ਆਮ ਆਦਮੀ ਪਾਰਟੀ ਮੋਗਾ ਰੈਲੀ ਸਰਕਾਰੀ 890 ਬੱਸਾਂ, ਕਸਮਾਂ, ਸ਼ਰਾਬ ਦੇ ਡੱਬੇ ਅਤੇ ਨਸ਼ਾ-ਮੁਕਤੀ ਦੀਆਂ ਅਧੂਰੀਆਂ ਡੈਡਲਾਈਨਾਂ
ਸਵੇਰ-ਸਵੇਰ ਪੰਜਾਬ ਨੇ ਉਹ ਨਜ਼ਾਰਾ ਵੇਖਿਆ ਜੋ ਆਮ ਤੌਰ ’ਤੇ ਸਿਰਫ਼ ਫਿਲਮਾਂ ਵਿੱਚ ਹੀ ਹੁੰਦਾ ਹੈ। ਮੋਗਾ ਰੈਲੀ ਲਈ 890 ਸਰਕਾਰੀ ਬੱਸਾਂ ਇੱਕ ਲੰਮੀ ਲਾਈਨ ਵਿੱਚ ਖੜੀਆਂ ਸਨ—ਬਿਲਕੁਲ ਪੀਲੇ ਹਾਥੀਆਂ ਦੀ ਕਿਸੇ ਫੌਜ ਵਰਗੀ। ਸਰਕਾਰੀ ਅਧਿਕਾਰੀ ਤੌਰ-ਤਰੀਕੇ ਨਾੜ ਰਹੇ ਸਨ, ਡਰਾਈਵਰ ਸਟੀਅਰਿੰਗ ਚਮਕਾ ਰਹੇ ਸਨ ਅਤੇ ਲੋਕ ਮੂੰਹ ’ਤੇ ਹਾਸਾ ਲਿਆ ਕੇ ਕਹਿ ਰਹੇ ਸਨ—“ਬੱਸ ਮੁਫ਼ਤ ਹੈ ਤਾਂ ਚੱਲੀਏ, ਰੈਲੀ ਜਾਣਾ ਜ਼ਰੂਰੀ ਨਹੀਂ।” ਕਈ ਲੋਕ ਬੱਸਾਂ ’ਚ ਚੜ੍ਹ ਗਏ, ਤੇ ਕਈਆਂ ਨੇ ਹੱਥ ਜੋੜ ਦਿੱਤੇ: “ਅਸੀਂ ਆਪਣੇ ਕੰਮਾਂ ’ਚ ਹੀ ਠੀਕ ਹਾਂ, ਰੈਲੀ ਤੁਹਾਨੂੰ ਮੁਬਾਰਕ।”
ਦੁਪਹਿਰ ਤੱਕ ਰੈਲੀ ਆਪਣੇ ਸ਼ਿਖਰ ’ਤੇ ਸੀ। ਸਟੇਜ ’ਤੇ ਨੇਤਾ ਮਨੋਂ-ਮਨੋਂ ਕਸਮਾਂ ਦਿਵਾ ਰਹੇ ਸਨ—“ਨਸ਼ਾ ਖਤਮ ਕਰਾਂਗੇ, ਪੰਜਾਬ ਬਚਾਵਾਂਗੇ, ਨਵੀਂ ਸੋਚ ਲਿਆਵਾਂਗੇ।” ਪਰ ਹੇਠਾਂ ਜ਼ਮੀਨ ’ਤੇ ਤਸਵੀਰ ਬਿਲਕੁਲ ਹੀ ਉਲਟੀ ਸੀ। ਵਰਕਰ ਕੰਦਿਆਂ ’ਤੇ ਸ਼ਰਾਬ ਦੇ ਡੱਬੇ ਚੱਕੇ ਇਧਰ-ਉਧਰ ਫਿਰ ਰਹੇ ਸਨ—ਜਿਵੇਂ ਕਿਸੇ ਵੱਡੀ “ਲਿਕਰ ਮੈਰਾਠਨ” ਦੀ ਪ੍ਰੈਕਟਿਸ ਹੋ ਰਹੀ ਹੋਵੇ।
ਇੱਕ ਪਾਸੇ ਵਿੱਦਵਾਨੀ ਭਾਸ਼ਣ, ਦੂਜੇ ਪਾਸੇ ਸ਼ਰਾਬ ਦੇ ਪੇਟੀਆਂ—ਇਹ ਦ੍ਰਿਸ਼ਿਆ ਆਪ ਹੀ ਇੱਕ ਕਾਮੇਡੀ ਸ਼ੋਅ ਜਿਹਾ ਸੀ।
