ਪੰਜਾਬ ਦੇ ਮੁੱਦੇ ਗੰਭੀਰ, ਪਰ ਸਾਡੇ MLA ਤਾਂ ਚੁੱਪ ਦੀ ਡਿਗਰੀ ਕਰਕੇ ਭੇਠੇ ਹਨ
ਪੰਜਾਬ ਵਿੱਚ ਮੁੱਦਿਆਂ ਦੀ ਘਾਟ ਨਹੀਂ—ਪਰ MLAਆਂ ਦੀ ਆਵਾਜ਼ ਦੀ ਜਰੂਰ ਘਾਟ ਹੈ। ਇਹਨਾਂ ਦੀ ਚੁੱਪ ਨੂੰ ਵੇਖ ਕੇ ਲੱਗਦਾ ਹੈ ਜਿਵੇਂ ਵਿਧਾਨ ਸਭਾ ਨਹੀਂ, ਕੋਈ ਧਿਆਨ-ਯੋਗਾ ਸ਼ਿਵਿਰ ਚੱਲ ਰਿਹਾ ਹੋਵੇ, ਜਿੱਥੇ “ਮੌਨ ਵਰਤ” ਲਗਾਉਣਾ ਲਾਜ਼ਮੀ ਹੈ।
ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਤਾਂ ਸੋਚਦੇ ਹੀ ਰਹਿ ਗਏ ਕਿ ਕਦੇ ਕੋਈ MLA ਉਨ੍ਹਾਂ ਦੀ ਹਮਾਇਤ ਕਰੇਗਾ।
ਪਰ ਸਾਡੇ ਨੇਤਾ ਤਾ ਇਨ੍ਹਾਂ ਨਾਲ ਖੜ੍ਹੇ ਹੋਣ ਦੀ ਬਜਾਏ ਇਹ ਵੇਖਦੇ ਰਹੇ ਕਿ ਚੰਡੀਗੜ੍ਹ ਵਾਲੀ ਟਰੈਫ਼ਿਕ ਵਿਚੋਂ ਕਿਵੇਂ ਲੰਘਣਾ ਹੈ। ਵਿਦਿਆਰਥੀ ਲਾਠੀਆਂ ਖਾਂਦੇ ਰਹੇ, ਪਰ ਨੇਤਾ ਸੈਲਫੀਆਂ ਖਿੱਚਦੇ ਰਹੇ।
BBMB ਦੇ ਮੁੱਦੇ ‘ਤੇ ਤਾਂ MLAਆਂ ਦੀ ਚੁੱਪ ਇਹ ਦਰਸਾਉਂਦੀ ਹੈ ਕਿ ਉਹ ਪਾਣੀ ਦੇ ਮੁੱਦੇ ਨਹੀਂ, ਚਾਹ ਦੇ ਕੱਪਾਂ ਵਿੱਚ ਹੀ ਦਿਲਚਸਪੀ ਰੱਖਦੇ ਹਨ।
ਪੰਜਾਬ ਦੇ ਹੱਕਾਂ ਬਾਰੇ ਬੋਲਣਾ ਉਨ੍ਹਾਂ ਲਈ “ਆਊਟ ਆਫ਼ ਸਿਲੇਬਸ” ਹੈ, ਇਸ ਲਈ ਉਹ ਚੁੱਪ ਚਾਪ ਬੈਠ ਕੇ ਵਿਧਾਨ ਸਭਾ ਦੀਆਂ ਟੇਬਲਾਂ ਨੂੰ ਤੱਕਦੇ ਰਹਿੰਦੇ ਹਨ।
ਰੋਡ ਸੇਫਟੀ ਫੋਰਸ ਦੀਆਂ ਮਹਿੰਗੀਆਂ ਗੱਡੀਆਂ ਬਾਰੇ ਤਾਂ MLAਆਂ ਦੇ ਚਿਹਰਿਆਂ ਤੋਂ ਲੱਗਦਾ ਹੈ ਕਿ ਇਹ ਗੱਡੀਆਂ ਉਹਨਾਂ ਦੇ ਘਰਾਂ ਦੇ ਬਾਹਰ ਨਾ ਖੜ੍ਹ ਗਈਆਂ ਹੋਣ, ਬਾਕੀ ਕੁਝ ਫਰਕ ਨਹੀਂ।
ਜਨਤਾ ਪੁੱਛਦੀ ਰਹੀ ਕਿ ਖਰੀਦ ਕਿਵੇਂ ਹੋਈ, ਕਿਉਂ ਹੋਈ, ਕਿਸ ਲਈ ਹੋਈ—ਪਰ ਸਾਡੇ ਨੇਤਾ ਤਾਂ ਨਵੀਂ SUVਆਂ ਦੇ ਗਲੈਮਰ ਤੋਂ ਹੀ ਨਹੀਂ ਨਿਕਲ ਸਕੇ।
ਅਤੇ ਦਿੱਲੀ ਤੋਂ ਆਉਣ ਵਾਲੀਆਂ ਟੀਮਾਂ?
ਓਹੋ, ਉਹ ਤਾਂ ਜਿਵੇਂ ਪੰਜਾਬ ਦਾ ਨਵਾਂ ਸ਼ੌਕ ਬਣ ਗਿਆ ਹੈ। ਜਿਹੜਾ ਕੰਮ ਪੰਜਾਬ ਵਿਚ ਹੋ ਸਕਦਾ ਹੈ, ਉਹ ਦਿੱਲੀ ਤੋਂ ਟੀਮ ਬੁਲਾਕੇ ਕਰੋ—ਅਤੇ ਖਰਚਾ ਜਿੰਨਾ ਵੀ ਹੋਵੇ, MLAਆਂ ਨੂੰ ਕੀ? ਉਨ੍ਹਾਂ ਦੀ ਜ਼ਿੰਮੇਵਾਰੀ ਤਾਂ ਸਿਰਫ਼ ਪੋਸਟਾਂ ‘ਤੇ ਇਮੋਜੀ ਲਾਉਣ ਤੱਕ ਸੀਮਤ ਹੈ।
ਆਖ਼ਿਰ ਵਿੱਚ, ਪੰਜਾਬ ਤਾ ਇਹੀ ਸੋਚ ਰਿਹਾ ਹੈ ਕਿ MLAਆਂ ਨੂੰ ਜਦੋਂ ਕੋਈ ਮੁੱਦਾ ਦੱਸਿਆ ਜਾਂਦਾ ਹੈ, ਉਹ ਸਿਰ ਝੁਕਾ ਕੇ ਕਹਿੰਦੇ ਹਨ—”ਅਹਾਂ ਜੀ, ਗੰਭੀਰ ਗੱਲ ਹੈ”, ਪਰ ਤੁਰੰਤ ਬਾਅਦ ਉਹ ਮੁੱਦੇ ਦਾ ਟਿਕਾਣਾ Instagram ਸਟੋਰੀ ਬਣ ਜਾਂਦਾ ਹੈ।
