ਟਾਪਫ਼ੁਟਕਲ

ਨਾ ਕੋ  ਹਿੰਦੂ  ਨਾ ਕੋ ਮੁਸਲਮਾਨ  । ਭਜਨ ਸਿੰਘ ਪ੍ਰਦੇਸੀ,ਫੋਨ 1 513-290-9812.

ਗੁਰੂ ਨਾਨਕ ਦੇਵ ਸਾਹਿਬ ਜੀ ਦੀਆਂ ਨਜ਼ਰਾਂ ਵਿੱਚ ਨਾ ਕੋਈ ਹਿੰਦੂ ਹੈ ਅਤੇ ਨਾ ਕੋਈ ਮੁਸਲਮਾਨ ਸਭ ਹਨ ਇਨਸਾਨ ਅਤੇ ਇਕ ਸਾਮਾਨ । ਸਨਾਤਨ (ਹਿੰਦੂ) ਮੱਤ ਦੀ ਪੂਰੀ ਕੋਸ਼ਿਸ਼ ਹੈ ਸਿੱਖਾਂ ਨੂੰ ਆਪਣੇ ਵਿੱਚ ਜਜ਼ਬ ਕਰ ਲੈਣ ਦੀ ਦੂਸਰਾ ਦੁਨੀਆਂ ਭਰ ਦੇ ਮੁਲਕਾਂ ਵਿੱਚ ਸਿੱਖਾਂ ਦੇ ਪਹਿਰਾਵੇ ਨੂੰ ਵੇਖ ਕੇ ਮੁਸਲਮਾਨ ਸਮਝਿਆ ਜਾਂਦਾ ਹੈ । ਪੰਜ ਛੇ ਸਾਲ ਪਹਿਲਾਂ ਦਾ ਵਾਕਿਆ ਹੈ ਮੇਰਾ ਸੈਰ ਕਰਨ ਦਾ ਰਸਤਾ ਮਸਜਦ ਦੇ ਸਾਹਮਣੇ ਤੋਂ ਗੁਜ਼ਰਨ ਕਰਕੇ ਇੱਕ ਦਿਨ ਸ਼ੁੱਕਰਵਾਰ ਇੱਕ ਨਮਾਜ਼ੀ ਨੇ ਮੈਨੂੰ ਸਵਾਲ ਕੀਤਾ, Are you a Mohammedan ? ਜਵਾਬ ਸੀ No I am a Sikh . During conversation I told him as your prophet is Mohammad sahib, Sikh’s prophet is Guru Nanak sahib more over Sikh religion is modern, latest and reform stage of Hinduism and Mohammedan’s religions . ਗੁਰਬਾਣੀ ਦਾ ਸ਼ਬਦ ਹੈ , ਨ ਹਮ ਹਿੰਦੂ ਨ ਮੁਸਲਮਾਨ । ਸੋ ਵਿਚਾਰਾਂ ਦੀ ਸਾਂਝ ਹੈ ।

