ਪੰਜਾਬ ਵਿੱਚ ਸਿਹਤ ਸੈਰ-ਸਪਾਟਾ: ਸੰਭਾਵਨਾਵਾਂ ਅਤੇਚੁਣੌਤੀਆਂ-ਲੇਖ਼ਕ: (ਡਾ.) ਕੁਲਵੰਤ ਸਿੰਘ ਫ਼ੱਲੁ

ਸੰਸਾਰ ਭਰ ਵਿੱਚ ਸਿਹਤ ਸੈਰ-ਸਪਾਟਾ ਕਿਫਾਇਤੀ ਅਤੇਉੱਚ-ਗੁਣਵੱਤਾ ਵਾਲੀਆਂ ਸਿਹਤ-ਸੰਭਾਲ ਸਹੂਲਤਾਂ ਪ੍ਰਾਪਤ ਕਰਨ
ਲਈ ਦੇਸ਼-ਵਿਦੇਸ਼ ਯਾਤਰਾ ਕਰਨਾ, ਅੱਜ ਕੱਲ, ਕਾਫੀ ਪ੍ਰਚਲਿਤ ਹੋਰਿਹਾ ਹੈ। ਭਾਰਤ ਆਪਣੇਹੁਨਰਮੰਦ ਅਤੇਕਾਬਲ
ਡਾਕਟਰਾਂ, ਅਤਿ-ਆਧੁਨਿਕ ਹਸਪਤਾਲਾਂ, ਪੈਰਾ-ਮੈਡੀਕਲ ਸਹੂਲਤਾਂ ਅਤੇਪ੍ਰਤੀਯੋਗੀ ਕੀਮਤ ਢਾਂਚੇਸਦਕਾ ਸੰਸਾਰ ਭਰ ‘ਚ
‘ਮੈਡੀਕਲ ਟੂਰਿਜ਼ਮ ਸੂਚਕਾਂਕ’ ਵਿੱਚ ਦੱਸਵੇਂਅਤੇ‘ਗਲੋਬਲ ਵੈਲਨੈਸ ਟੂਰਿਜ਼ਮ’ ਵਿੱਚ ਸੱਤਵੇਂਸਥਾਨ ‘ਤੇਖੜ੍ਹਾ ਹੈ। ਚੰਗੀ
ਤਰ੍ਹਾਂ ਸਥਾਪਿਤ, ਮਜ਼ਬੂਤ ਸਿਹਤ-ਸੰਭਾਲ ਢਾਂਚੇ, ਆਸਾਨ ਸੰਪਰਕ ਅਤੇ ਤੇਜ਼ੀ ਨਾਲ ਵਿਕਸਤ ਹੋ ਰਹੇ ਨਿੱਜੀ
ਸਿਹਤ-ਸੰਭਾਲ ਖੇਤਰ ਕਾਰਣ ਪੰਜਾਬ ਵੀ ਮੈਡੀਕਲ ਟੂਰਿਜ਼ਮ ਖੇਤਰ ਵਿੱਚ ਇੱਕ ਪ੍ਰਮੁੱਖ ਕੇਂਦਰ ਬਣਨ ਦੀ ਮਜ਼ਬੂਤ
ਸੰਭਾਵਨਾ ਰੱਖਦਾ ਹੈ।
ਪਿਛਲੇ ਦੋਦਹਾਕਿਆਂ ਦੌਰਾਨ ਪੰਜਾਬ ਨੇ ਆਪਣੇਬੁਨਿਆਦੀ ਮੈਡੀਕਲ ਢਾਂਚੇਵਿੱਚ ਕਾਫ਼ੀ
ਸੁਧਾਰ ਕੀਤਾ ਹੈ। ਵਰਤਮਾਨ ਸਮੇਂਸੂਬੇਵਿੱਚ ਤਿੰਨ ਮੈਡੀਕਲ ਯੂਨੀਵਰਸਿਟੀਆਂ, ਇੱਕ ਆਯੁਰਵੈਦਿਕ ਯੂਨੀਵਰਸਿਟੀ, 72
ਸਰਕਾਰੀ ਸਿਵਲ ਹਸਪਤਾਲ ਅਤੇ 28 ਸਟੇਟ ਸੁਪਰ ਸਪੈਸ਼ਲਿਟੀ ਮੈਡੀਕਲ ਹਸਪਤਾਲ ਕਾਰਜਸ਼ੀਲ ਹਨ। ਪੰਜਾਬ
ਕਲੀਨਿਕਲ ਇਸਟੈਬਲਿਸ਼ਮੈਂਟਸ ਅਤੇFICCI ਸਿਹਤ ਰਿਪੋਰਟ ਮੁਤਾਬਕ ਰਾਜ ਵਿੱਚ 3,000 ਤੋਂਵਧੇਰੇਮੱਧ-ਆਕਾਰ,
