ਸੰਤ ਸਹਾਰਾ ਆਯੁਰਵੈਦਿਕ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਬਣੇ ਡਾ.ਸ਼੍ਰੀਦੇਵ ਫੋਂਦਨੀ

ਸੰਤ ਸਹਾਰਾ ਗਰੁੱਪ ਆਫ ਇੰਸਟੀਟਿਊਟਸ ਨਾਲ ਸੰਬੰਧਿਤ ਸੰਤ ਸਹਾਰਾ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਪ੍ਰਿੰਸੀਪਲ ਦਾ
ਅਹੁਦਾ ਸੰਭਾਲ ਲਿਆ ਹੈ। ਕਾਲਜ ਦੇ ਚੇਅਰਮੈਨ ਡਾ. ਨਰੇਸ਼ ਪਰੂਥੀ ਡਾਇਰੈਕਟਰ ਸਪਨਾ ਪਰੂਥੀ ਅਤੇ ਮੈਨੇਜਮੈਂਟ ਮੈਂਬਰ ਗੌਤਮ ਗੁਪਤਾ ਨੇ
ਦੱਸਿਆ ਕਿ ਡਾ. ਸ਼੍ਰੀਦੇਵ ਫੋਂਦਨੀ ਨੂੰ ਆਯੁਰਵੈਦਿਕ ਸਿੱਖਿਆ ਦੇ ਖੇਤਰ ਵਿੱਚ ਲਗਭਗ 21 ਸਾਲਾਂ ਦਾ ਤਜਰਬਾ ਹੈ। ਉਹ ਪਹਿਲਾਂ ਬਾਬਾ
ਆਯੁਰਵੈਦਿਕ ਮੈਡੀਕਲ ਕਾਲਜ ਅਤੇ ਦੇਸ਼ ਭਗਤ ਆਯੁਰਵੈਦਿਕ ਕਾਲਜ, ਪੰਜਾਬ ਦੇ ਪ੍ਰਿੰਸੀਪਲ ਵਜੋਂ ਸੇਵਾ ਨਿਭਾ ਚੁੱਕੇ ਹਨ। ਇਸ ਤੋਂ ਇਲਾਵਾ
ਉਹ ਓ.ਪੀ.ਡੀ. ਵਜੋਂ ਵੀ ਕੰਮ ਕਰਦੇ ਹਨ। ਉਨ੍ਹਾਂ ਕੋਲ ਆਈ.ਪੀ.ਡੀ ਵਿੱਚ ਇੱਕ ਸੂਝਵਾਨ ਅਤੇ ਕਲੀਨੀਕਲ ਤਜਰਬਾ ਹੈ। ਇਸ ਮੌਕੇ ਤੇ ਵਾਈਸ
ਪ੍ਰਿੰਸੀਪਲ ਡਾ. ਲਵਨੀਸ਼ ਪਰੂਥੀ ਸਮੇਤ ਸਮੁੱਚੇ ਅਧਿਆਪਕ ਅਤੇ ਗੈਰ-ਅਧਿਆਪਕ ਸਟਾਫ਼ ਦੁਆਰਾ ਨਵੇਂ ਪ੍ਰਿੰਸੀਪਲ ਦਾ ਸਵਾਗਤ ਕੀਤਾ ਗਿਆ।
ਡਾ. ਸ਼੍ਰੀਦੇਵ ਫੋਂਦਨੀ ਨੇ ਕਿਹਾ ਕਿ ਉਹ ਸਿੱਖਿਆ, ਖੋਜ ਅਤੇ ਸਿਹਤ ਸੇਵਾਵਾਂ ਦੇ ਖੇਤਰਾਂ ਵਿੱਚ ਸੰਸਥਾ ਨੂੰ ਇੱਕ ਨਵੀਂ ਦਿਸ਼ਾ ਦੇਣ ਲਈ ਵਚਨਬੱਧ
ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਕਾਲਜ ਨਾਲ ਜੁੜਿਆ ਹਸਪਤਾਲ ਲੋਕਾਂ ਨੂੰ ਵਧੇਰੇ ਪਹੁੰਚਯੋਗ, ਗੁਣਵੱਤਾ ਵਾਲੀਆਂ ਅਤੇ ਨਤੀਜਾ-ਮੁਖੀ
ਆਯੁਰਵੈਦਿਕ ਸਿਹਤ ਸੇਵਾਵਾਂ ਪ੍ਰਦਾਨ ਕਰੇਗਾ।