ਦੋ ਸਾਖੀਆਂ:— (ੳ) ਬਾਬੇ ਨਾਨਕ ਦਾ ਵੇਈਂ ਨਦੀ ਵਿੱਚ ਇਸ਼ਨਾਨ ਕਰਨਾ ।

         ਗੁਰੂ ਨਾਨਕ ਸਾਹਿਬ ਨੂੰ ਭੈਣ ਨਾਨਕੀ ਸਾਬੋ ਕੀ ਤਲਵੰਡੀ ਤੋਂ ਸੁਲਤਾਨ ਪੁਰ ਲੋਧੀ ਲੈ ਆਈ , ਭਣਵਈਆ ਜੈ ਰਾਮ ਜੀ ਨੇ ਨਾਨਕ ਜੀ ਨੂੰ ਸੁਲਤਾਨ ਦੇ ਮੋਦੀਖ਼ਾਨੇ ਵਿੱਚ ਨੌਕਰੀ ਤੇ ਲਗਵਾ ਦਿੱਤਾ । ਨਾਨਕ ਰੋਜ਼ਾਨਾ ਅੰਮ੍ਰਿਤਵੇਲੇ ਵੇਈਂ ਨਦੀ ਵਿੱਚ ਇਸ਼ਨਾਨ ਕਰਦਾ, ਬੇਰੀ ਥੱਲੇ ਬੈਠ ਰੱਬ ਦਾ ਸਿਮਰਨ ਕਰਦਾ, ਫਿਰ ਸੱਚੇ ਮਨ ਨਾਲ ਡਿਊਟੀ ਕਰਦੇ । ਇੱਕ ਦਿਨ ਨਦੀ ਵਿੱਚ ਇਸ਼ਨਾਨ ਕਰਨ ਲਈ ਗਏ, ਨਾ ਬਾਹਰ ਨਿਕਲੇ ਅਤੇ ਡਿਊਟੀ ਤੋਂ ਵੀ ਗੈਰਹਾਜ਼ਰ ਹੋਣ ਤੇ ਪੂਰੇ ਸ਼ਹਿਰ ਵਿੱਚ ਰੌਲਾ ਪੈਗਿਆ ਕਿ ਨਾਨਕ ਨਦੀ ਵਿੱਚ ਡੁੱਬ ਗਏ ਨੇ । ਕੋਈ ਕਹਿ ਰਿਹਾ ਸੀ ਮੋਦੀਖ਼ਾਨੇ ਵਿੱਚ ਘਾਟਾ ਪੈਣ ਕਾਰਨ ਆਤਮ ਹੱਤਿਆ ਕਰ ਗਿਆ ਹੈ । ਬੇਬੇ ਨਾਨਕੀ ਨੇ ਸਭ ਅਫਵਾਹਾਂ ਨੂੰ ਝੂਠਾ ਦਸਿਆ ਤੇ ਕਿਹਾ ਮੇਰਾ ਵੀਰ ਰੱਬੀ ਨੂਰ ਹੈ, ਨਦੀ ਵਿੱਚ ਡੁੱਬ ਨਹੀਂ ਸਕਦਾ ।

      ਤੀਸਰੇ ਦਿਨ ਅਕਾਲ ਪੁਰਖ ਦੀ ਦਰਗਾਹ ਤੋਂ ਗਿਆਨ ਪ੍ਰਾਪਤ ਕਰਕੇ ਅਤੇ ਮੂਲ-ਮੰਤਰ ਲੈ ਕੇ ਨਦੀ ਵਿੱਚੋਂ ਬਾਹਰ ਨਿਕਲੇ । ਘਰ ਨੂੰ ਆਉਂਦੇ ਵੇਖ ਸਭ ਲੋਕ ਹੈਰਾਨ ਸਨ ਬਾਬਾ ਨਾਨਕ ਉੱਚੀ ਉੱਚੀ ਬੋਲ ਰਹੇ ਸਨ, “ ਨਾ ਕੋ ਹਿੰਦੂ ਨਾ ਕੋ ਮੁਸਲਮਾਨ,” , ਨਾ ਕੋ ਹਿੰਦੂ ਨਾ ਮੁਸਲਮਾਨ ,” ।

