ਭਰੇ ਬਾਜ਼ਾਰ ‘ਚ ਪਤੀ ਨੇ ਪਤਨੀ ‘ਤੇ ਕੀਤਾ ਹਥਿਆਰਾਂ ਨਾਲ ਵਾਰ, ਹਸਪਤਾਲ ਵਿਚ ਭਰਤੀ, ਲੋਕਾਂ ਨੇ ਮੁਲਜ਼ਮ ਦਾ ਚਾੜ੍ਹਿਆ ਕੁਟਾਪਾ
ਸੰਗਰੂਰ: ਪੰਜਾਬ ਦੇ ਸੰਗਰੂਰ ‘ਚ ਪਤੀ-ਪਤਨੀ ਵਿਚਾਲੇ ਚੱਲ ਰਹੇ ਤਲਾਕ ਦੇ ਮਾਮਲੇ ਨੇ ਉਸ ਸਮੇਂ ਖ਼ਤਰਨਾਕ ਮੋੜ ਲੈ ਲਿਆ ਜਦੋਂ ਭਰੇ ਬਾਜ਼ਾਰ ਵਿਚ ਪਤੀ ਨੇ ਪਤਨੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤਾ। ਜਿਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਮੁਲਜ਼ਮ ਦਾ ਕੁਟਾਪਾ ਵੀ ਚਾੜ੍ਹਿਆ। ਇਸ ਤੋਂ ਬਾਅਦ ਪਤੀ ਨੇ ਖ਼ੁਦ ਸਲਫ਼ਾਸ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਦੋਵਾਂ ਨੂੰ ਜ਼ਖਮੀ ਹਾਲਤ ‘ਚ ਸੁਨਾਮ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੋਂ ਉਨ੍ਹਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਇਸ ਘਟਨਾ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਭੀੜ ਭਰੇ ਬਾਜ਼ਾਰ ‘ਚ ਪਤੀ ਆਪਣੀ ਪਤਨੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਰਿਹਾ ਹੈ।