ਫੀਚਰਜ਼ਫ਼ੁਟਕਲ

ਜਲੰਧਰ ‘ਚ ਨੌਜਵਾਨਾਂ ਦੀ ਬਦਮਾਸ਼ੀ, ਪਾਰਕਿੰਗ ਲਈ ਕੀਤਾ ਮਨ੍ਹਾਂ ਤਾਂ ਢਾਬੇ ਦੀ ਕੀਤੀ ਭੰਨਤੋੜ

ਜਲੰਧਰ: ਜਲੰਧਰ ਦੇ ਪਿੰਡ ਦਿਆਲਪੁਰ ਨੇੜੇ ਇਕ ਢਾਬੇ ‘ਤੇ ਕੁਝ ਅਣਪਛਾਤੇ ਨੌਜਵਾਨਾਂ ਨੇ ਭੰਨਤੋੜ ਕਰਕੇ ਹੰਗਾਮਾ ਕੀਤਾ। ਢਾਬੇ ‘ਤੇ ਕੰਮ ਕਰ ਰਹੇ ਮੁਲਾਜ਼ਮਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਇਹ ਸਾਰੀ ਘਟਨਾ ਢਾਬੇ ‘ਤੇ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ। ਇਸ ਸਾਰੀ ਘਟਨਾ ਦੌਰਾਨ ਖਾਣਾ ਖਾਣ ਆਏ ਲੋਕਾਂ ਵਿਚ ਡਰ ਦਾ ਮਾਹੌਲ ਬਣ ਗਿਆ ਅਤੇ ਲੋਕ ਬਿਨਾਂ ਖਾਣਾ ਖਾਧੇ ਹੀ ਉਥੋਂ ਪਰਤ ਗਏ। ਮੁਲਾਜ਼ਮਾਂ ਨੇ ਦਸਿਆ ਕਿ ਇਹ ਨੌਜਵਾਨ ਨਸ਼ੇ ਦੇ ਆਦੀ ਹਨ।

ਢਾਬਾ ਮੁਲਾਜ਼ਮ ਸਤੀਸ਼ ਨੇ ਦਸਿਆ ਕਿ ਇਹ ਲੋਕ ਪਿਛਲੇ ਕੁਝ ਦਿਨਾਂ ਤੋਂ ਉਸ ਦੇ ਢਾਬੇ ‘ਤੇ ਆ ਰਹੇ ਸਨ ਅਤੇ ਮੁਲਾਜ਼ਮਾਂ ਨਾਲ ਲਗਾਤਾਰ ਦੁਰਵਿਵਹਾਰ ਕਰ ਰਹੇ ਸਨ। ਉਹ ਆਪਣੇ ਮੋਟਰਸਾਈਕਲਾਂ ਨੂੰ ਪਾਰਕਿੰਗ ਦੀ ਬਜਾਏ ਸਿੱਧਾ ਢਾਬੇ ਦੇ ਅੰਦਰ ਖੜ੍ਹਾ ਕਰਦੇ ਸਨ ਤੇ ਅੱਜ ਉਨ੍ਹਾਂ ਨੇ ਗੁੱਸੇ ‘ਚ ਆ ਕੇ ਹਮਲਾ ਕਰ ਦਿਤਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ।

ਇਸ ਸਾਰੀ ਘਟਨਾ ਬਾਰੇ ਸੰਨੀ ਨੇ ਦਸਿਆ ਕਿ ਇਹ ਸਾਰੀ ਘਟਨਾ ਮੋਟਰਸਾਈਕਲ ਦੀ ਪਾਰਕਿੰਗ ਦੀ ਹੈ। ਉਸ ਨੇ ਦਸਿਆ ਕਿ ਇਹ ਨੌਜਵਾਨ ਕਾਫੀ ਦਿਨਾਂ ਤੋਂ ਢਾਬੇ ਦੇ ਅੰਦਰ ਆਪਣਾ ਮੋਟਰਸਾਈਕਲ ਖੜ੍ਹਾ ਕਰਦੇ ਰਹੇ, ਜਦੋਂ ਹੁਣ ਉਨ੍ਹਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿਤੀ ਗਈ ਤਾਂ ਕੁਝ ਦੇਰ ਬਾਅਦ 8 ਤੋਂ 10 ਨੌਜਵਾਨ ਹਥਿਆਰਾਂ ਸਮੇਤ ਆਏ ਅਤੇ ਉਨ੍ਹਾਂ ‘ਤੇ ਹਮਲਾ ਕਰ ਦਿਤਾ।

ਇਸ ਖ਼ਬਰ ਬਾਰੇ ਕੁਮੈਂਟ ਕਰੋ-