 ਬਾਬੇ ਨਾਨਕ ਜੀ ਦੀ ਕਾਜ਼ੀਆਂ ਨੇ ਪ੍ਰੀਖਿਆ ਵੀ ਲਈ ।

(ਅ) ਫ਼ਕੀਰ ਭੀਖਨ ਸ਼ਾਹ ਦੇ ਬਾਲਕ ਗੋਬਿੰਦ ਰਾਏ ਦੇ ਦਰਸ਼ਨ ਕਰਨਾ ।

         ਬਿਹਾਰ ਦੀ ਰਾਜਧਾਨੀ ਪਟਨੇ ਸਾਹਿਬ ਜਦੋਂ ਗੁਰੂ ਨਾਨਕ ਦੀ ਦਸਵੀਂ ਜੋਤ ਬਾਲਕ ਗੋਬਿੰਦ ਰਾਏ ਨੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਗ੍ਰਹਿ ਵਿਖੇ ਪ੍ਰਕਾਸ਼ ਧਾਰਿਆ ਤਾਂ ਅੰਬਾਲੇ ਦੇ ਮੁਸਲਮਾਨ ਫ਼ਕੀਰ ਭੀਖਨ ਸ਼ਾਹ ਜੀ ਨੇ ਸਜਦਾ ਪੱਛਮ ਦੀ ਤਰਫ ਕਰਨ ਦੀ ਬਜਾਏ ਪੂਰਬ ਦੀ ਦਿਸ਼ਾ ਚੜ੍ਹਦੇ ਵੱਲ ਕੀਤਾ ਤਾਂ ਚੇਲਿਆਂ ਨੇ ਸਵਾਲ ਕੀਤਾ ਫ਼ਕੀਰ ਜੀ ਅੱਜ ਉਲਟ ਪਾਸੇ ਕਿਉਂ ਸਿਜ਼ਦਾ ਕੀਤਾ ਤਾਂ ਜਵਾਬ ਸੀ ਅੱਜ ਇੱਕ ਰੱਬੀ ਨੂਰ ਦਾ ਪ੍ਰਕਾਸ਼ ਇਸ ਧਰਤੀ ਦੇ ਪੂਰਬ ਤਰਫੋਂ ਨਜ਼ਰ ਆਇਆ ਹੈ, ਚਲੋ ਦਰਸ਼ਨ ਕਰਕੇ ਆਈਏ ।

       ਫ਼ਕੀਰ ਜੀ ਨੇ ਪਟਨਾ ਸਾਹਿਬ ਸ਼ਹਿਰ ਵੱਲ ਨੂੰ ਚਾਲੇ ਪਾ ਦਿੱਤੇ । ਪੈਦਲ ਯਾਤਰਾ ਕਰਦੇ ਪੜ੍ਹਾ ਦਰ ਪੜਾ ਠਹਿਰਦੇ ਤੇ ਚਲਦੇ ਹੋਏ ਰਸਤੇ ਵਿੱਚ ਵਿਚਾਰ ਆਇਆ ਕਿ ਕਿਉਂ ਨਾ ਦੋ ਕੁਝੀਆਂ ਲਈਆਂ ਜਾਣ, ਇੱਕ ਮੁਸਲਮਾਨਾਂ ਦੇ ਨਾਮ ਤੇ ਦੂਸਰੀ ਹਿੰਦੂਆਂ ਦੇ ਨਾਮ ਦੀ, ਇਹ ਜਾਨਣ ਲਈ ਕਿ ਇਹ ਬਾਲਕ ਹਿੰਦੂਆਂ ਪੱਖੀ ਹੋਵੇਗਾ ਜਾਂ ਮੁਸਲਮਾਨਾਂ ਪੱਖੀ ? ਪਟਨੇ ਸਾਹਿਬ ਪਹੁੰਚਣ ਤੇ ਬਾਲਕ ਗੋਬਿੰਦ ਦੇ ਦਰਸ਼ਨ ਕਰਨ ਦੀ ਬੇਨਤੀ ਕੀਤੀ । ਬਾਲਕ ਦੇ ਪਿਤਾ ਗੁਰੂ ਤੇਗ਼ ਬਹਾਦਰ ਸਾਹਿਬ ਆਸਾਮ ਦੇ ਦੌਰੇ ਤੇ ਸਨ ਸੋ ਪਰਵਾਰ ਦੇ ਮੈਂਬਰਾਂ ਨੇ ਨਾਂਹ ਕਰ ਦਿੱਤੀ । ਫ਼ਕੀਰ ਜੀ ਦਰਵਾਜ਼ੇ ਅੱਗੇ ਬੈਠ ਗਏ ਅਤੇ ਕਿਹਾ ਕਿ ਮੈਂ ਦਰਸ਼ਨ ਕਰਨ ਤੋਂ ਬਿਨਾਂ ਨਹੀਂ ਜਾਵਾਂਗਾ । ਫ਼ਕੀਰ ਜੀ ਦੀ ਸ਼ਰਧਾ ਅਤੇ ਹੱਠ ਨੂੰ ਵੇਖਦਿਆਂ ਹੋਇਆਂ ਜਿਵੇਂ ਹੀ ਮਾਮਾ ਕ੍ਰਿਪਾਲ ਦਾਸ ਬਾਲਕ ਗੋਬਿੰਦ ਰਾਏ ਨੂੰ ਫ਼ਕੀਰ ਜੀ ਪਾਸ ਲੈ ਕੇ ਆਏ, ਦਰਸ਼ਨ ਕੀਤੇ ਤਾਂ ਭੀਖਨ ਸ਼ਾਹ ਜੀ ਨੇ ਦੋਵੇਂ ਕੁਝੀਆਂ ਬਾਲਕ ਅੱਗੇ ਕਰ ਦਿੱਤੀਆਂ, ਬਾਲਕ ਗੋਬਿੰਦ ਨੇ ਆਪਣੇ ਦੋਵੇਂ ਹੱਥਾਂ ਨੂੰ ਦੋਹਾਂ ਕੁਝੀਆਂ ਤੇ ਰੱਖਿਆ ਹੀ ਸੀ ਕਿ ਮੁਸਲਮਾਨ ਫ਼ਕੀਰ ਦੇ ਚਿਹਰੇ ਉੱਤੇ ਖੁਸ਼ੀਆਂ ਆਈਆਂ ਤੇ ਜ਼ੋਰ ਨਾਲ ਬੋਲਿਆ,” ਐ ਅੱਲ੍ਹਾ ਪਰਵਰਦਗਾਰ ਮੇਰਾ ਸ਼ੰਕਾ ਦੂਰ ਹੂਆ ,”ਇਹ ਬਾਲਕ ਵੱਡਾ ਹੋ ਕੇ ਸਭ ਧਰਮਾਂ ਦਾ ਸਤਿਕਾਰ ਕਰੇਗਾ,ਸੱਚ ਵਾਸਤੇ ਯੁੱਧ ਵੀ ਲੜੇਗਾ ਅਤੇ ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਚਾਰ ਚੰਨ ਲਾਵੇਗਾ ।

