ਵਾਰਿਸ ਸ਼ਾਹ ਫ਼ਾਉਂਡੇਸ਼ਨ ਵੱਲੋਂ ਨਾਮਵਰ ਸਿੱਖ ਵਿਦਵਾਨ ਜੈਤੇਗ ਸਿੰਘ ਅਨੰਤ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ :- ਵਾਰਿਸ ਸ਼ਾਹ ਫ਼ਾਉਂਡੇਸ਼ਨ ਵੱਲੋਂ ਨਾਮਵਰ ਸਿੱਖ ਵਿਦਵਾਨ ਕੈਨੇਡਾ ਦੇ ਸਰੀ ਸ਼ਹਿਰ ਦੇ ਨਿਵਾਸੀ ਜੈਤੇਗ ਸਿੰਘ ਅਨੰਤ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਫ਼ਾਉਂਡੇਸ਼ਨ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ, ਜਨਰਲ ਸਕੱਤਰ ਡਾ. ਚਰਨਜੀਤ ਸਿੰਘ ਗੁਮਟਾਲਾ ,ਪ੍ਰੈਸ ਸਕੱਤਰ ਅੰਮ੍ਰਿਤ ਲਾਲ ਮੰਨਣ , ਡਾ. ਬ੍ਰਿਜਪਾਲ ਸਿੰਘ, ਡਾ. ਇਕਬਾਲ ਕੌਰ ਸੌਦ , ਇਕਬਾਲ ਸਿੰਘ ਬਮਰਾਅ ਤੇ ਸਮੂਹ ਮੈਂਬਰਾਨ ਵਲੋਂ ਜਾਰੀ ਇੱਕ ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਅਕਾਲ ਚਲਾਣੇ ਨਾਲ ਕਦੇ ਵੀ ਨਾ ਪੂਰਾ ਕੀਤਾ ਜਾਣ ਵਾਲਾ ਘਾਟਾ ਪਿਆ ਹੈ।
ਪੇਸ਼ੇ ਵਜੋਂ ਉਹ ਇਕ ਸਫਲ ਫੋਟੋ ਪੱਤਰਕਾਰ ਰਹੇ ਹਨ।ਇਸ ਖੇਤਰ ਵਿਚ ਉਨ੍ਹਾਂ ਦੇਸ਼ ਵਿਦੇਸ਼ਾਂ ਵਿਚ 70 ਤੋਂ ਵੱਧ ਐਵਾਰਡ ਹਾਸਲ ਕੀਤੇ। ਉਹ ਭਾਰਤ ਦੇ ਚੋਟੀ ਦੇ 10 ਫੋਟੋ ਕਲਾਕਾਰਾਂ ਵਿਚੋਂ ਇਕ ਸਨ।ਉਨ੍ਹਾਂ ਦੀ ਕਲਮ ਦਾ ਸਫ਼ਰ 1968 ਵਿਚ ਰੋਜ਼ਾਨਾ ਜਥੇਦਾਰ ਅਖਬਾਰ ਤੋਂ ਹੋਇਆ। ਮੁੱਢਲਾ ਸਮਾਂ ਉਨ੍ਹਾਂ ਪੰਜਾਬੀ ਅਖਬਾਰਾਂ ਵਿਚ ਕਲਾ ਆਲੋਚਕ ਦੇ ਤੌਰ ਤੇ ਆਪਣੀ ਕਲਮ ਚਲਾਈ ਅਤੇ ਆਪਣੀ ਪਛਾਣ ਬਣਾਈ। ਉਹ ਪਹਿਲੇ ਕੈਨੇਡੀਅਨ ਲੇਖਕ ਹਨ ਜਿਨ੍ਹਾਂ ਦੀ ਪੁਸਤਕ “ਗ਼ਦਰੀ ਯੋਧੇ” ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਰਵ ਉੱਤਮ ਪੁਸਤਕ ਐਵਾਰਡ ਦਿੱਤਾ ਗਿਆ ਹੈ।
ਉਨ੍ਹਾ ਸਾਹਿਤ, ਸੁਤੰਤਰਤਾ ਸੰਗਰਾਮ, ਸਿੱਖ ਇਤਿਹਾਸ, ਕਲਾ, ਸੰਗੀਤ, ਸੱਭਿਆਚਾਰ ਅਤੇ ਵਿਰਾਸਤ ਨਾਲ ਸੰਬੰਧਤ ਦੋ ਦਰਜਨ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਈਆਂ ।ਕੈਨੇਡਾ, ਭਾਰਤ, ਪਾਕਿਸਤਾਨ ਤੋਂ ਇਲਾਵਾ ਅਮਰੀਕਾ, ਇੰਗਲੈਂਡ, ਹਾਂਗਕਾਂਗ, ਆਸਟਰੇਲੀਆ
