ਸੇਂਟ ਸਹਾਰਾ ਗਰੁੱਪ ਆਫ ਇੰਸਟੀਟਿਊਟ ਵੱਲੋਂ ਹੜ ਪੀੜਤਾਂ ਲਈ ‘ਮਿਸ਼ਨ ਚੜਦੀ ਕਲਾ’ ਵਿੱਚ ਇਕ ਲੱਖ ਰੁਪਏ ਦਾ ਯੋਗਦਾਨ ਪਾਇਆ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੜ ਪੀੜਤਾਂ ਲਈ ‘ਮਿਸ਼ਨ ਚੜਦੀ ਕਲਾ’ ਦਾ ਐਲਾਨ ਕੀਤਾ ਗਿਆ ਹੈ। ਉਸ ਵਿੱਚ ਬਹੁਤ ਸਾਰੇ ਵਪਾਰਿਕ ਅਦਾਰਿਆਂ ਵੱਲੋਂ ਯੋਗਦਾਨ ਪਾਇਆ ਗਿਆ ਹੈ। ਹੁਣ ਡਾ.ਬਲਵੀਰ ਸਿੰਘ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਵੱਲੋਂ ਮੈਡੀਕਲ ਸਿੱਖਿਆ ਦੇਣ ਵਾਲੇ ਅਦਾਰਿਆਂ ਨੂੰ ਇਸ ਮਿਸ਼ਨ ਵਿੱਚ ਯੋਗਦਾਨ ਪਾਉਣ ਲਈ ਅਪੀਲ ਕੀਤੀ ਸੀ।ਉਹਨਾਂ ਦੀ ਇਸ ਅਪੀਲ ਨੂੰ ਮੁੱਖ ਰੱਖਦੇ ਹੋਏ ਸੇਂਟ ਸਹਾਰਾ ਗਰੁੱਪ ਆਫ ਇੰਸਟੀਟਿਊਟ ਵੱਲੋਂ ਹੜ ਪੀੜਤਾਂ ਲਈ 1 ਲੱਖ ਰੁਪਏ ਦਾ ਚੈੱਕ ਜੋ ਕਿ ਚੀਫ ਮਨਿਸਟਰ ਰੰਗਲਾ ਪੰਜਾਬ ਸੁਸਾਇਟੀ ਦੇ ਨਾਮ ਤੇ ਦਿੱਤਾ ਗਿਆ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਗਰੁੱਪ ਦੇ ਚੇਅਰਮੈਨ ਡਾ.ਨਰੇਸ਼ ਪਰੂਥੀ ਨੇ ਦੱਸਿਆ ਕਿ ਗਰੁੱਪ ਵੱਲੋਂ ਚੱਲ ਰਹੇ ਨਰਸਿੰਗ ਅਤੇ ਆਯੁਰਵੇਦਿਕ ਕਾਲਜਾਂ ਤੋਂ ਹੜ ਪੀੜਤਾਂ ਲਈ ਹਰ ਤਰਾਂ ਦੀ ਸਹਾਇਤਾ ਕਰਨ ਦਾ ਵਿਸ਼ਵਾਸ ਦਵਾਇਆ ਗਿਆ। ਇਹ ਚੈੱਕ ਹੁਣ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ.ਸੰਜੀਵ ਸੂਦ ਨੂੰ ਸੌਂਪ ਦਿੱਤਾ ਗਿਆ।