ਆਓ ਵਿਚਾਰ ਕਰੀਏ , ਗੁਰੂ ਗ੍ਰੰਥ ਸਾਹਿਬ ਇਸ ਬਾਰੇ ਕੀ ਕਹਿੰਦੇ ਨੇ ।

(1) (ੳ) ਭਗਤ ਕਬੀਰ ਜੀ :—

ਹਿੰਦੂ ਤੁਰਕ ਕਹਾਂ ਤੇ ਆਏ ਕਿਨਿ ਏਹ ਰਾਹ ਚਲਾਈ ॥

ਦਿਲ ਮਹਿ ਸੋਚਿ ਬਿਚਾਰ ਕਵਾਦੇ ਭਿਸਤ ਦੋਜਕ ਕਿਨਿ ਪਾਈ ॥                  ਅੰਗ 477

(ਅ) ਬੁੱਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ॥

 

ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ॥੧॥.                 ਅੰਗ 654

(ੲ) ਦਖਨ ਦੇਸਿ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ ॥

ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਾਉਰ ਮੁਕਾਮਾ ॥.                   ਅੰਗ 1354

(ਸ) ਹਮਰਾ ਝਗਰਾ ਰਹਾ ਨ ਕੋਊ ॥

ਪੰਡਿਤ ਮੁੱਲਾਂ ਛਾਡੇ ਦੋਊ ॥੧॥

ਪੰਡਿਤ ਮੁੱਲਾਂ ਜੋ ਲਿਖਿ ਦੀਆ ॥

ਛਾਡਿ ਚਲੇ ਹਮ ਕਛੂ ਨ ਲੀਆ ॥੩॥.           ਅੰਗ 1159

   (ਹ) ਭੈਰਉ ਮਹੱਲਾ ਪੰਜਵਾਂ (ਪੰਜਵੇਂ ਨਾਨਕ) :—

         ਵਰਤ ਨ ਰਹਉ ਨ ਮਹ ਰਮਦਾਨਾ ॥ ਤਿਸੁ ਸੇਵੀ ਜੋ ਰਖੈ ਨਿਧਾਨਾ ॥੧॥

             ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੋਹਾਂ ਨਬੇਰਾ॥੧॥ ਰਹਾਉ ॥

            ਹਜ ਕਾਬੈ ਜਾਉ ਨ ਤੀਰਥ ਪੂਜਾ ॥ ਏਕੋ ਸੇਵੀ ਅਵਰੂ ਨ ਦੂਜਾ ॥੨॥

             ਪੂਜਾ ਕਰਉ ਨ ਨਿਵਾਜ ਗੁਜਾਰਉ ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥੩॥

             ਨ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡ ਪਰਾਨ ॥੪॥.             ਅੰਗ 1136

                                                  