ਛੋਟੇ ਅਤੇ ਵੱਡੇ ਰਜਿਸਟਰਡ ਮਲਟੀ-ਸਪੈਸ਼ਲਿਟੀ ਨਰਸਿੰਗ ਹੋਮ ਹਨ। ਜਿਨ੍ਹਾਂ ਵਿੱਚੋਂ ਲਗਭਗ 450–500
ਮਲਟੀ-ਸਪੈਸ਼ਲਿਟੀ ਪ੍ਰਾਈਵੇਟ ਹਸਪਤਾਲ ਵੱਖ-ਵੱਖ ਖੇਤਰਾਂ, ਜਿਵੇਂਕਿ ਕਾਰਡੀਓਲੋਜੀ, ਨਿਊਰੋਲੀਜੀ, ਆਰਥੋਪੀਡਿਕਸ,
ਓਨਕੋਲੋਜੀ, ਯੂਰੋਲੋਜੀ, ਪ੍ਰਜਨਨ ਪ੍ਰਕ੍ਰਿਆ ਅਤੇ ਅੰਗ ਟ੍ਰਾਂਸਪਲਾਂਟੇਸ਼ਨ ਆਦਿ ਵਿੱਚ ਵਿਸ਼ਵ ਪੱਧਰੀ ਅਤਿ-ਆਧੁਨਿਕ
ਤਕਨਾਲੋਜੀ ਨਾਲ ਲੈਸ ਮੋਹਾਲੀ, ਲੁਧਿਆਣਾ, ਅੰਮ੍ਰਿਤਸਰ ਅਤੇਜਲੰਧਰ ਵਰਗੇਪ੍ਰਮੁੱਖ ਸ਼ਹਿਰਾਂ ਵਿੱਚ ਕਾਰਜਸ਼ੀਲ ਹਨ।
ਫੋਰਟਿਸ, ਮੈਕਸ ਹੈਲਥਕੇਅਰ, ਆਈਵੀ, ਐਸਪੀਐਸ ਅਪੋਲੋ, ਆਕਸਫੋਰਡ, ਦਯਾਨੰਦ ਮੈਡੀਕਲ ਕਾਲਜ ਅਤੇਹਸਪਤਾਲ,
ਸੀਐਮਸੀ ਲੁਧਿਆਣਾ, ਏਮਜ਼ ਬਠਿੰਡਾ ਅਤੇਪੀਜੀਆਈ ਚੰਡੀਗੜ੍ਹਵਰਗੀਆਂ ਨਾਮੀਂ ਸੰਸਥਾਵਾਂ, ਸੂਬੇਵਿੱਚ ਬੇਸ਼ਕੀਮਤੀ
ਮੈਡੀਕਲ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ। ਜਿੱਥੇਕੇਵਲ ਗੁਆਂਢੀ ਰਾਜਾਂ ਤੋਂਹੀ ਨਹੀਂ ਸਗੋਂਵਿਦੇਸ਼ਾਂ ਤੋਂਵੀ ਸੈਂਕੜੇਮਰੀਜ਼
ਇਲਾਜ ਵਾਸਤੇ ਆਕਰਸ਼ਿਤ ਹੁੰਦੇ ਹਨ। ਉੱਚ ਯੋਗਤਾ ਪ੍ਰਾਪਤ, ਮਾਹਿਰ ਪੇਸ਼ੇਵਰ ਡਾਕਟਰ, ਜਿਨ੍ਹਾਂ ਵਿੱਚੋਂਕਈ ਤਾਂ
ਅੰਤਰਰਾਸ਼ਟਰੀ ਪ੍ਰਸਿੱਧੀ ਰੱਖਦੇਹਨ, ਦੀ ਮੌਜੂਦਗੀ ਦੇਨਾਲ ਨਾਲ ਅਤਿ-ਆਧੁਨਿਕ ਪੈਰਾ-ਮੈਡੀਕਲ ਸਹੂਲਤਾਂ ਦਾ ਸੁਮੇਲ
ਸਿਹਤ-ਸੰਭਾਲ ਸੇਵਾਵਾਂ ਲਈ ਸੂਬੇਨੰ ੂਇੱਕ ਪ੍ਰਮੁੱਖ ਟੂਰਿਜ਼ਮ ਹੱਬ ਵਜੋਂਵਿਕਸਤ ਕਰਨ ਵਾਸਤੇਮਜ਼ਬੂਤ ਅਧਾਰ ਪ੍ਰਦਾਨ
ਕਰਦਾ ਹੈ।
