ਅਟਾਰੀ ਵਿਖੇ ਹਾਕੀ ਲੀਗ ਦੀ ਹੋਈ ਸ਼ੁਰੂਆਤ

ਅਟਾਰੀ : ਸਰਹੱਦੀ ਪਿੰਡ ਅਟਾਰੀ ਵਿਖੇ ਹਲਕਾ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਅਟਾਰੀ ਹਰਦੇਵ ਸਿੰਘ ਤੇ ਸੀਨੀਅਰ ਆਮ ਵਲੰਟੀਅਰ ਕੁਲਵੰਤ ਸਿੰਘ ਕੋਕਾਕੋਲਾ ਵਾਲਿਆਂ ਦੀ ਅਗਵਾਈ ਹੇਠ ਹਾਕੀ ਲੀਗ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਹਰਦੇਵ ਸਿੰਘ ਤੇ ਕੁਲਵੰਤ ਸਿੰਘ ਨੇ ਸਾਂਝੇ ਤੌਰ ‘ਤੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਹਾਕੀ ਲੀਗ 5 ਦਿਨ ਚੱਲੇਗੀ। ਇਸ ਲੀਗ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਜਾਵੇਗੀ। ਉਨਾਂ੍ਹ ਕਿਹਾ ਕਿ ਇਸ ਲੀਗ ਵਿਚ ਐੱਨਆਰਆਈ ਨਵਜੋਤ ਸਿੰਘ ਕਨੇਡਾ, ਅਰਸ਼ਦੀਪ ਸਿੰਘ ਸੰਧੂ ਨੇਸ਼ਟਾ ਕੈਨੇਡਾ ਅਤੇ ਗੁਰਵਿੰਦਰ ਸਿੰਘ ਆਬੂਧਾਬੀ ਵੱਲੋਂ ਖਾਸ ਯੋਗਦਾਨ ਪਾਇਆ ਗਿਆ ਹੈ। ਉਨਾਂ੍ਹ ਇਹ ਵੀ ਜਾਣਕਾਰੀ ਦਿੱਤੀ ਕਿ ਫਾਇਨਲ ਮੈਚ ਜੇਤੂ ਰਹਿਣ ਵਾਲੀ ਟੀਮ ਨੂੰ ਹਲਕਾ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਵਲੋਂ ਇਨਾਮ ਦਿੱਤੇ ਜਾਣਗੇ। ਇਸ ਮੌਕੇ ਹਰਮੇਸ਼ ਸਿੰਘ ਅਟਾਰੀ, ਕੋਚ ਅਮਰਜੀਤ ਸਿੰਘ ਅਟਾਰੀ, ਕੋਚ ਨਵਜੀਤ ਸਿੰਘ, ਕੋਚ ਧਰਮਵੀਰ ਸਿੰਘ, ਜਸਮੀਤ ਸਿੰਘ, ਰਣਵਿਜੇ ਸਿੰਘ, ਹਰਯੋਧਵੀਰ ਸਿੰਘ, ਗੁਰਬੀਰ ਸਿੰਘ, ਮੰਗਜੀਤ ਸਿੰਘ, ਸ਼ਰਨਜੀਤ ਸਿੰਘ, ਸਰਬਦੀਪ ਸਿੰਘ, ਹਰਵਿੰਦਰ ਸਿੰਘ ਰਾਜਾ, ਸਰਮੱਖ ਸਿੰਘ, ਗੁਰਪ੍ਰਰੀਤ ਸਿੰਘ ਸਿੰਘਾਪੁਰ ਅਤੇ ਅਰਸ਼ਦੀਪ ਸਿੰਘ ਅਟਾਰੀ ਆਦਿ ਹਾਜ਼ਰ ਸਨ।

Leave a Reply