ਦੇਸ਼-ਵਿਦੇਸ਼

ਕੈਨੇਡਾ ‘ਚ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ, 2 ਭੈਣਾਂ ਦਾ ਸੀ ਇਕਲੌਤਾ ਭਰਾ

ਤਲਵਾੜਾ/ਹੁਸ਼ਿਆਰਪੁਰ: ਕੈਨੇਡਾ ‘ਚ ਕਮਾਹੀ ਦੇਵੀ ਇਲਾਕੇ ਦੇ ਪਿੰਡ ਕੋਠੀ ਦੇ ਇਕ ਨੌਜਵਾਨ ਦੀ ਹੋਈ ਮੌਤ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸੇਵਾਮੁਕਤ ਸੂਬੇਦਾਰ ਬਿਸ਼ਨ ਸਿੰਘ ਦੇ ਪੁੱਤਰ ਸਚਿਨ ਭਾਟੀਆ ਦੀ ਬੀਤੇ ਦਿਨੀਂ ਕੈਨੇਡਾ ‘ਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 26 ਸਾਲਾ ਸਚਿਨ ਭਾਟੀਆ ਸਾਲ 2019 ‘ਚ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਉਚੇਰੀ ਸਿੱਖਿਆ ਲਈ ਕੈਨੇਡਾ ਗਿਆ ਸੀ ਅਤੇ ਇਸ ਸਮੇਂ ਨੌਕਰੀ ਮਿਲਣ ਤੋਂ ਬਾਅਦ ਬਰੈਂਪਟਨ ਸ਼ਹਿਰ ‘ਚ ਆਪਣੀ ਭੈਣ ਨਾਲ ਰਹਿ ਰਿਹਾ ਸੀ।

ਬੀਤੇ ਦਿਨ ਭਾਰਤੀ ਸਮੇਂ ਅਨੁਸਾਰ ਸਵੇਰੇ 9 ਵਜੇ ਦੇ ਕਰੀਬ ਸਚਿਨ ਭਾਟੀਆ ਦੀ ਪਿਤਾ ਸੂਬੇਦਾਰ ਬਿਸ਼ਨ ਸਿੰਘ ਨਾਲ ਮੋਬਾਇਲ ‘ਤੇ ਗੱਲ ਹੋਈ ਸੀ। ਫਿਰ ਉਸ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਉਹ ਠੀਕ ਨਹੀਂ ਹੈ ਪਰ ਦੁਪਹਿਰ ਤੋਂ ਪਹਿਲਾਂ ਹੀ ਦੁਖਦਾਈ ਖ਼ਬਰ ਆਈ ਕਿ ਸਚਿਨ ਭਾਟੀਆ ਇਸ ਦੁਨੀਆ ਨੂੰ ਛੱਡ ਗਿਆ ਹੈ। ਸਚਿਨ ਭਾਟੀਆ ਆਪਣੀਆਂ 2 ਭੈਣਾਂ ਦਾ ਇਕਲੌਤਾ ਭਰਾ ਸੀ।

ਇਸ ਖ਼ਬਰ ਬਾਰੇ ਕੁਮੈਂਟ ਕਰੋ-