ਟਾਪਦੇਸ਼-ਵਿਦੇਸ਼

ਗੈਰਕਾਨੂੰਨੀ ਮਾਈਨਿੰਗ, ਗੈਰਕਾਨੂੰਨੀ ਕੱਟਾਈ ਤੇ ਕਮਜ਼ੋਰ ਬੰਨ੍ਹਾਂ ਦੇ ਨਾਂ ‘ਤੇ ਹੋਈ ਲੁੱਟ ਦੀ ਹੋਵੇ CBI ਜਾਂਚ : ਤਰੁਣ ਚੁਗ”

ਚੰਡੀਗੜ੍ਹ : ਭਾਜਪਾ ਦੇ ਰਾਸ਼ਟਰੀ ਮਹਾਮੰਤਰੀ ਤਰੁਣ ਚੁਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ SDRF ਫੰਡ ਨੂੰ ਲੈ ਕੇ ਪੰਜਾਬੀਆਂ ਨਾਲ ਝੂਠ ਬੋਲਦੇ ਫੜੇ ਗਏ ਹਨ। ਚੁਗ ਨੇ ਕਿਹਾ ਕਿ ਨਿਯੰਤਰਕ ਅਤੇ ਮਹਾਲੇਖਾ ਪਰੀਖਕ (CAG) ਦੀ ਰਿਪੋਰਟ ਸਪੱਸ਼ਟ ਕਰਦੀ ਹੈ ਕਿ 31 ਮਾਰਚ 2023 ਤੱਕ SDRF ਵਿੱਚ 9,041.74 ਕਰੋੜ ਸੀ ਅਤੇ 31 ਮਾਰਚ 2024 ਤੱਕ ਇਹ ਵੱਧ ਕੇ 10,380.41 ਕਰੋੜ ਹੋ ਗਿਆ। 2023–24, 2024–25 ਅਤੇ 2025–26 ਦੇ ਫੰਡ ਵੀ ਆ ਚੁੱਕੇ ਹਨ। ਕੁੱਲ ਕਰਕੇ ਲਗਭਗ 12,000 ਕਰੋੜ ਰੁਪਏ ਸਰਕਾਰ ਦੇ ਖਾਤੇ ਵਿੱਚ ਪਏ ਹਨ।

ਚੁਗ ਨੇ ਕਿਹਾ – “ਮੁੱਖ ਮੰਤਰੀ ਸਾਹਿਬ, ਤੁਹਾਡੇ ਮੁੱਖ ਸਕੱਤਰ ਵੀ ਤੁਹਾਡੇ ਸਾਹਮਣੇ ਇਹ ਸਵੀਕਾਰ ਚੁੱਕੇ ਹਨ। ਮੰਤਰੀ ਵੀ ਮੰਨ ਚੁੱਕੇ ਹਨ। ਫਿਰ ਲੋਕਾਂ ਨੂੰ ਝੂਠ ਕਿਉਂ ਬੋਲਿਆ? ਸੱਚ ਬਤਾਓ ਤੇ ਤੁਰੰਤ ਰਾਹਤ ਲਈ ਪੈਸਾ ਵਰਤੋ।”

ਉਨ੍ਹਾਂ ਨੇ ਦੋਸ਼ ਲਗਾਇਆ ਕਿ ਮਾਨ ਸਰਕਾਰ ਨੇ SDRF ਦੀ ਰਕਮ ਕੇਂਦਰੀ ਨਿਯਮਾਂ ਅਨੁਸਾਰ ਲਗਾਈ ਵੀ ਨਹੀਂ। ਇਹ ਰਕਮ ਆਫ਼ਤ ਰਾਹਤ ਲਈ ਸੀ, ਨਾ ਕਿ ਆਪ ਪਾਰਟੀ ਦੇ ਇਸ਼ਤਿਹਾਰਾਂ ‘ਤੇ ਖਰਚਣ ਲਈ।

ਚੁਗ ਨੇ ਚੇਤਾਵਨੀ ਦਿੱਤੀ – “ਹੁਣ ਮੁੱਖ ਮੰਤਰੀ ਬਹਾਨਿਆਂ ਨਾਲ ਨਹੀਂ ਬਚ ਸਕਦੇ। ਪੰਜਾਬ ਨੇ ਭਗਵੰਤ ਮਾਨ ਨੂੰ ਚੁਣਿਆ ਸੀ, ਅਰਵਿੰਦ ਕੇਜਰੀਵਾਲ ਨੂੰ ਨਹੀਂ। ਜੇ ਪੰਜਾਬ ਨੂੰ ਠੇਕੇ ‘ਤੇ ਚਲਾਇਆ ਗਿਆ ਤਾਂ ਲੋਕ ਕਦੇ ਮਾਫ਼ ਨਹੀਂ ਕਰਨਗੇ।”

