ਮਹਾਨ ਫੁੱਟਬਾਲ ਖਿਡਾਰੀ ਪੇਲੇ ਦੇ ਦੇਹਾਂਤ ’ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ,: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਵਿਸ਼ਵ ਦੇ ਮਹਾਨ ਫੁੱਟਬਾਲ ਖਿਡਾਰੀ ਐਡਸਨ ਅਰਾਂਟੇਸ ਡੀ ਨਾਸੀਮੈਂਟੋ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜੋ ਲੋਕਾਂ ਵੱਲੋਂ ਪਿਆਰ ਨਾਲ ਪੇਲੇ ਵਜੋਂ ਜਾਣਿਆ ਜਾਂਦਾ ਸੀ।
ਸ. ਸੰਧਵਾਂ ਨੇ ਆਪਣੇ ਸ਼ੋਕ ਸ਼ੰਦੇਸ ਵਿੱਚ ਕਿਹਾ, ‘‘ਮੈਨੂੰ ਬ੍ਰਾਜੀਲ ਦੇ ਫੁੱਟਬਾਲ ਦੇ ਮਹਾਨ ਬਾਦਸ਼ਾਹ ਦੇ ਦੇਹਾਂਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ ਹੈ। ਸੁੰਦਰ ਖੇਡ ਖੇਡਣ ਲਈ ਸੱਚਮੁੱਚ ਮਹਾਨ ਖਿਡਾਰੀਆਂ ਵਿੱਚੋਂ ਇੱਕ ਸੀ। ਉਸ ਦੇ ਪਰਿਵਾਰ, ਦੋਸਤਾਂ ਅਤੇ ਉਸ ਦੀ ਪ੍ਰਸੰਸਾ ਕਰਨ ਵਾਲੇ ਹਰੇਕ ਵਿਅਕਤੀ ਨੂੰ ਮੇਰੇ ਵੱਲੋਂ ਸੰਵੇਦਨਾ। ਅਲਵਿਦਾ ਪੇਲੇ, ਸ਼ਾਂਤੀ ਨਾਲ ਆਰਾਮ ਕਰੋ।’’
ਪੇਲੇ ਇੱਕ ਬ੍ਰਾਜੀਲੀਅਨ ਪੇਸ਼ੇਵਰ ਫੁਟਬਾਲਰ ਸੀ ਜੋ ਇੱਕ ਫਾਰਵਰਡ ਦੇ ਤੌਰ ’ਤੇ ਖੇਡਦਾ ਸੀ। ਫੀਫਾ ਦੁਆਰਾ ਉਸ ਨੂੰ ਸਭ ਤੋਂ ਮਹਾਨ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਹੈ।