ਟਾਪਦੇਸ਼-ਵਿਦੇਸ਼

ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਨੇ ਅੰਤਰਾਸ਼ਟਰੀ ਮਾਂ-ਬੋਲੀ ਦਿਨ ਮਨਾਇਆ -ਗੁਰਿੰਦਰ ਮਾਨ

ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਨੇ ਆਪਣਾ ਇੱਕੀਵਾਂ ਸਲਾਨਾ ਅੰਤਰਾਸ਼ਟਰੀ ਮਾਂ-ਬੋਲੀ ਦਿਨ ਸਰੀ ਵਿੱਚ ਮਨਾਇਆ। ਪਲੀ ਦੇ ਸਰਗਰਮ ਮੈਂਬਰਾਂ ਦੇ ਨਾਲ ਵੱਡੀ ਗਿਣਤੀ ਵਿੱਚ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕ ਅਤੇ ਸਕੂਲਾਂ ਵਿੱਚ ਪੰਜਾਬੀ ਪੜ੍ਹ ਰਹੇ ਵਿਿਦਆਥੀ ਅਤੇ ਉਨ੍ਹਾਂ ਦੇ ਮਾਪੇ ਇਸ ਪ੍ਰੋਗ੍ਰਾਮ ਵਿੱਚ ਪਹੁੰਚੇ। ਹਰਮਨ ਪੰਧੇਰ ਇਸ ਪ੍ਰੋਗ੍ਰਾਮ ਦੇ ਐਮ ਸੀ ਸਨ ਅਤੇ ਉਹਨਾਂ ਨੇ ਸਮਾਗਮ ਦੀ ਸ਼ੁਰੂਆਤ ਇਹ ਕਹਿੰਦਿਆਂ ਕੀਤੀ ਕਿ ਅਸੀਂ ਆਦਿਵਾਸੀਆਂ ਦੀ ਅਸਪੁਰਦ
ਜ਼ਮੀਨ (ਅਨਸੀਡਿਡ ਟੈਰੇਟਰੀ) ਤੇ ਇਕੱਠੇ ਹੋਏ ਹਾਂ। ਉਸ ਬਾਅਦ ਬੀ ਸੀ ਦੇ ਸ਼ਹਿਰ ਟਮਬਲਰ ਰਿਜ ਵਿੱਚ ਵਾਪਰੇ ਦੁੱਖਦਾਈ ਹਾਦਸੇ ਵਿੱਚ ਗੁਜ਼ਰੇ ਵਿਅਕਤੀਆਂ ਵਾਸਤੇ, ਇੱਕ ਮਿੰਟ ਦਾ ਮੋਨ ਧਾਰਿਆ ਗਿਆ। ਪਲੀ ਦੇ ਪ੍ਰਧਾਨ ਬਲਵੰਤ ਸੰਘੇੜਾ ਨੇ ਪਲੀ ਵਲੋਂ ਸਕੂਲਾਂ ਵਿੱਚ ਪੰਜਾਬੀ ਦੀ ਪੜ੍ਹਾਈ ਸੰਬੰਧੀ ਕੀਤੀਆਂ ਜਾਂਦੀਆਂ ਕੋਸ਼ਸ਼ਾਂ ਬਾਰੇ ਅਤੇ ਵੈਨਕੂਵਰ ਦੇ ਹਵਾਈ ਅੱਡੇ ਅਤੇ ਬਾਹਰਲੇ ਸੂਬਿਆਂ ਤੋਂ ਬੀ ਸੀ ਵਿੱਚ ਦਾਖਲ ਹੁੰਦੀਆਂ ਸੜਕਾਂ ਉੱਪਰ ਪੰਜਾਬੀ ਵਿੱਚ ਲਿਖੇ ਹੋਏ ਸਾਈਨ ਲਗਵਾਉਣ ਦੀਆਂ ਕੋਸ਼ਸ਼ਾਂ ਬਾਰੇ ਵੀ ਦੱਸਿਆ। ਉਨ੍ਹਾਂ ਨੇ ਸਮੁੱਚੇ ਪੰਜਾਬੀ ਮੀਡੀਏ ਦਾ ਪੰਜਾਬੀ ਬੋਲੀ ਦੇ ਵਿਕਾਸ ਵਿੱਚ ਪਾਏ ਜਾ ਰਹੇ ਯੋਗਦਾਨ ਲਈ ਧੰਨਵਾਦ ਕੀਤਾ। ਉਸ ਮਗਰੋਂ ਪੰਜਾਬੀ ਪੜ੍ਹ ਰਹੇ ਵਿਿਦਆਰਥੀਆਂ ਵਲੋਂ ਪ੍ਰੋਗ੍ਰਾਮ ਦੀ ਪਹਿਲੀ ਪੇਸ਼ਕਸ਼ ਵਿੱਚ ਪੀ ਐਮ ਸਕੂਲ ਦੀ ਵਿਿਦਆਰਥਣ ਯਸਾਨੀਆ ਕੌਰ ਨੇ ਗੀਤ
ਸੁਣਾਇਆ।

ਪਲੀ ਦੇ ਮੀਤ ਪ੍ਰਧਾਨ, ਡਾ. ਸਾਧੂ ਬਿਿਨੰਗ ਨੇ ਪਲੀ ਵਲੋਂ ਹਮੇਸ਼ਾ ਦਿੱਤਾ ਜਾਂਦਾ ਸੁਨੇਹਾ ਕਿ ਪੰਜਾਬੀ ਨੂੰ ਕੈਨੇਡਾ ਵਿਚ ਕੌਮੀ ਪੱਧਰ ’ਤੇ ਸਰਕਾਰੀ ਮਾਨਤਾ ਮਿਲਣੀ ਚਾਹੀਦਾ ਹੈ, ਦਾ ਸੰਦੇਸ਼ ਸਾਂਝਾ ਕੀਤਾ। ਵਿਿਦਆਥੀਆਂ ਦੀ ਦੂਸਰੀ ਪੇਸ਼ਕਸ਼ ਵਿੱਚ ਅੱਠ
ਸਾਲ ਦੀ ਉਮਰ ਦੇ ਸੌਰਾਬ ਸਿੰਘ ਬਰਾੜ ਨੇ ਪੰਜਾਬੀ ਸੰਬੰਧੀ ਬਹੁਤ ਸੋਹਣੀ ਤੇ ਮਿੱਠੀ ਪੰਜਾਬੀ ਵਿੱਚ ਕੁਝ ਬੋਲ ਸਾਂਝੇ ਕੀਤੇ ਜੋ ਸ੍ਰੋਤਿਆਂ ਵਲੋਂ ਬਹੁਤ ਪਸੰਦ ਕੀਤੇ ਗਏ। ਜੀਵਨ ਅਤੇ ਗੁਰਸ਼ਨਵੀਰ ਬਾਜਵਾ ਨੇ ਪੰਜਾਬੀ ਸਿੱਖਣ ਦੇ ਫਾਇਦਿਆਂ ਬਾਰੇ ਆਪਣਾ ਤਿਆਰ ਕੀਤਾ
ਸਲਾਈਡ ਸ਼ੋਅ ਦਿਖਾਇਆ। ਕੈਨੇਡਾ ਦੇ ਸੈਨੇਟਰ ਮਾਨਯੋਗ ਬਲਤੇਜ ਸਿੰਘ ਢਿਲੋਂ ਨੇ ਪ੍ਰੋਗ੍ਰਾਮ ਵਿੱਚ ਆਪਣੇ ਜੀਵਨ ਵਿੱਚ ਪੰਜਾਬੀ ਦੀ ਮਹੱਤਤਾ ਬਾਰੇ ਦੱਸਿਆ। ਉਹਨਾਂ ਮਗਰੋਂ ਕੈਨੇਡਾ ਦੀ ਜੰਮ ਪਲ਼ ਮਾਨਯੋਗ ਜੈਸੀ ਸੁੱਨੜ ਜੋ ਸਰੀ ਨਿਊਟਨ ਦੇ ਐਮ ਐਲ ਏ ਅਤੇ ਮਿਿਨਸਟਰ ਆਫ ਪੋਸਟ ਸੈਕੰਡਰੀ ਐਜੂਕੇਸ਼ਨ ਐਂਡ ਫਿਊਚਰ ਸਕਿੱਲਜ਼ ਆਫ ਬੀ ਸੀ ਹਨ, ਨੇ ਦਰਸ਼ਕਾਂ ਨੂੰ ਸੰਬੋਧਨ ਕੀਤਾ ਅਤੇ ਆਪਣੇ ਜੀਵਨ ਵਿੱਚ ਪੰਜਾਬੀ ਦੀ ਜਾਣਕਾਰੀ ਨਾਲ ਹੋਏ ਤਜਰਬਿਆਂ ਅਤੇ ਫਾਇਦਿਆਂ ਬਾਰੇ ਗੱਲਬਾਤ ਕੀਤੀ।