# ਰਣਨੀਤਕ ਸਥਿਤੀ ਅਤੇਸੰਭਾਵਨਾਵਾਂ
ਇਸ ਸਮੇਂਕੈਨੇਡਾ, ਯੂਕੇ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪ ਸਮੇਤ ਖਾੜੀ ਖੇਤਰ ਦੇਬਹੁਤ ਸਾਰੇਦੇਸ਼ਾਂ ਵਿੱਚ
ਲੱਗ ਪੱਗ 25 ਲੱਖ ਦੇਕਰੀਬ ਪੰਜਾਬੀ ਲੋਕਾਂ ਦਾ ਵੱਡਾ ਭਾਈਚਾਰਾ ਰਹਿ ਰਿਹਾ ਹੈ। ਇਨ੍ਹਾਂ ਵਿੱਚੋਂਬਹੁਤ ਸਾਰੇਮਰੀਜ਼ ਕਈ
ਕਾਰਨਾਂ ਕਰਕੇਪੰਜਾਬ ਵਿੱਚ ਡਾਕਟਰੀ ਇਲਾਜ ਕਰਵਾਉਣਾ ਪਸੰਦ ਕਰਦੇਹਨ, ਕਿਉਂ ਕਿ ਪੱਛਮੀ ਦੇਸ਼ਾਂ ਅਤੇਨਜ਼ਦੀਕੀ
ਗੁਆਂਢੀ ਏਸ਼ੀਆਈ ਪ੍ਰਤੀਯੋਗੀ ਦੇਸ਼ਾਂ ਦੇਮੁਕਾਬਲੇ ਸੂਬੇਵਿੱਚ ਸਿਹਤ-ਸੰਭਾਲ ਸੇਵਾਵਾਂ ਵਧੀਆ ਅਤੇਕਿਫਾਇਤੀ ਹਨ।
ਉਦਾਹਰਣ ਵਜੋਂਗੋਡੇਜਾਂ ਜੋੜ-ਬਦਲਣ, ਕਾਰਡੀਅਕ ਬਾਈਪਾਸ ਜਾਂ ਆਈ ਵੀ ਐਫ ਇਲਾਜ ਵਰਗੀਆਂ ਗੁੰਝਲਦਾਰ
ਸਰਜਰੀਆਂ ਅੰਤਰ-ਰਾਸ਼ਟਰੀ ਕੀਮਤਾਂ ਦੇ ਮੁਕਾਬਲੇ ਕਾਫ਼ੀ ਸਸਤੀਆਂ ਹਨ। ਇਹ ਤੁਲਨਾਤਮਕ ਲਾਗਤ ਲਾਭ ਅਤੇ
1
ਅਪ੍ਰੇਸ਼ਨਾਂ ਦੀ ਚੰਗੀ ਸਫਲਤਾ ਦਰ ਅੰਤਰਰਾਸ਼ਟਰੀ ਮਰੀਜ਼ਾਂ, ਖਾਸ ਕਰਕੇਅਫਰੀਕੀ, ਮੱਧ ਏਸ਼ੀਆਈ ਅਤੇਮੱਧ ਪੂਰਬੀ
ਦੇਸ਼ਾਂ ਵਾਸਤੇਪੰਜਾਬ ਨੰ ੂਆਕਰਸ਼ਕ ਸਥਾਨ ਵਜੋਂਪੇਸ਼ ਕਰਦਾ ਹੈ। ਭਾਰਤ ਸਰਕਾਰ ਦੇਟੂਰਿਜ਼ਮ ਮੰਤਰਾਲੇਦੀ ਰਿਪੋਰਟ
ਅਨੁਸਾਰ ਸਾਲ 2024 ਦੌਰਾਨ ਦੇਸ਼ ਭਰ ਵਿੱਚ ਆਏ ਕੁੱਲ ਵਿਦੇਸ਼ੀ ਮੈਡੀਕਲ ਸੈਲਾਨੀਆਂ ਵਿੱਚੋਂ2.59 ਫੀਸਦੀ ਟੂਰਿਸਟਾਂ ਦੀ
ਹਿੱਸੇਦਾਰੀ ਨਾਲ ਪੰਜਾਬ ਦਸਵੇਂਅਤੇਉੱਤਰੀ ਭਾਰਤ ਵਿੱਚ ਯੂਪੀ ਤੇਦਿੱਲੀ ਤੋਂਬਾਅਦ ਤੀਸਰੇਸਥਾਨ ‘ਤੇਹੈ। ਦੂਸਰਾ, ਇੱਥੇ
