ਅਫਗਾਨਿਸਤਾਨ: ਬੰਬ ਧਮਾਕੇ ’ਚ 4 ਹਲਾਕ, 11 ਵਿਦਿਆਰਥੀ ਜ਼ਖ਼ਮੀ

ਕਾਬੁਲ: ਅਫ਼ਗਾਨਿਸਤਾਨ ਦੇ ਉੱਤਰੀ ਕਾਪਿਸਾ ਸੂਬੇ ’ਚ ਸ਼ਨਿਚਰਵਾਰ ਨੂੰ ਇੱਕ ਯੂਨੀਵਰਸਿਟੀ ਦੇ ਲੈਕਚਰਾਰਾਂ ਅਤੇ ਵਿਦਿਆਰੀਆਂ ਨਾਲ ਭਰੀ ਇੱਕ ਮਿੰਨੀ ਵੈਨ ਨਾਲ ਜੋੜੇ ਬੰਬ ਦਾ ਧਮਾਕਾ ਹੋਣ ਕਾਰਨ ਘੱਟੋ-ਘੱਟ 4 ਜਣਿਆਂ ਦੀ ਮੌਤ ਹੋ ਗਈ ਜਦਕਿ 11 ਵਿਦਿਆਰਥੀ ਜ਼ਖ਼ਮੀ ਹੋਏ ਹਨ। ਗ੍ਰਹਿ ਮੰਤਰਾਲੇ ਦੇ ਤਰਜਮਾਨ ਤਾਰਿਕ ਅਰੀਅਨ ਨੇ ਦੱਸਿਆ ਕਿ ਮਿੰਨੀ ਵੈਨ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਗਿਆ ਜਦੋਂ ਉਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਅਲਬਰੂਨੀ ਯੂਨੀਵਰਸਿਟੀ ਲੈ ਕੇ ਜਾ ਰਹੀ ਸੀ। ਸੂਬਾ ਪੁਲੀਸ ਦੇ ਇੱਕ ਤਰਜਮਾਨ ਨੇ ਦੱਸਿਆ ਕਿ ਇਹ ਧਮਾਕਾ ਰਿਮੋਟ ਕੰਟਰੋਲ ਨਾਲ ਕੀਤਾ ਗਿਆ।