ਕੁਝ ਕਹਿ ਕੇ ਹੀ ਜੇ ਕਿਹਾ- ਮਾਸਟਰ ਸੰਜੀਵ ਧਰਮਾਣੀ ਸ੍ਰੀ ਅਨੰਦਪੁਰ ਸਾਹਿਬ
ਕੁਝ ਕਹਿ ਕੇ ਹੀ ਜੇ ਕਿਹਾ
ਤਾਂ ਕੀ ਕਿਹਾ ?
ਕੁਝ ਸਹਿ ਕੇ ਵੀ ਜੇ ਕਿਹਾ
ਤਾਂ ਕੀ ਸਹਿਆ ?
ਗੱਲ ਤਾਂ ਸੀ ਕੁਝ ਦੱਸਣ ਦੀ ,
ਪਰ ਸਾਥੋਂ ਦੱਸਿਆ ਹੀ ਨਾ ਗਿਆ
ਸਾਥੋਂ ਦੱਸਿਆ ਹੀ ਨਾ ਗਿਆ।
ਦੋ ਪਲ ਤੇਰੇ ਕੋਲ਼ ਬੈਠ ਕੇ
ਤੇਰੇ ਨਾਲ਼ ਸਾਥੋਂ ਹੱਸਿਆ ਵੀ ਨਾ ਗਿਆ।
ਰੋਂਦੇ ਰਹੇ ਕਦੇ ਕਿਸਮਤ ਨੂੰ
ਕਦੇ ਭਟਕਾਉਂਦੇ ਰਹੇ ਆਪਣੇ – ਆਪ ਨੂੰ
ਗਮ ਅਸਲੀ ਸੀ ਜੋ ਮਨ ਅੰਦਰ
ਗਮ ਅਸਲੀ ਸੀ ਜੋ ਮਨ ਅੰਦਰ ,
ਸੱਜਣਾ ! ਉਹ ਗਮ ਕਦੇ ਤੈਨੂੰ
ਸਾਥੋਂ ਦੱਸਿਆ ਹੀ ਨਾ ਗਿਆ।
ਸੋਚਦੇ ਰਹੇ ਅਸੀਂ ਇਹੋ
ਕਿ ਕੁਝ ਕਹਿ ਕੇ ਹੀ ਜੇ ਕਿਹਾ
ਤਾਂ ਕੀ ਕਿਹਾ ?
ਗਮ ਮਨ ਵਿੱਚ ਹੀ ਰਿਹਾ
ਤੇ ਤੈਨੂੰ ਕਦੇ ਦੱਸਿਆ ਹੀ ਨਾ ਗਿਆ ,
ਗਮ ਬੋਲ ਕੇ ਹੀ ਜੇ ਕਿਹਾ
ਤਾਂ ਸੱਜਣਾ ! ਕੀ ਕਿਹਾ ?
ਫਿਕਰਾਂ ‘ਚ ਲੰਘ ਗਈ ਜਿੰਦਗੀ
ਪਰ ਤੈਥੋਂ ਸਾਡਾ ਫਿਕਰ
ਸਮਝਿਆ ਹੀ ਨਾ ਗਿਆ।
ਮਨ ਦਾ ਗਮ ਤੇਰੇ ਕੋਲ
ਬੈਠ ਕੇ ਹੀ ਜੇ ਕਿਹਾ
ਤਾਂ ਕੀ ਕਿਹਾ ?
ਕੁਝ ਕਹਿ ਕੇ ਹੀ ਜੇ ਕਿਹਾ
ਤਾਂ ਕੀ ਕਿਹਾ ?
ਕੁਝ ਕਹਿ ਕੇ ਹੀ ਜੇ ਕਿਹਾ
ਤਾਂ ਕੀ ਕਿਹਾ ?
ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356