ਮਰੀਜ਼ਾਂ ਨੰ ੂਡਾਕਟਰੀ ਪ੍ਰਕਿਰਿਆਵਾਂ ਵਾਸਤੇਕੋਈ ਬਹੁਤਾ ਸਮਾਂ ਉਡੀਕ ਨਹੀਂ ਕਰਨੀ ਪੈਂਦੀ ਸਗੋਂਰਿਸ਼ਤੇਦਾਰਾਂ ਜਾਂ ਦੋਸਤਾਂ
ਮਿੱਤਰਾਂ ਦੀ ਮੌਜੂਦਗੀ ਵਿੱਚ ਸੱਭਿਆਚਾਰਕ ਜਾਣ-ਪਛਾਣ ਡਾਕਟਰੀ ਇਲਾਜ ਦੌਰਾਨ ਵਾਧੂਮਾਨਸਿਕ ਹੋਂਸਲਾ ਅਫਜ਼ਾਈ
ਕਰਦੀ ਹੈ। ਤੀਸਰਾ, ਸੂਬੇਵਿੱਚ ਬਦਲਵੀਆਂ ਰਵਾਇਤੀ ਇਲਾਜ ਪ੍ਰਣਾਲੀਆਂ, ਜਿਵੇਂਕਿ ਆਯੁਰਵੇਦ, ਯੋਗਾ, ਯੂਨਾਨੀ, ਸਿੱਧੀ,
ਅਤੇ ਹੋਮਿਓਪੈਥੀ (ਆਯੁਸ਼), ਜੜੀ-ਬੂਟੀਆਂ, ਪੰਚਕਰਮਾ ਅਤੇ ਫਿਜ਼ੀਓਥੈਰੇਪੀ ਵਗੈਰਾ ਦੀ ਉਪਲਬਧਤਾ ਵੀ ਪੰਜਾਬੀ
ਡਾਇਸਪੋਰਾ-ਸੰਚਾਲਿਤ ਮਰੀਜ਼ਾਂ ਦੀ ਆਮਦ ਵਾਸਤੇਮਜ਼ਬੂਤ ਅਧਾਰ ਬਣ ਸਕਦੀ ਹੈ। ਇਸ ਤੋਂਇਲਾਵਾ, ਪੰਜਾਬ ਦੇ
ਅੰਤਰਰਾਸ਼ਟਰੀ ਹਵਾਈ ਅੱਡਿਆਂ, ਖਾਸ ਕਰਕੇਅੰਮ੍ਰਿਤਸਰ ਅਤੇਚੰਡੀਗੜ੍ਹਰਾਹੀਂ ਮੱਧ ਪੂਰਬ, ਮੱਧ ਏਸ਼ੀਆ ਅਤੇਯੂਰਪ
ਸਮੇਤ ਵੱਖ-ਵੱਖ ਵਿਸ਼ਵਵਿਆਪੀ ਸਥਾਨਾਂ ਨਾਲ ਸਿੱਧਾ ਸੰਪਰਕ ਸਿਹਤ-ਸੰਭਾਲ ਸੇਵਾਵਾਂ ਦੀ ਮੰਗ ਕਰਨ ਵਾਲੇਸੈਲਾਨੀਆਂ
ਲਈ ਇੱਕ ਆਦਰਸ਼ ਪ੍ਰਵੇਸ਼ ਬਿੰਦੂਬਣ ਸਕਦਾ ਹੈ। ਪੰਜਾਬ ਦੀ ਅਮੀਰ ਸੱਭਿਆਚਾਰਕ ਅਤੇਧਾਰਮਿਕ ਵਿਰਾਸਤ, ਜਿਸ
ਵਿੱਚ ਅੰਮ੍ਰਿਤਸਰ ਦੇਸ੍ਰੀ ਹਰਿਮੰਦਰ ਸਾਹਿਬ ਵਰਗੇਧਾਰਮਿਕ ਅਸਥਾਨ ਅਤੇਇਥੋਂਦੇਵਧੀਆ ਪਕਵਾਨ ਮਰੀਜ਼ਾਂ ਦੇ
ਪਰਿਵਾਰਾਂ ਲਈ ਇੱਕ ਆਕਰਸ਼ਕ ਸੈਰ-ਸਪਾਟਾ ਅਨੁਭਵ ਪ੍ਰਦਾਨ ਕਰ ਸਕਦੇਹਨ ਭਾਵ ਮੈਡੀਕਲ ਦੇਨਾਲ ਨਾਲ ਧਾਰਮਿਕ
ਅਤੇਸਭਿਆਚਾਰਕ ਟੂਰਿਜ਼ਮ ਜੋੜਨ ਨਾਲ ਸਿਹਤ-ਸੈਰ ਸਪਾਟਾ ਪੈਕੇਜ ਦਾ ਸਮੁੱਚਾ ਮੁੱਲ ਵਧ ਸਕਦਾ ਹੈ।
