ਫੀਚਰਜ਼ਫ਼ੁਟਕਲ

ਨੌਜਵਾਨ ਨੇ ਅਪਣੇ ਹੀ ਦੋਸਤ ਦਾ ਕੀਤਾ ਕਤਲ, ਥਾਪਰ ਯੂਨੀਵਰਸਿਟੀ ਦੇ ਬਾਹਰੋਂ ਮਿਲੀ ਲਾਸ਼

ਪਟਿਆਲਾ: ਤੁਸੀਂ ਅਕਸਰ ਫ਼ਿਲਮਾਂ ਚ ਵੇਖਿਆ ਹੋਣਾ ਖੂਨ ਦਾ ਬਦਲਾ ਖੂਨ ਅਜਿਹੀ ਹੀ ਘਟਨਾ ਅੱਜ ਪਟਿਆਲਾ ‘ਚ ਵਾਪਰੀ ਜਿਥੇ ਜੀਜੇ ਦੀ ਮੌਤ ਕਰਕੇ ਸਾਲੇ ਨੇ ਆਪਣੇ ਸਾਥੀ ਦਾ ਕਤਲ ਕਰ ਦਿਤਾ ਹੈ। ਪਟਿਆਲਾ ਦੀ ਥਾਪਰ ਯੂਨੀਵਰਸਟੀ ਦੇ ਬਾਹਰ ਨੌਜਵਾਨ ਦੀ ਲਾਸ਼ ਮਿਲੀ।

ਜਿਸ ਤੋਂ ਬਾਅਦ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ। ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ ਭੇਜ ਦਿਤਾ ਗਿਆ। ਜਦੋਂ ਪੁਲਿਸ ਨੇ ਇਸ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਸ ਨੌਜਵਾਨ ਦਾ ਨਾਮ ਰਾਜ ਕੁਮਾਰ ਹੈ, ਇਸ ਦੀ ਉਮਰ 18 ਸਾਲ ਹੈ।

ਇਹ ਪਰਵਾਸੀ ਨੌਜਵਾਨ ਪਟਿਆਲਾ ਵਿਚ ਇਕੱਲਾ ਰਹਿੰਦਾ ਸੀ। ਇਥੇ ਉਹ ਦਿਹਾੜੀ ਦੇ ਨਾਲ-ਨਾਲ ਕੇਟਰਿੰਗ ਦਾ ਕੰਮ ਵੀ ਕਰਦਾ ਸੀ ਅਤੇ ਸੜਕ ‘ਤੇ ਸੌਂਦਾ ਸੀ। ਉਸ ਦਾ ਇਕ ਦੋਸਤ ਸਾਜਨ ਹੈ, ਜਿਸ ਨਾਲ ਉਹ ਅਕਸਰ ਘੁੰਮਦਾ ਰਹਿੰਦਾ ਸੀ। ਸਾਜਨ ਦੇ ਜੀਜਾ ਦੀ ਕੁਝ ਸਮਾਂ ਪਹਿਲਾਂ ਇਸ ਨੌਜਵਾਨ ਨਾਲ ਲੜਾਈ ਹੋਈ ਸੀ, ਜਿਸ ਕਾਰਨ ਸਾਜਨ ਨੇ ਉਸ ਨੂੰ ਥਾਪਰ ਯੂਨੀਵਰਸਿਟੀ ਨੇੜੇ ਪਾਰਕ ਵਿਚ ਬੁਲਾਇਆ, ਜਿਥੇ ਸਾਜਨ ਨੇ ਉਸ ਦਾ ਕਤਲ ਕਰ ਦਿਤਾ। ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕਰਕੇ ਕੇਸ ਦਰਜ ਕਰ ਲਿਆ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-