ਇਸ ਰੈਲੀ ਤੋਂ ਪਹਿਲਾਂ ਹੀ ਸਰਕਾਰ ਨੇ ਪੰਜਾਬ ਨੂੰ ਭਰੋਸਾ ਦਵਾਇਆ ਸੀ ਕਿ 31 ਮਈ 2025 ਤੱਕ ਨਸ਼ਾ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ। ਪੋਸਟਰ ਛਪੇ, ਨਾਅਰੇ ਬਣੇ, ਮੁਹਿੰਮ ਦੇ ਐਲਾਨ ਹੋਏ ਅਤੇ ਪੰਜਾਬ ਪੁਲਿਸ ਨੂੰ ਨਵਾਂ ਮਿਸ਼ਨ ਦਿੱਤਾ ਗਿਆ—“ਫੇਜ਼ 1: ਨਸ਼ਾ ਖਤਮ। ਫੇਜ਼ 2: ਬਾਕੀਆਂ ਦੀ ਜੜ੍ਹ ਕੱਟੋ।”ਲੋਕਾਂ ਨੇ ਉਮੀਦ ਵੀ ਰੱਖੀ ਅਤੇ ਹੌਲੀ ਹੌਲੀ ਮੁਸਕਰਾਏ ਵੀ—ਕਿਉਂਕਿ ਪੰਜਾਬ ਵਿੱਚ ਡੈਡਲਾਈਨ ਅਕਸਰ ਪੂਰੀ ਨਹੀਂ, ਸਿਰਫ਼ ਲੰਮੀ ਹੁੰਦੀ ਹੈ।
ਮਹੀਨੇ ਲੰਘੇ, ਖ਼ਬਰਾਂ ਵਿੱਚ ਰੋਜ਼ ਦੱਸਿਆ ਗਿਆ—“ਪੈਡਲਰ ਗ੍ਰਿਫ਼ਤਾਰ”, “ਵੱਡੀ ਰਿਕਵਰੀ”, “ਗੈਰਕਾਨੂੰਨੀ ਸਪਲਾਈ ਬੱਸਟ।”ਪਰ ਜ਼ਮੀਨ ’ਤੇ ਹਾਲਾਤ ਉਹੋ ਜਿਹੇ ਦੇ ਉਹੋ ਹੀ। ਨਸ਼ੇ ਦਾ ਜਾਲ ਏਦਾਂ ਵਰਤਾਉ ਕਰ ਰਿਹਾ ਸੀ ਜਿਵੇਂ ਕੋਈ ਫਿਲਮ ਦਾ ਚਾਲਾਕ ਵਿਲਨ—ਇੱਕ ਫੜੋ, ਦੂਜੇ ਤੁਰੰਤ ਤਿਆਰ। ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ “ਰੇਡਾਂ ਤਾਂ ਰੋਜ਼ ਵੱਧ ਰਹੀਆਂ ਨੇ, ਪਰ ਨਤੀਜਾ ਕਿੱਥੇ ਹੈ?”
ਪੰਜਾਬ ਵਿੱਚ ਨਸ਼ਾ-ਮੁਕਤੀ ਮੁਹਿੰਮ ਇੱਕ ਕਾਮੇਡੀ ਫਿਲਮ ਦੀ ਪਿੱਛੇ-ਪਿੱਛੇ ਦੌੜ ਵਰਗੀ ਲਗਣ ਲੱਗੀ। ਪੁਲਿਸ ਛਾਪੇ ਪਾਉਂਦੀ, ਨਸ਼ਾ ਸਪਲਾਇਰ ਪਿੱਛੇ ਵਾਲੇ ਦਰਵਾਜ਼ੇ ਤੋਂ ਨਿਕਲ ਜਾਂਦੇ। ਅੱਜ ਹੁਕਮ, ਕੱਲ੍ਹ loophole। ਰਣਨੀਤੀਆਂ ਵੱਡੀਆਂ, ਨਤੀਜੇ ਛੋਟੇ।
ਜਿਵੇਂ ਕਹਾਣੀ ਦਾ ਹੀਰੋ ਦੌੜਦਾ ਹੀ ਰਹੇ ਤੇ ਵਿਲਨ ਹਰ ਸਸੀਨ ’ਚ ਨਵਾਂ ਗੇਟ ਲੱਭ ਲਏ।
ਹੁਣ ਲੋਕ ਸਿੱਧਾ ਸਵਾਲ ਪੁੱਛਦੇ ਨੇ—
ਜੇ ਕਰੋੜਾਂ ਰੁਪਏ ਮੁਹਿੰਮ ’ਤੇ ਖਰਚ ਰਹੇ ਨੇ,
ਜੇ ਰੋਜ਼ ਪੈਡਲਰ ਫੜੇ ਜਾ ਰਹੇ ਨੇ,
ਜੇ ਹਰ ਸਟੇਜ ’ਤੇ ਕਸਮਾਂ ਬੋਲੀ ਜਾਂਦੀਆਂ ਨੇ,
ਫਿਰ ਹਾਲਾਤ ਅੱਜ ਵੀ ਸ਼ੁਰੂਆਤੀ ਬਿੰਦੂ ’ਤੇ ਕਿਉਂ ਖੜੇ ਨੇ?
