ਪੰਜਾਬਫੀਚਰਜ਼

ਐਸਡੀ ਕਾਲਜ ਵਿਚ ਦੋ ਵਿਦਿਆਰਥੀ ਗੁੱਟਾਂ ਵਿਚ ਟਕਰਾਅ

ਚੰਡੀਗੜ੍ਹ : ਸੈਕਟਰ 32 ਸਥਿਤ ਸਨਾਤਨ ਧਰਮ ਕਾਲਜ ਵਿਚ ਅੱਜ ਦੋ ਵਿਦਿਆਰਥੀ ਧੜੇ ਆਪਸ ਵਿਚ ਭਿੜ ਗਏ। ਇਸ ਵਿਚ ਦੋਵੇਂ ਧਿਰਾਂ ਨੇ ਇੱਕ ਦੂਜੇ ਨੂੰ ਗਮਲੇ ਅਤੇ ਝਾੜੂਆਂ ਨਾਲ ਵਾਰ ਕੀਤਾ ਗਿਆ ਹੈ। ਮਾਮਲੇ ‘ਚ ਕਿਸੇ ਵਿਦਿਆਰਥੀ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਉਕਤ ਕਾਲਜ ਪ੍ਰਸ਼ਾਸਨ ਮਾਮਲੇ ‘ਚ ਦੋਵੇਂ ਵਿਦਿਆਰਥੀ ਜਥੇਬੰਦੀਆਂ ਨਾਲ ਗੱਲਬਾਤ ਕਰ ਰਿਹਾ ਹੈ। ਕਾਲਜ ਪ੍ਰਸ਼ਾਸਨ ਨੇ ਮਾਮਲੇ ਦੀ ਸੂਚਨਾ ਸਥਾਨਕ ਪੁਲਿਸ ਨੂੰ ਦੇ ਦਿਤੀ ਹੈ।

ਸੈਕਟਰ 32 ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲਾ ਸ਼ਾਂਤ ਕੀਤਾ। ਦੋਵਾਂ ਧੜਿਆਂ ਨੂੰ ਪੁਲਿਸ ਵਲੋਂ ਅਗਲੇਰੀ ਕਾਰਵਾਈ ਦੀ ਚਿਤਾਵਨੀ ਵੀ ਦਿਤੀ ਗਈ ਹੈ। ਫਿਲਹਾਲ ਕਾਲਜ ਵਿਚ ਮਾਹੌਲ ਸ਼ਾਂਤ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਸਾਰਾ ਹੰਗਾਮਾ ਚੋਣ ਪ੍ਰਚਾਰ ਨੂੰ ਲੈ ਕੇ ਹੋਇਆ ਹੈ। ਕਾਲਜ ਵਿਚ ਸਤੰਬਰ ਮਹੀਨੇ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਹੋਣੀਆਂ ਹਨ। ਇਸ ਸਬੰਧੀ ਸਟੂਡੈਂਟ ਆਰਗੇਨਾਈਜੇਸ਼ਨ ਆਫ਼ ਇੰਡੀਆ ਵਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਸਨਾਤਨ ਧਰਮ ਕਾਲਜ ਯੂਨੀਅਨ ਦਾ ਦੋਸ਼ ਹੈ ਕਿ SOI ਦੀ ਤਰਫੋਂ ਚੋਣ ਪ੍ਰਚਾਰ ਲਈ ਬਾਹਰੋਂ ਵਿਦਿਆਰਥੀਆਂ ਨੂੰ ਬੁਲਾਇਆ ਜਾ ਰਿਹਾ ਹੈ। ਇਸ ਕਾਰਨ ਕਾਲਜ ਵਿਚ ਅਫਰਾ-ਤਫਰੀ ਫੈਲੀ ਹੋਈ ਹੈ। ਇਸ ਨੂੰ ਲੈ ਕੇ ਦੋ ਗੁੱਟਾਂ ਵਿਚਾਲੇ ਝੜਪ ਵੀ ਹੋਈ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-