ਟਾਪਪੰਜਾਬ

ਸਾਫ਼-ਸੁਥਰਾ ਅਤੇ ਪਲਾਸਟਿਕ-ਮੁਕਤ ਮੋਹਾਲੀ ਬਣਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ: ਬਲਬੀਰ ਸਿੰਘ ਸਿੱਧੂ

ਐੱਸ.ਏ.ਐੱਸ ਨਗਰ ਮੁਹਾਲੀ-ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਅੱਜ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਮੌਕੇ ਸਿਲਵੀ ਪਾਰਕ, ਫੇਜ਼-10, ਮੋਹਾਲੀ ਵਿਖੇ ‘Say No to Plastic’ ਮੁਹਿੰਮ ਤਹਿਤ ਸਿੱਧੂ ਫਾਊਂਡੇਸ਼ਨ ਵੱਲੋਂ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿਚ ਸਿੰਗਲ-ਯੂਜ਼ ਪਲਾਸਟਿਕ ‘ਤੇ ਪਾਬੰਦੀ, ਜੂਟ ਬੈਗਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਅਤੇ ਇੱਕ ਪਲਾਸਟਿਕ-ਮੁਕਤ ਵਾਤਾਵਰਣ ਦੀ ਰਚਨਾ ਵੱਲ ਧਿਆਨ ਕੇਂਦਰਤ ਕੀਤਾ ਗਿਆ।

ਸੈਮੀਨਾਰ ਦੌਰਾਨ ਸਥਾਨਕ ਨਿਵਾਸੀਆਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਲਗਾਈ ਅਤੇ ਪਲਾਸਟਿਕ ਖਿਲਾਫ਼ ਚੱਲ ਰਹੀ ਇਸ ਮੁਹਿੰਮ ਨੂੰ ਭਰਵਾਂ ਸਾਥ ਦਿੱਤਾ। ਬਲਬੀਰ ਸਿੰਘ ਸਿੱਧੂ ਨੇ ਲੋਕਾਂ ਨੂੰ ਆਹਵਾਨ ਕੀਤਾ ਕਿ ਉਹ ਦੈਨਿਕ ਜੀਵਨ ਵਿੱਚ ਪਲਾਸਟਿਕ ਦੀ ਵਰਤੋਂ ਘਟਾਉਣ ਅਤੇ ਵਾਤਾਵਰਣ ਦੀ ਸੰਭਾਲ ਲਈ ਜੂਟ ਜਾਂ ਹੋਰ ਵਾਤਾਵਰਣ-ਮਿੱਤਰ ਬੈਗਾਂ ਦੀ ਵਰਤੋਂ ਕਰਨ।

ਇਸ ਮੌਕੇ ਉੱਤੇ ਲੋਕਾਂ ਵਿਚ ਨਿਸ਼ੂਲਕ ਜੂਟ ਬੈਗ ਵੀ ਵੰਡੇ ਗਏ ਅਤੇ ਇਕ ਜਾਗਰੂਕਤਾ ਰੈਲੀ ਦਾ ਵੀ ਆਯੋਜਨ ਕੀਤਾ ਗਿਆ।

ਇਸ ਦੌਰਾਨ ਸਿਲਵੀ ਪਾਰਕ ਵੈਲਫ਼ੇਅਰ ਐਸੋਸੀਏਸ਼ਨ ਦੇ ਮੈਂਬਰ ਜੀ. ਐੱਸ. ਛੀਨਾ ਚੇਅਰਮੈਨ, ਐੱਚ. ਐੱਸ.  ਸਰਾਂ ਪ੍ਰਧਾਨ, ਐੱਚ. ਐੱਸ. ਗਿੱਲ (ਜਨਰਲ ਸਕੱਤਰ), ਅਮਰਜੀਤ ਸਿੰਘ ਬਾਜਵਾ (ਸੀਨੀਅਰ ਮੀਤ ਪ੍ਰਧਾਨ), ਵਿਕਰਮ ਬਾਜਵਾ, ਮਨਜੀਤ ਸਿੰਘ ਲੋਟੇ, ਬਲਜੀਤ ਸਿੰਘ ਵਾਲੀਆ, ਵੀ. ਕੇ. ਦੁਰੇਜਾ, ਰਾਮ ਪ੍ਰਕਾਸ਼ ਭੱਟੀ ਮੌਜੂਦ ਰਹੇ।

ਇਸ ਸੈਮੀਨਾਰ ਦੌਰਾਨ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਕੌਂਸਲਰ ਕੁਲਵਿੰਦਰ ਸੰਜੂ, ਮਾਸਟਰ ਚਰਨ ਸਿੰਘ, ਇੰਦਰਜੀਤ ਢਿੱਲੋਂ, ਕਮਲਪ੍ਰੀਤ ਬੰਨੀ, ਗੁਰਚਰਨ ਸਿੰਘ ਭਮਰਾ ਜਸਬੀਰ ਮੰਕੁ, ਸ. ਬਾਲਾ ਸਿੰਘ, ਡਿੰਪਲ ਸੱਭਰਵਾਲ, ਜਸਵਿੰਦਰ ਸ਼ਰਮਾ, ਸੰਨੀ ਗੰਡਾ ਅਤੇ ਹੋਰ ਸੀਨੀਅਰ ਕਾਂਗਰਸੀ ਆਗੂ ਅਤੇ ਵਰਕਰ ਵੀ ਹਾਜ਼ਰ ਸਨ।

ਅੰਤ ਵਿੱਚ, ਸਿੱਧੂ ਨੇ ਕਿਹਾ ਕਿ “ਸਾਫ਼-ਸੁਥਰਾ ਅਤੇ ਪਲਾਸਟਿਕ-ਮੁਕਤ ਮੋਹਾਲੀ ਬਣਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਆਓ, ਅਸੀਂ ਸਭ ਮਿਲ ਕੇ ਇਹ ਕਦਮ ਚੁੱਕੀਏ।”

Leave a Reply

Your email address will not be published. Required fields are marked *