ਫੀਚਰਜ਼ਭਾਰਤ

ਵਿਰੋਧੀ ਪਾਰਟੀਆਂ ਨੇ ਪੀਯੂਸ਼ ਗੋਇਲ ਖਿਲਾਫ਼ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਨੋਟਿਸ ਦਿੱਤਾ

ਨਵੀਂ ਦਿੱਲੀ – ਵਿਰੋਧੀ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ’ (ਇੰਡੀਆ) ਦੇ ਮੈਂਬਰਾਂ ਨੇ ਮੰਗਲਵਾਰ ਨੂੰ ਰਾਜ ਸਭਾ ‘ਚ ਸਦਨ ਦੇ ਨੇਤਾ ਅਤੇ ਕੇਂਦਰੀ ਮੰਤਰੀ ਪਿਯੂਸ਼ ਗੋਇਲ ਤੋਂ ਮੁਆਫ਼ੀ ਮੰਗਣ ਲਈ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਨੋਟਿਸ ਦਰਜ ਕਰਵਾਇਆ। ਕਾਂਗਰਸ ਦੇ ਜਨਰਲ ਸਕੱਤਰ ਅਤੇ ਉਪਰਲੇ ਸਦਨ ‘ਚ ਪਾਰਟੀ ਦੇ ਚੀਫ ਵ੍ਹਿਪ ਜੈਰਾਮ ਰਮੇਸ਼ ਨੇ ਇਹ ਜਾਣਕਾਰੀ ਦਿੱਤੀ।

ਰਮੇਸ਼ ਨੇ ਕਿਹਾ ਕਿ ਸਦਨ ਦੇ ਨੇਤਾ ਗੋਇਲ ਨੇ ਵਿਰੋਧੀ ਧਿਰ ਨੂੰ ‘ਗੱਦਾਰ’ ਕਹਿ ਕੇ ਸੰਬੋਧਨ ਕੀਤਾ ਅਤੇ ਇਸ ਲਈ ਉਨ੍ਹਾਂ ਦੀ ਮੁਆਫ਼ੀ ਤੋਂ ਘੱਟ ਕੁਝ ਵੀ ਸਵੀਕਾਰਯੋਗ ਨਹੀਂ ਹੈ। ਇਸ ਸਬੰਧੀ ਕਾਂਗਰਸ ਨੇਤਾ ਨੇ ਟਵੀਟ ਕਰ ਕੇ ਕਿਹਾ ਕਿ ਅੱਜ ਦੁਪਹਿਰ 1 ਵਜੇ ਰਾਜ ਸਭਾ ਵਿਚ ‘ਭਾਰਤ’ ਦੇ ਹਲਕੇ ਦੇ ਨੇਤਾਵਾਂ ਨੇ ਸਦਨ ਦੇ ਨੇਤਾ ਪਿਊਸ਼ ਗੋਇਲ ਵਿਰੁੱਧ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਮਤਾ ਪੇਸ਼ ਕੀਤਾ ਕਿਉਂਕਿ ਉਨ੍ਹਾਂ ਨੇ ਵਿਰੋਧੀ ਧਿਰ ਨੂੰ “ਗੱਦਾਰ” ਕਹਿ ਕੇ ਸੰਬੋਧਨ ਕੀਤਾ। ਸਦਨ ਦੇ ਫਲੋਰ ‘ਤੇ ਉਨ੍ਹਾਂ ਵੱਲੋਂ ਮੁਆਫ਼ੀ ਮੰਗਣ ਤੋਂ ਘੱਟ ਕੁਝ ਨਹੀਂ ਹੋਵੇਗਾ।

ਰਾਜ ਸਭਾ ਵਿਚ ਮੰਗਲਵਾਰ ਨੂੰ ਦੋ ਵਾਰ ਕਾਰਵਾਈ ਮੁਲਤਵੀ ਹੋਣ ਤੋਂ ਬਾਅਦ ਦੁਪਹਿਰ 12:  45 ਵਜੇ ਬੈਠਕ ਸ਼ੁਰੂ ਹੋਣ ‘ਤੇ ਕਾਂਗਰਸ ਮੈਂਬਰਾਂ ਨੇ ਸਦਨ ਵਿਚ ਹੰਗਾਮਾ ਕੀਤਾ। ਉਨ੍ਹਾਂ ਕਿਹਾ ਕਿ ਸਦਨ ਦੇ ਨੇਤਾ ਗੋਇਲ ਨੇ ਵਿਰੋਧੀ ਧਿਰ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਇਸ ਦੌਰਾਨ ਕਈ ਮੈਂਬਰਾਂ ਨੇ ਕੁਰਸੀ ਨੇੜੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਗੋਇਲ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ। ਚੇਅਰਮੈਨ ਜਗਦੀਪ ਧਨਖੜ ਨੇ ਭਰੋਸਾ ਦਿਵਾਇਆ ਕਿ ਉਹ ਇਸ ਮਸਲੇ ਨੂੰ ਘੋਖਣਗੇ।

ਇਸ ਖ਼ਬਰ ਬਾਰੇ ਕੁਮੈਂਟ ਕਰੋ-