ਸਰੀ ਸਕੂਲ ਵਿੱਚ ਪੰਜਾਬੀ ਪੜ੍ਹ ਰਹੇ ਵਿਿਦਆਰਥੀ ਜਸਮੀਤ ਸਿੰਘ ਖੈਰਾ ਨੇ ਇੱਕ ਕਵਿਤਾ ਪੜੀ।ਰੋਹਨ ਅਤੇ ਜੇਡਨ ਗਿੱਲ, ਜੋ ਗ੍ਰੇਡ 12 ਦੇ ਵਿਿਦਆਰਥੀ ਹਨ, ਨੇ ਵੀਡੀਓ ਦੇ ਰੂਪ ਵਿੱਚ ਪੰਜਾਬੀ ਨੂੰ ਸਿੱਖਣ ਦੇ ਫਾਇਦਿਆਂ ਬਾਰੇ ਪੇਸ਼ਕਸ਼ ਸਾਂਝੀ ਕੀਤੀ।

ਸਰੀ ਸਕੂਲ ਡਿਸਟ੍ਰਿਕਟ ਦੀਆਂ
ਮਿਹਨਤੀ ਅਤੇ ਹੋਣਹਾਰ ਪੰਜਾਬੀ ਅਧਿਆਪਕਾਵਾਂ, ਗੁਰਪ੍ਰੀਤ ਬੈਂਸ ਅਤੇ ਅਮਨਦੀਪ ਛੀਨਾ ਨੇ ਪੰਜਾਬੀ ਦੀ ਪੜ੍ਹਾਈ ਦੇ ਸੰਬੰਧ ਵਿੱਚ ਹੋ ਰਹੀਆਂ ਕੋਸ਼ਸ਼ਾਂ ਬਾਰੇ ਦੱਸਿਆ।ਉਹਨਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਲਗਾਤਾਰ ਕੋਸ਼ਸ਼ਾਂ ਦੇ ਨਤੀਜੇ ਵਜੋਂ ਹੁਣ ਸਰੀ ਦੇ
ਸਾਰੇ ਸੈਕੰਡਰੀ ਸਕੂਲਾਂ ਵਿੱਚ ਪੰਜਾਬੀ ਦੀ ਪੜ੍ਹਾਈ ਲੋੜ ਅਨੁਸਾਰ ਅੱਠਵੀਂ ਜਮਾਤ ਤੋਂ ਸ਼ੁਰੂ ਹੋ ਸਕਦੀ ਹੈ। ਸਤਿਕਾਰ ਸੋਢੀ ਅਤੇ ਜੋਏਦੀਪ ਸਿੰਘ ਨੇ ਕਵਿਤਾਵਾਂ ਪੜ੍ਹੀਆਂ। ਸਰੀ ਦੇ ਸਕੂਲਾਂ ਵਿੱਚ ਰੇਸ਼ੀਅਲ ਇਕੁਇਟੀ ਨਾਲ ਸਬੰਧਤ ਸ੍ਰੀ ਜੇ ਬੀ ਮੱਲੀ ਹੋਰਾਂ ਵੀ ਆਪਣੇ ਖੇਤਰ
ਨਾਲ ਸਬੰਧਤ ਮਹੱਤਵਪੂਰਨ ਵਿਚਾਰ ਸਾਂਝੇ ਕੀਤੇ। ਸਰੀ ਸਕੂਲ ਬੋਰਡ ਦੇ ਮੀਤ ਪ੍ਰਧਾਨ, ਸਤਿਕਾਰਯੋਗ ਗੈਰੀ ਥਿੰਦ ਨੇ ਸਕੂਲਾਂ ਵਿੱਚ ਪੰਜਾਬੀ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਹਰ ਸਾਲ ਦੀ ਤਰ੍ਹਾਂ ਥਿੰਦ ਸਾਹਿਬ ਨੇ ਪਲੀ ਦੀ ਆਰਥਿਕ ਸਹਾਇਤਾ ਵਜੋਂ ਡੋਨੇਸ਼ਨ ਵੀ ਦਿੱਤੀ ।