# ਦਰਪੇਸ਼ ਚੁਣੌਤੀਆਂ:
ਇਸ ਲਈ ਪੰਜਾਬ ਸਰਕਾਰ ਨੰ ੂਨੀਤੀਗਤ ਉਪਾਅ ਕਰਕੇਸਿਹਤ ਸੈਰ-ਸਪਾਟਾ ਬਾਜ਼ਾਰ ਵਿੱਚ ਆਪਣੀ ਵਿਸ਼ਵਵਿਆਪੀ
ਮੌਜੂਦਗੀ ਦਰਜ, ਉਤਸ਼ਾਹਿਤ ਅਤੇਮਜ਼ਬੂਤ ਕਰਨੀ ਚਾਹੀਦੀ ਹੈ। ਜਿਸ ਵਾਸਤੇਮੁੱਖ ਤੌਰ ਤੇਅਮਨ ਕਾਨੰ ੂਨ ਵਿਵਸਥਾ,
ਬੁਨਿਆਦੀ ਢਾਂਚਾ ਅਤੇਗੁਣਵੱਤਾ ਮਾਨਤਾ ਪ੍ਰਣਾਲੀ ਵਿੱਚ ਸੁਧਾਰ, ਨਿੱਜੀ ਨਿਵੇਸ਼ ਲਈ ਗਲੋਬਲ ਸਿਹਤ-ਸੰਭਾਲ ਚੇਨਾਂ ਨਾਲ
ਭਾਈਵਾਲੀ ਕਾਇਮ ਕਰਨੀ, ਅਤੇਅੰਤਰਰਾਸ਼ਟਰੀ ਮਾਰਕੀਟਿੰਗ ਨੰ ੂਉਤਸ਼ਾਹਿਤ ਕਰਨ ਲਈ ਦਰਪੇਸ਼ ਚੁਣੌਤੀਆਂ ਦਾ
ਮੁਕਾਬਲਾ ਕਰਨ ਵਾਸਤੇਗੰਭੀਰ ਯਤਨ ਕਰਨੇ ਚਾਹੀਦੇਹਨ। ਹਾਲ ਹੀ ਦੇਕੁੱਝ ਸਾਲਾਂ ਦੌਰਾਨ, ਪੰਜਾਬ ਗੈਂਗਸਟਰ ਹਿੰਸਾ,
ਕਾਰੋਬਾਰੀਆਂ ਤੋਂਜਬਰੀ ਵਸੂਲੀ ਅਤੇਛੋਟੇਮੋਟੇਮੁੱਦਿਆਂ ‘ਤੇਨਿਸ਼ਾਨਾ ਬਣਾ ਕੇਕੀਤੀਆਂ ਜਾਣ ਵਾਲੀਆਂ ਹੱਤਿਆਵਾਂ,
ਸਰਹੱਦੀ ਸੂਬਾ ਹੋਣ ਕਰਕੇਘੁਸਪੈਠ, ਸੁਰੱਖਿਆ ਚੇਤਾਵਨੀਆਂ ਅਤੇਤਸਕਰੀ ਨੈੱਟਵਰਕ ਆਦਿ ਮਾੜੀਆਂ ਖ਼ਬਰਾਂ ਕਾਰਣ
ਬਦਨਾਮ ਹੋਰਿਹਾ ਹੈ। ਰੇਲ ਪਟੜੀਆਂ-ਸੜਕਾਂ ‘ਤੇਅਕਸਰ ਲੱਗਦੇਧਰਨੇ, ਜਨਤਕ ਵਿਰੋਧ ਪ੍ਰਦਰਸ਼ਨ ਅਤੇਟ੍ਰੈਫਿਕ ਜਾਮ
ਹਸਪਤਾਲਾਂ ਅਤੇ ਹਵਾਈ ਅੱਡਿਆਂ ਤੱਕ ਲੋਕਾਂ ਦੀ ਪਹੁੰਚ ਨੰ ੂਪ੍ਰਭਾਵਿਤ ਕਰਦੇਹਨ। ਨਤੀਜਨ, ਸੁਰੱਖਿਆ ਚਿੰਤਾਵਾਂ
ਅੰਤਰਰਾਸ਼ਟਰੀ ਸੁਵਿਧਾ ਪ੍ਰਦਾਨ ਕਰਤਾਵਾਂ, ਬੀਮਾ ਕੰਪਨੀਆਂ ਅਤੇ ਯਾਤਰਾ ਭਾਈਵਾਲਾਂ ਦਾ ਵਿਸ਼ਵਾਸ ਹੀ ਨਹੀਂ
ਘਟਾਉਂਦੀਆਂ ਸਗੋਂਨਵੇਂਸੁਪਰ-ਸਪੈਸ਼ਲਿਟੀ ਹਸਪਤਾਲਾਂ ਅਤੇਸਹਾਇਕ ਬੁਨਿਆਦੀ ਢਾਂਚੇਵਿੱਚ ਨਿੱਜੀ ਨਿਵੇਸ਼ ਨੰ ੂਵੀ