    (ਕ) ਭਗਤ ਨਾਮ ਦੇਵ ਜੀ :—

ਹਿੰਦੂ ਅਨ੍ਹਾਂ ਤੁਰਕੂ ਕਾਣਾ ॥ਦੋਹਾਂ ਤੇ ਗਿਆਨੀ ਸਿਆਣਾ ॥

ਹਿੰਦੂ ਪੂਜੇ ਦੇਹੁਰਾ ਮੁਸਲਮਾਣੁ ਮਸੀਤ ॥ਨਾਮੇ ਸੋਈ ਸੇਵਿਆ ਜਹ ਦੇਹੁਰਾ ਨਾਂ ਮਸੀਤਿ ॥

                                                                                           ਅੰਗ 875

(2) ਗੁਰੂ ਗੋਬਿੰਦ ਸਿੰਘ ਸਾਹਿਬ:-

ਕੋਊ ਭਇਓ ਮੁੰਡੀਆ ਸਨਿਆਸੀ ਕੋਊ ਜੋਗੀ ਭਇਓ ਕੋਊ ਬ੍ਰਾਹਮਚਾਰੀ ਕੋਊ ਜਤੀ ਅਨੁਮਾਨਬੋ ॥

ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤ ਸਭੇ ਏਕੈ ਪਹਿਚਾਨਬੋ ॥

ਕਰਤਾ ਕਰੀਮ ਸੋਈ ਰਾਜਕ ਰਹੀਮ ਓਈ ਦੂਸਰੋ ਨ ਭੇਦ ਕੋਈ ਭੂਲ ਭਰਮ ਮਾਨਬੋ ॥

ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਬੈ ਏਕੈ ਜੋਤ ਜਾਨਬੋ ॥

ਦੇਹਰਾ ਮਸੀਤ ਸੋਈ ਪੂਜਾ ਔ ਨਿਵਾਜ ਓਈ ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਮਾਓ ਹੈ ॥

ਦੇਵਤਾ ਅਦੇਵ ਜਛ ਗੰਧ੍ਰਬ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਉ ਹੈ ॥

ਏਕੈ ਨੈਨ ਏਕੈ ਕਾਨ ਏਕੈ ਦੇਹ ਏਕੈ ਬਾਨ ਖਾਕ ਬਾਦ ਆਤਸ ਔ ਆਬ ਕੋ ਰਲਾਉ ਹੈ ॥

ਅਲਹ ਅਭੇਕ ਸੋਈ ਪੁਰਾਨ ਔ ਕੁਰਾਨ ਓਈ ਏਕ ਹੀ ਸਰੂਪ ਸਭੈ ਏਕ ਹੀ ਬਨਾਉ ਹੈ ॥                                                                        ਪੰਨਾ 19 ਆਕਾਲ ਉਸਤਤੀ ਦਸਮ ਗ੍ਰੰਥ ।

(3) ਭਾਈ ਗੁਰਦਾਸ ਜੀ:—.

ਪੁਛਨਿ ਗੱਲ ਈਮਾਨ ਦੀ ਕਾਜ਼ੀ ਮੁਲਾਂ ਇਕੱਠੇ ਹੋਈ ।

ਵੱਡਾ ਸਾਂਗ ਵਰਤਾਇਆ ਲਖਿ ਨ ਸਕੈ ਕੁਦਰਤੀ ਕੋਈ ।

ਪੁਛਨਿ ਖ੍ਹੋਲ ਕਿਤਾਬ ਨੋ ਹਿੰਦੂ ਵੱਡਾ ਕਿ ਮੁਸਲਮਾਨੋਈ ॥

ਬਾਬਾ ਆਖੇ ਹਾਜ਼ੀਆ ਸ਼ੁਭਿ ਅਮਲਾ ਬਾਝੋਂ ਦੋਨੋ ਰੋਈ ॥

ਵਾਰ ਪਹਿਲੀ ਪਾਊੜੀ 33ਵੀਂ

            ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਸੈਂਕੜੇ ਨਾਮ ਸਨਾਤਨੀ(ਹਿੰਦੂ) ਮੱਤ ਦੇ ਦੇਵਤਿਆਂ ਅਵਤਾਰਾਂ ਰਿ਼ਸ਼ੀਆਂ   ਰਾਜਿਆਂ ਰੀਤੀ-ਰਿਵਾਜਾਂ ਅਤੇ ਧਾਰਮਿਕ ਦਿਨ-ਦਿਹਾੜਿਆਂ ਦੇ ਹਨ । ਸੋ ਇਸੇ ਤਰ੍ਹਾਂ ਮੁਸਲਮਾਨ ਧਰਮ ਦੇ ਵੀ ਸੈਂਕੜੇ ਨਾਮ ਦਰਜ ਹਨ ਜਿਵੇਂ :—