ਚੁਗ ਨੇ ਲੁਧਿਆਣਾ ਦੇ ਸਸਰਾਲੀ ਪਿੰਡ ਅਤੇ ਨੇੜਲੇ ਬੁੱਢਗੜ੍ਹ ਤੇ ਕਸਾਬਾਦ ਦੀ ਤਬਾਹੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੈਂਕੜੇ ਏਕੜ ਜ਼ਮੀਨ ਕੱਟਾਅ ਨਾਲ ਖਤਮ ਹੋ ਚੁੱਕੀ ਹੈ। ਪਿੰਡ ਵਾਸੀਆਂ ਨੇ 18 ਅਪ੍ਰੈਲ 2025 ਨੂੰ ਗੈਰਕਾਨੂੰਨੀ ਮਾਈਨਿੰਗ ਖ਼ਿਲਾਫ਼ FIR ਦਰਜ ਕਰਵਾਈ ਸੀ ਪਰ ਮਾਨ ਸਰਕਾਰ ਨੇ ਅੱਖਾਂ ਮੂੰਦ ਲਿਆ। ਚੁਗ ਨੇ ਇਸਨੂੰ “ਮਾਨ-ਮੇਡ ਡਿਜ਼ਾਸਟਰ” ਕਿਹਾ।

ਉਨ੍ਹਾਂ ਨੇ ਸਾਰੇ ਮਾਈਨਿੰਗ ਟੈਂਡਰਾਂ ਦੀ CBI ਜਾਂਚ ਦੀ ਮੰਗ ਕੀਤੀ ਤੇ ਕਿਹਾ ਕਿ ਗੈਰਕਾਨੂੰਨੀ ਮਾਈਨਿੰਗ ਤੇ ਕੱਟਾਈ ਨੇ ਬੰਨ੍ਹਾਂ ਨੂੰ ਖੋਕਲਾ ਕੀਤਾ ਹੈ। “ਇਹ ਲੁੱਟ ਕੇਜਰੀਵਾਲ ਦੀ ਰਾਜਨੀਤਿਕ ਛੱਤਰੀ ਹੇਠ ਹੋ ਰਹੀ ਹੈ। ਹੁਣ ਹਿਸਾਬ ਦੇਣਾ ਪਵੇਗਾ।”

ਕਿਸਾਨਾਂ ਨੂੰ ਸਿਰਫ਼ 3 ਮਹੀਨੇ ‘ਚ ਗਾਰਾ ਹਟਾਉਣ ਦਾ ਹੁਕਮ ਚੁਗ ਨੇ ਜ਼ਾਲਮਾਨਾ ਫ਼ੈਸਲਾ ਦੱਸਿਆ। ਉਨ੍ਹਾਂ ਨੇ ਕਿਹਾ – “ਨਾ ਮਸ਼ੀਨਰੀ ਹੈ, ਨਾ ਸਾਧਨ। ਤਿੰਨ ਮਹੀਨੇ ਬਾਅਦ ਸਰਕਾਰ ਜ਼ਮੀਨ ‘ਤੇ ਕਬਜ਼ਾ ਕਰੇ ਤੇ ਰੇਤ ਮਾਫ਼ੀਆ ਆਵੇ, ਇਹ ਰਾਹਤ ਨਹੀਂ ਜ਼ਬਰ ਹੈ। ਹੁਕਮ ਤੁਰੰਤ ਰੱਦ ਹੋਣਾ ਚਾਹੀਦਾ ਹੈ। ਕਿਸਾਨਾਂ ਨੂੰ ਅਸੀਮਤ ਸਮਾਂ ਤੇ ਸਰਕਾਰੀ ਮਦਦ ਮਿਲਣੀ ਚਾਹੀਦੀ ਹੈ।”

ਚੁਗ ਨੇ ਕਿਹਾ ਕਿ ਕਿਸਾਨ ਯੂਨੀਅਨਾਂ ਨੇ ਇਸ ਹੁਕਮ ਨੂੰ ਪਹਿਲਾਂ ਹੀ ਰੱਦ ਕਰ ਦਿੱਤਾ ਹੈ। “ਜੇ ਸਰਕਾਰ ਗੰਭੀਰ ਹੈ ਤਾਂ JCB ਅਤੇ ਮਸ਼ੀਨਾਂ ਦਿਓ। ਨਹੀਂ ਤਾਂ ਇਹ ਸਿਰਫ਼ ਕਿਸਾਨਾਂ ਨੂੰ ਅਫ਼ਸਰਾਂ ਅਤੇ ਰੇਤ ਮਾਫ਼ੀਆ ਦੇ ਰਹਿਮ ‘ਤੇ ਛੱਡਣ ਦਾ ਨਵਾਂ ਤਰੀਕਾ ਹੈ। ਖੇਤਾਂ ਤੋਂ ਗਾਰਾ ਕੱਢ ਕੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਵਰਤਿਆ ਜਾਵੇ ਤਾਂ ਕਿ ਅਗਲੀ ਵਾਰ ਬਾਢ਼ ਰੋਕੀ ਜਾ ਸਕੇ, ਨਾ ਕਿ ਮਾਫ਼ੀਆ ਦੀਆਂ ਜੇਬਾਂ ਭਰਨ ਲਈ।”

 

Leave a Reply

Your email address will not be published. Required fields are marked *