ਸੀਮਤ ਕਰਦੀਆਂ ਹਨ। ਮੈਡੀਕਲ ਟੂਰਿਜ਼ਮ ਸਿਰਫ਼ ਕਲੀਨਿਕਲ ਗੁਣਵੱਤਾ ‘ਤੇਹੀ ਨਹੀਂ ਸਗੋਂਆਰਾਮ, ਸੁਰੱਖਿਆ ਅਤੇ
ਆਵਾਜਾਈ ਦੀ ਸੌਖ ਦੀ ਸਮੁੱਚੀ ਭਾਵਨਾ ਉੱਪਰ ਵੀ ਨਿਰਭਰ ਕਰਦਾ ਹੈ। ਇਸ ਲਈ ਸਿਹਤ ਸੈਰ-ਸਪਾਟਾ ਉਤਸ਼ਾਹਿਤ
ਕਰਨ ਵਾਸਤੇਸੂਬੇਵਿੱਚ ਭਰੋਸੇਯੋਗ ਅਮਨ ਕਾਨੰ ੂਨ-ਵਿਵਸਥਾ ਸਥਾਪਿਤ ਕਰਕੇਜਨਤਕ ਸੁਰੱਖਿਆ ਮਜ਼ਬੂਤ ਕਰਨੀ
ਅਤਿ-ਜ਼ਰੂਰੀ ਹੈ। ਦੂਸਰਾ, ਪੰਜਾਬ ਵਿੱਚ ਜਿਆਦਾਤਰ ਹਸਪਤਾਲ, ਗੁਣਵੱਤਾ ਅਤੇਸੁਰੱਖਿਆ ਮਾਪਦੰਡਾਂ ਵਾਸਤੇ‘ਨੈਸ਼ਨਲ
2
ਐਕਰੀਡਿਸ਼ਨ ਬੋਰਡ ਫ਼ਾਰ ਹਾਸਪੀਟਲਜ਼’ (NABH) ਤੋਂਮਾਨਤਾ ਪ੍ਰਾਪਤ ਨਹੀਂ ਹਨ, ਖਾਸ ਕਰਕੇਅਮਰੀਕਾ-ਅਧਾਰਤ
ਅੰਤਰ-ਰਾਸ਼ਟਰੀ ‘ਜੁਆਇੰਟ ਕਮਿਸ਼ਨ ਇੰਟਰਨੈਸ਼ਨਲ’ (JCI) ਦੁਆਰਾ ਮਾਨਤਾ ਪ੍ਰਾਪਤ ਤਾਂ ਕੋਈ ਵੀ ਹਸਪਤਾਲ ਪੰਜਾਬ
ਵਿੱਚ ਨਹੀਂ ਹੈ। ਜਦੋਂਕਿ ਵਿਦੇਸ਼ੀ ਸੈਲਾਨੀ ਮਰੀਜ਼ ਜਿਆਦਾਤਰ ਉਨ੍ਹਾਂ ਮੈਡੀਕਲ ਸੰਸਥਾਵਾਂ ਨੰ ੂਪਹਿਲ ਦਿੰਦੇਹਨ, ਜੋਵਿਸ਼ਵ
ਪੱਧਰ ‘ਤੇਮਾਨਤਾ ਪ੍ਰਾਪਤ ਗੁਣਵੱਤਾ ਅਤੇਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਦੀਆਂ ਹਨ। ਜੁਆਇੰਟ ਕਮਿਸ਼ਨ ਮਾਨਤਾ
ਵਿਸ਼ਵ-ਪੱਧਰੀ ਕਲੀਨਿਕਲ ਪ੍ਰੋਟੋਕੋਲ, ਇਨਫੈਕਸ਼ਨ ਕੰਟਰੋਲ, ਮਰੀਜ਼ਾਂ ਦੇ ਅਧਿਕਾਰਾਂ ਅਤੇ ਪਾਰਦਰਸ਼ੀ ਇਲਾਜ
ਪ੍ਰਕਿਰਿਆਵਾਂ ਨੰ ੂਯਕੀਨੀ ਬਣਾਉਂਦੀ ਹੈ। ਇਸ ਦੀ ਅਣਹੋਂਦ ਸੂਬੇਦੇਹਸਪਤਾਲਾਂ ਵਾਸਤੇਵਿਸ਼ਵਵਿਆਪੀ ਵਿਸ਼ਵਾਸ ਪ੍ਰਾਪਤ