ਮੁਸਲਮਾਨ ਧਰਮ ਦੇ ਨਾਮ:— ਤੁਰਕ ਦੋਜਕ ਅਲਹ, ਮੁੱਲਾਂ , ਰਮਦਾਨਾ(ਰਮਜ਼ਾਨ)  ਹੱਜ,ਨਵਾਜ, ਮਸੀਤ,ਇਮਾਮ, ਕੁਰਾਨ, ਰਹੀਮ ,ਕਾਬਾ,ਮਕਾ ਆਦਿ ।

 ਸਨਾਤਨ ਧਰਮ ਦੇ ਨਾਮ:—ਹਿੰਦੂ,ਭਿਸਤ(ਸਵਰਗ),ਹਰਿ ਹਰੀ ਰਾਮ,ਪੰਡਤ,ਵਰਤ,ਤੀਰਥ,ਪੂਜਾ,ਦੇਹੁਰਾ (ਮੰਦਿਰ),ਦੇਵਤਾ, ਪੁਰਾਨ , ਵੇਦ , ਕ੍ਰਿਸ਼ਨ ਸੁਦਾਮਾ ,ਰਾਮ ਚੰਦਰ ਰਾਵਣ,ਬਨਾਰਸ ਅਤੇ ਗੰਗਾ ਆਦਿ ।

        ਹੋਰ ਵੀ ਕਈ ਸੰਸਥਾਵਾਂ ਜੋਗ ਮਤ ਅਤੇ ਸਨਿਆਸੀ ਮਤ ਆਦਿ ਦੇ  ਸ਼ਬਦਾਂ ਨੂੰ ਵੀ ਗੁਰਬਾਣੀ ਵਿੱਚ ਵਰਤਿਆ ਗਿਆ ਹੈ  ।ਉੱਪਰ ਦੱਸੇ ਅਨੁਸਾਰ ਸਾਫ ਹੋ ਜਾਂਦਾ ਹੈ ਕਿ ਬਾਬੇ ਨਾਨਕ ਜੀ ਦਾ ਚਲਾਇਆ ਹੋਇਆ ਧਰਮ ਸਰਿਸ਼ਟੀ ਦੇ ਸਾਰੇ ਇਨਸਾਨਾਂ/ਧਰਮਾਂ ਵਾਸਤੇ ਸਾਂਝਾ ਹੈ, ਫੋਕਟ ਕਰਮ ਕਾਂਡਾਂ ਦਾ ਵੀ ਜ਼ੋਰਦਾਰ ਖੰਡਨ ਕਰਦਾ ਹੈ । ਸੋ ਆਓ ਜਾਤਾਂ ਪਾਤਾਂ ਦੇ ਚਕਰ ਚੋਂ ਬਾਹਰ ਨਿਕਲੀਏ, ਕੱਟੜ ਪੰਥੀ ਧਾਰਮਿਕ ਸੰਸਥਾਵਾਂ ਤੋਂ ਖਹਿੜਾ ਛੁਡਾਈਏ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਫਿਲਾਸਫੀ ਜੋ ਇਸ ਸੰਸਾਰ ਉੱਪਰ ਵੱਸਦੇ ਸਭ ਇਨਸਾਨਾਂ ਦੇ ਭਲੇ ਵਾਸਤੇ ਹੈ, ਉਸਦਾ ਹੀ ਪ੍ਰਚਾਰ ਕਰੀਏ ।

(4) ਇਤਿਹਾਸ ਵਿੱਚੋਂ:—-

(ੳ) ਪੰਜਾਬ ਨਾਂ ਹਿੰਦੂ ਨਾਂ ਮੁਸਲਮਾਨਪੰਜਾਬ ਵਸਦਾ ਗੁਰਾਂ ਦੇ ਨਾਮ ।                 ਪ੍ਰੋ : ਪੂਰਨ ਸਿੰਘ