ਸਵਾਲ ਅਸਾਨ, ਜਵਾਬ ਕਿਸੇ ਕੋਲ ਨਹੀਂ।
ਇੱਕ ਪਾਸੇ ਨੇਤਾ ਰੈਲੀ ਵਿਚ ਨਸ਼ਾ ਖਾਤਮੇ ’ਤੇ ਲੈਕਚਰ ਦੇ ਰਹੇ ਸਨ, ਦੂਜੇ ਪਾਸੇ ਡੱਬਿਆਂ ਵਿੱਚ ਸ਼ਰਾਬ ਟੁਰ ਰਹੀ ਸੀ। ਸਰਕਾਰੀ ਬੱਸਾਂ ਰੈਲੀ ਲਈ ਲੋਕ ਲੈ ਕੇ ਜਾ ਰਹੀਆਂ ਸਨ, ਪਰ ਲੋਕ ਸਵਾਲ ਕਰਦੇ—“ਇਹ ਬੱਸਾਂ ਹਸਪਤਾਲਾਂ ਲਈ ਕਦੋਂ ਚਲਣਗੀਆਂ?”
ਪੰਜਾਬ ਇਹ ਦ੍ਰਿਸ਼ਿਆ ਵੇਖ ਕੇ ਹੱਸਦਾ ਵੀ ਸੀ ਤੇ ਰੋਂਦਾ ਵੀ—ਕਿਉਂਕਿ ਗਵਰਨੈਂਸ ਦਾ ਸ਼ੋਅ ਤਾਂ ਕਾਮੇਡੀ ਜਿਹਾ ਸੀ, ਪਰ ਅਸਰ ਜਿੰਦਗੀਆਂ ’ਤੇ ਪੈਂਦਾ ਸੀ।ਆਖਿਰ ਪੰਜਾਬ ਆਪ ਹੀ ਕਵਿਤਾ ਵਰਗਾ ਸਟਾਇਰ ਕਹਿੰਦਾ ਹੈ—
“ਰੈਲੀਆਂ ਦੀ ਸ਼ਾਨ ਵੀ ਵੱਡੀ,
ਬੱਸਾਂ ਦੀ ਲਾਈਨ ਵੀ ਸੋਹਣੀ,
ਪਰ ਜਦ ਗੱਲ ਨਸ਼ਾ ਖਤਮ ਕਰਨ ਦੀ ਆਉਂਦੀ,
ਹਰ ਡੈਡਲਾਈਨ ਸਿਰਫ਼ ਤਸਵੀਰਾਂ ’ਚ ਹੀ ਰਹਿ ਜਾਂਦੀ।”
ਮੋਗਾ ਰੈਲੀ ਨੇ ਭਾਸ਼ਣਾਂ ਨਾਲੋਂ ਜ਼ਿਆਦਾ ਵਿਰੋਧਾਭਾਸ ਨਾਲ ਨਾਮ ਕਮਾਇਆ—
ਬੱਸਾਂ, ਡੱਬੇ, ਕਸਮਾਂ, ਟਾਰਗਟ…
ਸਭ ਮਿਲ ਕੇ ਇੱਕ ਵੱਡਾ ਰਾਜਨੀਤਿਕ ਕਾਮੇਡੀ ਸਿਰੀਅਲ ਬਣ ਗਏ।