ਕਰਨ ਵਿੱਚ ਪ੍ਰਮੁੱਖ ਰੁਕਾਵਟ ਹੈ। ਅਧਿਕਤਰ ਅੰਤਰ-ਰਾਸ਼ਟਰੀ ਬੀਮਾ ਕੰਪਨੀਆਂ ਅਤੇਮੈਡੀਕਲ ਯਾਤਰਾ ਸੁਵਿਧਾ ਪ੍ਰਦਾਨ
ਕਰਤਾ ਆਮ ਤੌਰ ‘ਤੇਸਿਰਫ਼ ਜੁਆਇੰਟ ਕਮਿਸ਼ਨ ਮਾਨਤਾ ਪ੍ਰਾਪਤ ਹਸਪਤਾਲਾਂ ਨਾਲ ਹੀ ਤਾਲਮੇਲ ਰੱਖਦੇਹਨ। ਪੰਜਾਬ ਦੇ
ਉਲਟ ਦਿੱਲੀ, ਮਹਾਰਾਸ਼ਟਰ, ਤਾਮਿਲਨਾਡੂਅਤੇਕਰਨਾਟਕ ਵਰਗੇਰਾਜਾਂ ਵਿੱਚ ਪਹਿਲਾਂ ਹੀ ਕਈ ਅਜਿਹੀ ਮਾਨਤਾ ਪ੍ਰਾਪਤ
ਸੁਪਰ-ਸਪੈਸ਼ਲਿਟੀ ਹਸਪਤਾਲ ਹਨ। ਤੀਜਾ, ਸਿਹਤ-ਸੰਭਾਲ ਅਤੇਸੈਰ-ਸਪਾਟਾ ਵਿਭਾਗਾਂ ਦਰਮਿਆਨ ਢੁਕਵੇਂਤਾਲਮੇਲ
ਅਤੇਸਹਿਯੋਗ ਦੀ ਘਾਟ ਵੀ ਪੰਜਾਬ ਵਿੱਚ ਮੈਡੀਕਲ ਟੂਰਿਜ਼ਮ ਦੇਵਿਕਾਸ ਨੰ ੂਸੀਮਤ ਕਰਦੀ ਹੈ। ਪ੍ਰਭਾਵਸ਼ਾਲੀ ਮੈਡੀਕਲ
ਟੂਰਿਜ਼ਮ ਲਈ ਹਸਪਤਾਲਾਂ ਦੇ ਨੇੜੇ ਤੰਦਰੁਸਤੀ ਕੇਂਦਰਾਂ ਅਤੇ ਹੋਟਲਾਂ ਦੀ ਸਥਾਪਨਾ, ਮੈਡੀਕਲ ਯਾਤਰਾ ਡੈਸਕ,
ਮਰੀਜ਼-ਅਨੁਕੂਲ ਆਵਾਜਾਈ ਅਤੇਅੰਤਰਰਾਸ਼ਟਰੀ ਪ੍ਰਮੋਸ਼ਨ ਲਈ ਸਾਂਝੀ ਤਾਲਮੇਲ ਯੋਜਨਾਬੰਦੀ ਦੀ ਲੋੜ ਹੁੰਦੀ ਹੈ। ਵਿਦੇਸ਼ੀ
ਮਰੀਜ਼ ਅਕਸਰ ਹਵਾਈ ਅੱਡੇਤੋਂਪਿਕਅੱਪ, ਹੋਟਲ-ਹਸਪਤਾਲ ਸੰਪਰਕ, ਅਨੁਵਾਦਕ ਅਤੇਯਾਤਰਾ ਸਹੂਲਤ ਵਰਗੀਆਂ
ਸਹਿਜ ਸੇਵਾਵਾਂ ਦੀ ਉਮੀਦ ਰੱਖਦੇਹਨ। ਪ੍ਰੰਤੂਸੂਬੇਵਿੱਚ ਪਰਸਪਰ ਤਾਲਮੇਲ ਦੀ ਘਾਟ ਕਾਰਣ ਅਜਿਹੀ ਕੋਈ ਸਹਾਇਤਾ
ਪ੍ਰਣਾਲੀ ਵਿਕਸਤ ਨਹੀਂ ਹੋਸਕੀ। ਸੈਰ-ਸਪਾਟਾ ਕਾਰਪੋਰੇਸ਼ਨ ਅਕਸਰ ਮਨੋਰੰਜਨ ‘ਤੇਧਿਆਨ ਕੇਂਦਰਤ ਰੱਖਦਾ ਹੈ, ਜਦੋਂਕਿ
ਸਿਹਤ ਵਿਭਾਗ ਸਿਰਫ਼ ਕਲੀਨਿਕਲ ਦੇਖਭਾਲ ਵੱਲ ਧਿਆਨ ਦਿੰਦਾ ਹੈ। ਇਸ ਦੇਮੁਕਾਬਲੇਕੇਰਲਾ ਅਤੇਤਾਮਿਲਨਾਡੂਵਰਗੇ
