ਟਾਪਫ਼ੁਟਕਲ

ਰੁੱਖਾਂ ਦੀ ਮੈਂ ਗੱਲ ਕਰਾਂ-ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ 

ਰੁੱਖਾਂ ਦੀ ਮੈਂ ਗੱਲ ਕਰਾਂ
 ਮਨੁੱਖ ਦੇ ਦੁੱਖਾਂ ਦੀ ਮੈਂ ਗੱਲ ਕਰਾਂ,
ਗੰਧਲਾ ਹੋ ਰਿਹਾ ਵਾਤਾਵਰਨ ਅੱਜ
ਵੱਧਦੀਆਂ ਮਨੁੱਖ ਦੀਆਂ ਭੁੱਖਾਂ ਦੀ ਮੈਂ ਗੱਲ ਕਰਾਂ ।
ਲਿਖਦੇ , ਕਹਿੰਦੇ ਤੇ ਵਿਚਾਰ ਕਰਦੇ ਕਈ
ਪਰ ” ਆਪਾਂ ਕਿਉਂ ਕਰੀਏ ਤੇ ਸਾਨੂੰ ਕੀ ਪਈ ? “
ਇਹੋ ਸੋਚ ਸਾਡੇ ਲਈ ਘਾਤਕ ਹੈ
ਜੋ ਮਨ ਸਾਡੇ ਅੰਦਰ ਹੁਣ ਤੱਕ ਬੈਠੀ ਪਈ ।
ਦੂਸਰਿਆਂ ਵੱਲ ਤੱਕਣ ਨਾਲੋਂ
ਵਾਤਾਵਰਨ ਲਈ ਆਪ ਕੁਝ ਕਰ ਲਈਏ ,
ਬਹੁਤਾ ਨਹੀਂ, ਤਾਂ ਥੋੜ੍ਹਾ ਹੀ ਸਹੀ
 ਨਾ ਚੁੱਪ ਕਰਕੇ ਬਹੀਏ ।
ਵੱਧ ਤੋਂ ਵੱਧ ਪੌਦੇ ਲਗਾ ਕੇ
 ਕਰ ਲਈਏ ਉਨ੍ਹਾਂ ਦੀ ਸੰਭਾਲ਼ ,
ਦੂਜਿਆਂ ਨੂੰ ਜਾਗਰੂਕ ਕਰ ਦੇਈਏ
ਹੋ ਜਾਏਗਾ ਵਾਤਾਵਰਨ ਖੁਸ਼ਹਾਲ ।
ਰੁੱਖ ਨਹੀਂ  ” ਧਰਮਾਣੀ ” ਭਗਵਾਨ ਹੈ ਇਹ
ਵਾਤਾਵਰਨ ਦੀ ਅਸਲ ਸ਼ਾਨ ਹੈ ਇਹ ,
ਇਨ੍ਹਾਂ ਬਾਝ ਨਾ ਹੋਣਾ ਗੁਜ਼ਾਰਾ
 ਬੰਦਾ ਫਿਰੂ ਫਿਰ ਮਾਰਾ – ਮਾਰਾ।
ਵਰਖਾ, ਹਰਿਆਲੀ , ਆਕਸੀਜਨ
ਬਹੁਤ ਕੁਝ ਇਹ ਦਿੰਦੇ ਨੇ ,
ਪੰਛੀ, ਜੀਵ – ਜੰਤੂ ਸਭ
ਇਨ੍ਹਾਂ ਸਹਾਰੇ ਰਹਿੰਦੇ ਨੇ।
ਧਰਤੀ ਦਾ ਸ਼ਿੰਗਾਰ ਨੇ
ਸਭ ਦੇ ਜੀਵਨ ਦਾ ਅਧਾਰ ਨੇ ,
ਦਰੱਖਤ ਤਾਂ ਰੱਬ ਦਾ ਰੂਪ ਨੇ
ਇਹ ਸਭ ਦੇ ਮੱਦਦਗਾਰ ਨੇ ।
ਲਗਾ ਲਉ , ਸੰਭਾਲ਼ ਲਉ ਰੁੱਖਾਂ ਨੂੰ
 ਘੱਟ ਕਰ ਲਉ , ਸਭ ਦੇ ਦੁੱਖਾਂ ਨੂੰ ,
” ਧਰਮਾਣੀ ” ਸੰਭਾਲ਼ ਲਉ ਰੁੱਖਾਂ ਨੂੰ
  ਬੱਚਿਆਂ ਵਾਂਗ ਪਾਲ਼ ਲਉ ਰੁੱਖਾਂ ਨੂੰ।
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
ਸ਼੍ਰੀ ਅਨੰਦਪੁਰ ਸਾਹਿਬ
9478561356

Leave a Reply

Your email address will not be published. Required fields are marked *