      (ਅ) ਨਾਨਕ ਸ਼ਾਹ ਫ਼ਕੀਰ ਹਿੰਦੂਆਂ ਦਾ ਗੁਰੂ ਮੁਸਲਮਾਨਾਂ ਦਾ ਪੀਰ ।                  ਆਮ ਕਹਾਵਤ ਹੈ ।

      (ੲ) ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਵੇਲੇ ਸਿਰਫ਼ ਚਿੱਟੀ ਚਾਦਰ ਮਿਲੀ ਸਿੱਖਾਂ ਨੇ ਅੱਧੀ ਚਾਦਰ ਦਾ ਸਸਕਾਰ ਕੀਤਾ ਅਤੇ ਮੁਸਲਮਾਨਾਂ ਨੇ ਦਫ਼ਨਾਇਆ । ਕਰਤਾਰ ਪੁਰ (ਪਾਕਿ) ਅੱਜ ਵੀ ਬਾਬੇ ਨਾਨਕ ਦੀ ਮਜ਼ਾਰ ਹਾਜ਼ਰ ਹੈ

       (ਸ) ਮੂਰਤੀ ਪੂਜਕ ਸਨਾਤਨੀਆਂ (ਹਿੰਦੂਆਂ) ਨੂੰ ਮੁਸਲਮਾਨ ਕਾਫ਼ਰ ਆਖਦੇ ਹਨ ਅਤੇ ਮੁਸਲਮਾਨਾਂ ਨੂੰ ਹਿੰਦੂ ਮਲੇਸ਼ ਆਖਦੇ ਹਨ । ਸਿੱਖ ਨਫ਼ਰਤੀ ਸ਼ਬਦ ਕਾਫ਼ਰ ਅਤੇ ਮਲੇਸ਼ ਦੋਵਾਂ ਤੋਂ ਵੱਖ ਹਨ ।

        (ਹ) ਹਿੰਦੂ ਸਿਰ ਦੇ ਵਾਲ ਕੱਟਦੇ, ਦਾੜ੍ਹੀ ਮੁੱਛਾਂ ਰੋਜ਼ਾਨਾ ਸ਼ੇਵ ਕਰਦੇ ਹਨ । ਕੱਟੜ ਮੁਸਲਮਾਨ ਸਿਰ ਦੇ ਵਾਲ ਕੱਟਦੇ, ਦਾੜ੍ਹੀ ਚਾਰ ਤੋਂ ਛੇ ਇੰਚ (ਮੁੱਠੀ ਭਰ) ਰੱਖਦੇ , ਮੁੱਛਾਂ ਸ਼ੇਵ ਕਰਦੇ ਹਨ । ਸਿੱਖ ਰਹਿੰਦੇ ਹਨ ਸਾਬਤ ਸੂਰਤ ।

               ਸਿੱਖਾਂ ਦੇ ਗੁਰੂ, ਗੁਰੂ ਗ੍ਰੰਥ ਸਾਹਿਬ ਵਿੱਚ ਹੀ ਹਿੰਦੂ , ਹਿੰਦੋਸਤਾਨ ਅਤੇ ਤੁਰਕ (ਮੁਸਲਮਾਨ)ਸ਼ਬਦ ਆਉਂਦੇ ਹਨ , ਇਹ ਸ਼ਬਦ ਵੇਦਾਂ, ਸ਼ਾਸਤਰਾਂ , ਗੀਤਾ ਆਦਿ ਧਾਰਮਿਕ ਗ੍ਰੰਥਾਂ ਵਿੱਚ ਨਹੀਂ ਹਨ । ਹਿੰਦੋਸਤਾਨ ਅਤੇ ਹਿੰਦੂ ਸ਼ਬਦ ਮੁਗਲਾਂ ਦੇ ਆਉਣ ਤੇ ਹੀ ਆਏ , ਇੰਡੀਆ ਨਾਮ ਅੰਗਰੇਜ਼ਾਂ ਦੇ ਰਾਜ ਵੇਲੇ ਮਿਲਿਆ ਸੋ ਦੇਸ਼ ਦਾ ਅਸਲੀ ਨਾਮ ਭਾਰਤ ਹੈ ।

            b

Leave a Reply

Your email address will not be published. Required fields are marked *