ਸੂਬੇਏਕੀਕ੍ਰਿਤ ਮੈਡੀਕਲ ਟੂਰਿਜ਼ਮ ਰਣਨੀਤੀ ਅਪਣਾ ਕੇਵਧੇਰੇਮਰੀਜ-ਸੈਲਾਨੀਆਂ ਅਤੇਨਿਵੇਸ਼ਕਾਂ ਨੰ ੂਆਕਰਸ਼ਿਤ ਕਰਦੇ
ਹਨ। ਇਸ ਤੋਂਇਲਾਵਾ, ਸਿਹਤ ਸੈਰ-ਸਪਾਟਾ ਨੰ ੂਉਤਸ਼ਾਹਿਤ ਕਰਨ ਲਈ ਪੰਜਾਬ ਵਿੱਚ ਇੱਕ ਮਜ਼ਬੂਤ ਅਤੇਪਾਰਦਰਸ਼ੀ
ਕਾਨੰ ੂਨੀ ਰੈਗੂਲੇਟਰੀ ਅਥਾਰਟੀ ਦੀ ਸਥਾਪਨਾ ਦੀ ਵੀ ਲੋੜ ਹੈ, ਜੋਇਹ ਯਕੀਨੀ ਬਣਾਵੇਕਿ ਸੂਬੇਦੇਹਸਪਤਾਲ ਮਿਆਰੀ
ਇਲਾਜ ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਵਿਸ਼ਵ-ਪੱਧਰੀ ਗੁਣਵੱਤਾ ਮਾਪਦੰਡਾਂ ਅਨੁਸਾਰ ਸਾਫ਼-ਸਫਾਈ ਬਣਾ ਕੇਰੱਖਣ,
ਡਾਕਟਰੀ ਸੇਵਾਵਾਂ ਸੁਰੱਖਿਅਤ ਅਤੇਪਾਰਦਰਸ਼ੀ ਯਕੀਨੀ ਬਨਾਉਣ। ਰੈਗੂਲੇਟਰੀ ਅਥਾਰਟੀ ਲਾਗਤਾਂ, ਸ਼ਿਕਾਇਤ ਨਿਵਾਰਣ
ਜਾਂ ਗਲਤ ਵਿਵਹਾਰ ਦੀ ਜਵਾਬਦੇਹੀ ਨਿਰਧਾਰਿਤ ਕਰਕੇਮਰੀਜ਼ਾਂ ਨੰ ੂਅਨੈਤਿਕ ਅਭਿਆਸਾਂ ਤੋਂਬਚਾ ਸਕਦੀ ਹੈ। ਯਾਦ ਰਹੇ
ਕਿ ਹਰ ਸੈਲਾਨੀ, ਸਮੇਤ ਮੈਡੀਕਲ ਸੈਲਾਨੀਆਂ, ਸਪਸ਼ੱਟ, ਪਾਰਦਰਸ਼ੀ ਅਤੇਉਚਿੱਤ ਕੀਮਤ ਵਾਲੀਆਂ ਥਾਵਾਂ ਨੰ ੂਹੀ
ਤਰਜੀਹ ਦਿੰਦਾ ਹੈ। ਇਸ ਤਰ੍ਹਾਂ, ਪੰਜਾਬ ਦੀ ਸੁਰੱਖਿਅਤ ਅਤੇਪੇਸ਼ੇਵਰ ਤੌਰ ‘ਤੇਪ੍ਰਬੰਧਿਤ ਮੈਡੀਕਲ ਟੂਰਿਸਟ ਮੰਜ਼ਿਲ ਵਜੋਂ
ਪਹਿਚਾਣ ਸਥਾਪਤ ਕਰਦਿਆਂ ਮੈਡੀਕਲ ਸੈਲਾਨੀਆਂ ਅਤੇਨਿਵੇਸ਼ਕਾਂ ਦੋਵਾਂ ਨੰ ੂਆਕਰਸ਼ਿਤ ਕਰਕੇਸੂਬੇਦੇਵਿਕਾਸ ਨੰ ੂ
ਲੋੜੀਂਦਾ ਹੁਲਾਰਾ ਦਿੱਤਾ ਜਾ ਸਕਦਾ ਹੈ।
ਲੇਖ਼ਕ: (ਡਾ.) ਕੁਲਵੰਤ ਸਿੰਘ ਫ਼ੱਲੁ
ਮੋਬਾਈਲ: 94637 63331
3
