ਪ੍ਰੀਵਾਰ ਤੋਂ ਵਿਛੜਿਆਂ ਦੇ ਦਿਲ ਵਿੱਚੋਂ ਨਿਕਲੀ ਆਖਰੀ ਹੂਕ:- ਭਾਈ ਬਗੀਚਾ ਸਿੰਘ ਚਰਨ ਕੰਵਲ ਸਾਹਿਬ
ਚਿੱਤ ਕਰੇ ਆਪਾਂ ਹੁਣ ਪਿੰਡ ਮੁੜ ਚੱਲੀਏ।।ਛੱਡਕੇ ਆਏ ਸੀ ਜਿਹੜੇ ਆਲ੍ਹਣੇ ਉਹ ਮੱਲੀਏ।।
ਚੁਗ ਲਈਆਂ ਚੋਗ਼ਾਂ ਜਿੱਥੇ ਰੱਬ ਨੇ ਖਿਲਾਰੀਆਂ।।
ਹੰਭ ਗਏ ਆਂ ਹੁਣ ਲਾ ਲਾ ਕੇ ਉਡਾਰੀਆਂ।।
ਵਿੱਛੜੇ ਸੀ ਜਿੱਥੋਂ ਐਸ ਡਾਰ ਨਾਲ ਰਲੀਏ।।
ਚਿੱਤ ਕਰੇ ਆਪਾਂ ਹੁਣ ਪਿੰਡ ਮੁੜ ਚੱਲੀਏ।।
ਛੱਡਕੇ ਆਏ ਸੀ ਜਿਹੜੇ ਆਲ੍ਹਣੇ ਉਹ ਮੱਲੀਏ।।
ਇਸ ਨਜ਼ਮ ਦਾ ਮੈਂ ਫਿਰ ਜਵਾਬ ਲਿਖ ਕੇ ਉਨ੍ਹਾਂ ਨੂੰ ਅਤੇ ਘਰੋਂ ਦੂਰ ਆਇਆਂ ਨੂੰ ਸਮਰਪਿਤ ਕੀਤਾ:-
ਵਿਛੋੜੇ ਵਾਲੀ ਨਦੀ ਇਕੱਲਿਆਂ ਤਰਨੀ ਪੈਣੀ ਆ।।
ਗੁਰੂ ਦੀ ਸੇਵਾ ਸਮਝ ਨੌਕਰੀ ਕਰਨੀ ਪੈਣੀ ਆ।।
ਜੀ ਜੀ ਕਰਨ ਵਾਲੇ ਤਾਂ ਝੱਟ ਬਦਲੀ ਕਰਵਾ ਲੈਂਦੇ॥
ਅਣਖ ਵਾਲੇ ਉਹ ਸਿੰਘ ਜੋ ਅਉਖੇ ਰਸਤਿਆਂ ਤੇ ਪੈਂਦੇ॥
ਲੰਗਰ ਵਾਲੀ ਦਾਲ ‘ਚ ਬੁਰਕੀ ਭਰਨੀ ਪੈਣੀ ਆ
ਵਿਛੋੜੇ ਵਾਲੀ ਨਦੀ………॥
ਬੱਚੇ ਹੋਣ ਸਿਆਣੇ ਤਾਂ ਕੋਈ ਚਿੰਤਾ ਨਹੀਂ ਰਹਿੰਦੀ।।
ਤੁਹਾਡੇ ਲਈ ਦੂਰ ਜਾ ਬੈਠਾ ਮਾਂ ਬੱਚਿਆਂ ਨੂੰ ਨਿੱਤ ਕਹਿੰਦੀ।।
ਵੇਖਣ ਲਈ ਮੁਖ ਬੱਚਿਆਂ ਦਾ ਵੀਡੀਓ ਕਾਲ ਹੀ ਕਰਨੀ ਪੈਣੀ ਆ
ਵਿਛੋੜੇ ਵਾਲੀ ਨਦੀ…..॥
ਕਹਿਣ ਸਿਆਣੇ ਰਹਿ ਕੇ ਦੂਰ ਤਾਂ ਪਿਆਰ ਹੈ ਵਧ ਜਾਂਦਾ।।
ਕਿੰਨੀ ਹੁੰਦੀ ਉਡੀਕ ਮਹੀਨੇ ਬਾਅਦ ਉਹ ਘਰ ਆਂਦਾ।।।
ਖਿੜੁ ਬਗੀਚਾ ਤਾਂ ਕਿਆਰੀ ਭਰਨੀ ਪੈਣੀ ਆ।।
ਵਿਛੋੜੇ ਵਾਲੀ ਨਦੀ ਇਕੱਲਿਆਂ ਤਰਨੀ ਪੈਣੀ ਆ।।
ਗੁਰੂ ਦੀ ਸੇਵਾ ਸਮਝ ਨੌਕਰੀ ਕਰਨੀ ਪੈਣੀ ਆ।।
ਭਾਈ ਬਗੀਚਾ ਸਿੰਘ ਚਰਨ ਕੰਵਲ ਸਾਹਿਬ ਜੀਂਦੋਵਾਲ ਬੰਗਾ (ਸ਼ਹੀਦ ਭਗਤ ਸਿੰਘ ਨਗਰ) ਸਰੀ +12369753262 +919781921213
