ਹਾਂ ਕੋਈ ਸਬੂਤ ਨਹੀਂ ਦਿੱਤਾ। ਸਾਈਬਰ ਹਮਲੇ ਬਾਰੇ ਪਹਿਲੀ ਟਿੱਪਣੀ ਕਰਦਿਆਂ ਟਰੰਪ ਨੇ ਕਰੈਮਲਿਨ ਦਾ ਬਚਾਅ ਕੀਤਾ। ਜ਼ਿਕਰਯੋਗ ਹੈ ਕਿ ਇਸ ਸਾਈਬਰ ਹਮਲੇ ਨਾਲ ਸਰਕਾਰੀ ਤੇ ਪ੍ਰਾਈਵੇਟ ਨੈੱਟਵਰਕ ਨੂੰ ‘ਗੰਭੀਰ’ ਖ਼ਤਰਾ ਖੜ੍ਹਾ ਹੋਣ ਬਾਰੇ ਕਿਹਾ ਜਾ ਰਿਹਾ ਹੈ। ਟਰੰਪ ਨੇ ਟਵੀਟ ਕੀਤਾ ਕਿ ਉਨ੍ਹਾਂ ਨੂੰ ਸਾਰੀ ਜਾਣਕਾਰੀ ਦਿੱਤੀ ਗਈ ਹੈ ਫ਼ਿਲਹਾਲ ਸਥਿਤੀ ਕਾਬੂ ਹੇਠ ਹੈ। ਅਮਰੀਕੀ ਰਾਸ਼ਟਰਪਤੀ ਨੇ ਨਾਲ ਹੀ ਦਾਅਵਾ ਕੀਤਾ ਕਿ ਇਸ ਮਾਮਲੇ ਵਿਚ ‘ਮੀਡੀਆ ਚੀਨ ਦਾ ਨਾਂ ਲੈਣ ਤੋਂ ਡਰ ਰਿਹਾ ਹੈ।’

Leave a Reply

Your email address will not be published. Required fields are marked *