ਵਿਿਦਆਰਥੀਆਂ ਮਿਲਨ ਅਤੇ ਮਾਇਆ ਖੈਰਾ ਨੇ ਪੰਜਾਬੀ ਉੱਤੇ ਇੱਕ ਆਪਣੀ ਬਣਾਈ ਵੀਡੀਓ ਦਿਖਾਈ। ਐਸ ਐਫ਼ੳਮਪ; ਯੂ ਦੀ ਪੰਜਾਬੀ ਪ੍ਰੋਫੈਸਰ ਡਾ. ਰੀਤਿੰਦਰ ਕੌਰ ਨੇ ਪੰਜਾਬੀ ਬੋਲੀ ਵਿੱਚ ਕੀਤੀ ਜਾਂਦੀ ਮੈਡੀਕਲ ਜਾਣਕਾਰੀ ਦੇ ਅਨੁਵਾਦ ਬਾਰੇ ਸ੍ਰੋਤਿਆਂ ਨੂੰ ਸੰਬੋਧਨ ਕੀਤਾ। ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਿਿਦਆਰਥੀਆਂ ਨੂੰ ਸਟੇਜ ਤੇ ਬੁਲਾ ਕੇ ਸਰਟੀਫ਼ੳਮਪ;ੀਕੇਟ ਅਤੇ ਤੋਹਫੇ ਦਿੱਤੇ ਗਏ। ਆਖਿਰ ਵਿੱਚ ਯੂ ਬੀ ਸੀ ਦੇ ਪੰਜਾਬੀ ਦੇ ਪ੍ਰੋਫ਼ੳਮਪ;ੈਸਰ ਗੁਰਿੰਦਰ ਮਾਨ ਅਤੇ ਐਲ. ਏ.
ਮੈਥਿਸਨ ਦੀ ਅਧਿਆਪਕਾ ਪ੍ਰਭਜੋਤ ਕੌਰ ਸਿੰਘ ਨੇ ਪ੍ਰੋਗ੍ਰਾਮ ਦੀ ਸਮਾਪਤੀ ਕਰਦੇ ਹੋਏ ਆਏ ਹੋਏ ਸਾਰੇ ਸ੍ਰੋਤਿਆਂ ਦਾ ਧੰਨਵਾਦ ਕੀਤਾ।ਵਿਸ਼ੇਸ਼ ਤੌਰ ਤੇ ਤਾਜ ਪਾਰਕ ਕਨਵੈਨਸ਼ਨ ਸੈਂਟਰ ਦਾ ਧੰਨਵਾਦ ਕੀਤਾ ਜਾਂਦਾ ਹੈ, ਜੋ ਪਲੀ ਦੀ ਸਹਾਇਤਾ ਰਾਹੀਂ ਪੰਜਾਬੀ ਬੋਲੀ ਦੀ ਸੇਵਾ ਕਰ ਰਹੇ ਹਨ। ਦੀਪਕ ਬਿਿਨੰਗ ਫਾਉਂਡੇਸ਼ਨ ਦਾ ਬਹੁਤ ਧੰਨਵਾਦ ਹੈ, ਜਿਸ ਦੀ ਵਦੌਲਤ ਅਤੇ ਸਯੋਗ ਦੇ ਕਾਰਨ ਇਹ ਪ੍ਰੋਗ੍ਰਾਮ ਪਿਛਲੇ 25 ਸਾਲਾਂ ਤੋਂ ਚਲ ਰਿਹਾ ਹੈ।

Leave a Reply

Your email address will not be published. Required fields are marked *