ਫੀਚਰਜ਼ਭਾਰਤ

ਕੇਂਦਰ ਸਰਕਾਰ ਨੇ ਕੱਥਿਤ ਤੌਰ ’ਤੇ ਫ਼ਰਜ਼ੀ ਖ਼ਬਰਾਂ ਫੈਲਾਉਣ ਵਾਲੇ 8 YouTube ਚੈਨਲਾਂ ਦੀ ਲਿਸਟ ਜਾਰੀ ਕੀਤੀ

ਫੜੇ ਗਏ ਚੈਨਲਾਂ ਦੇ 2.3 ਕਰੋੜ ਸਬਸਕ੍ਰਾਈਬਰ  

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੂੰ ਫ਼ਰਜ਼ੀ ਖ਼ਬਰਾਂ ਫੈਲਾਉਣ ਵਾਲੇ 8 ਯੂਟਿਊਬ ਚੈਨਲਾਂ ਬਾਰੇ ਪਤਾ ਲੱਗਾ ਹੈ। ਇਹ ਚੈਨਲ ਭਾਰਤੀ ਫ਼ੌਜ, ਸਰਕਾਰੀ ਸਕੀਮਾਂ, ਲੋਕ ਸਭਾ ਚੋਣਾਂ ਅਤੇ ਹੋਰ ਕਈ ਗੰਭੀਰ ਮੁੱਦਿਆਂ ਬਾਰੇ ਗੁੰਮਰਾਹਕੁੰਨ ਜਾਣਕਾਰੀ ਫੈਲਾ ਰਹੇ ਸਨ। ਇਨ੍ਹਾਂ ਚੈਨਲਾਂ ਦੇ 2.3 ਕਰੋੜ ਸਬਸਕ੍ਰਾਈਬਰ ਹਨ।

ਇਨ੍ਹਾਂ ਚੈਨਲਾਂ ਦੇ ਨਾਂ ਹਨ ਯਹਾਂ ਸੱਚ ਦੇਖੋ, ਕੈਪੀਟਲ ਟੀਵੀ, ਕੇਪੀਐਸ ਨਿਊਜ਼, ਸਰਕਾਰੀ ਵਲੌਗ, ਅਰਨ ਟੇਕ ਇੰਡੀਆ, ਐਸਪੀਐਨ9 ਨਿਊਜ਼, ਐਜੂਕੇਸ਼ਨਲ ਦੋਸਤ ਅਤੇ ਵਰਲਡ ਬੈਸਟ ਨਿਊਜ਼। ਅਧਿਕਾਰੀਆਂ ਨੇ ਦਸਿਆ ਕਿ ਪ੍ਰੈੱਸ ਇਨਫਰਮੇਸ਼ਨ ਬਿਊਰੋ ਨੇ ਇਨ੍ਹਾਂ ਚੈਨਲਾਂ ‘ਤੇ ਫ਼ਰਜ਼ੀ ਖ਼ਬਰਾਂ ਦੇ ਤੱਥਾਂ ਦੀ ਜਾਂਚ ਕੀਤੀ ਹੈ। ਇਨ੍ਹਾਂ ਵਿਚੋਂ ਕਈ ਚੈਨਲ ਸਰਕਾਰੀ ਸਕੀਮਾਂ ਬਾਰੇ ਅਤੇ ਕਈ ਫ਼ੌਜ ਅਤੇ ਹੋਰ ਗੰਭੀਰ ਮੁੱਦਿਆਂ ਬਾਰੇ ਗ਼ਲਤ ਜਾਣਕਾਰੀ ਫੈਲਾ ਰਹੇ ਹਨ।

ਫੜੇ ਗਏ ਫ਼ਰਜ਼ੀ ਖ਼ਬਰਾਂ ਫੈਲਾਉਣ ਵਾਲੇ ਯੂਟਿਊਬ ਚੈਨਲਾਂ ਦਾ ਵੇਰਵਾ :

SPN9 ਨਿਊਜ਼: 48 ਲੱਖ ਸਬਸਕ੍ਰਾਈਬਰਸ ਅਤੇ 189 ਕਰੋੜ ਵਿਊਜ਼ ਵਾਲਾ ਇਹ ਚੈਨਲ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਕਈ ਕੇਂਦਰੀ ਮੰਤਰੀਆਂ ਵਿਰੁਧ ਫ਼ਰਜ਼ੀ ਖ਼ਬਰਾਂ ਫੈਲਾ ਰਿਹਾ ਸੀ।

ਸਰਕਾਰੀ ਵਲੌਗ: 4.5 ਮਿਲੀਅਨ ਸਬਸਕ੍ਰਾਈਬਰਸ ਅਤੇ 9.4 ਕਰੋੜ ਵਿਯੂਜ਼ ਵਾਲਾ ਇਹ ਚੈਨਲ ਸਰਕਾਰੀ ਸਕੀਮਾਂ ਬਾਰੇ ਫ਼ਰਜ਼ੀ ਖ਼ਬਰਾਂ ਚਲਾ ਰਿਹਾ ਸੀ।
ਐਜੂਕੇਸ਼ਨਲ ਦੋਸਤ :ਇਸ ਚੈਨਲ ਦੇ 3.43 ਮਿਲੀਅਨ ਸਬਸਕ੍ਰਾਈਬਰ ਅਤੇ 230 ਮਿਲੀਅਨ ਵਿਯੂਜ਼ ਹਨ। ਇਹ ਚੈਨਲ ਸਰਕਾਰੀ ਸਕੀਮਾਂ ਬਾਰੇ ਗ਼ਲਤ ਜਾਣਕਾਰੀ ਫੈਲਾ ਰਿਹਾ ਸੀ।

ਕੈਪੀਟਲ ਟੀਵੀ: 35 ਲੱਖ ਗਾਹਕਾਂ ਅਤੇ 160 ਕਰੋੜ ਵਿਊਜ਼ ਵਾਲਾ ਇਹ ਚੈਨਲ ਪ੍ਰਧਾਨ ਮੰਤਰੀ ਮੋਦੀ, ਸਰਕਾਰ ਅਤੇ ਪੱਛਮੀ ਬੰਗਾਲ ਵਿਚ ਰਾਸ਼ਟਰਪਤੀ ਸ਼ਾਸਨ ਦੇ ਐਲਾਨ ਨਾਲ ਜੁੜੀਆਂ ਫ਼ਰਜ਼ੀ ਖ਼ਬਰਾਂ ਫੈਲਾ ਰਿਹਾ ਸੀ।
ਯਹਾਂ ਸੱਚ ਦੇਖੋ: 3 ਮਿਲੀਅਨ ਗਾਹਕਾਂ ਅਤੇ 100 ਮਿਲੀਅਨ ਤੋਂ ਵੱਧ ਵਿਯੂਜ਼ ਵਾਲਾ ਇਕ ਚੈਨਲ ਚੋਣ ਕਮਿਸ਼ਨ ਅਤੇ ਭਾਰਤ ਦੇ ਚੀਫ਼ ਜਸਟਿਸ ਬਾਰੇ ਗ਼ਲਤ ਜਾਣਕਾਰੀ ਫੈਲਾ ਰਿਹਾ ਸੀ।
ਵਰਲਡ ਬੈਸਟ ਨਿਊਜ਼: ਇਸ ਚੈਨਲ ਦੇ 17 ਲੱਖ ਗਾਹਕ ਹਨ ਅਤੇ 18 ਕਰੋੜ ਤੋਂ ਵੱਧ ਵਿਊਜ਼ ਹਨ। ਇਹ ਚੈਨਲ ਭਾਰਤੀ ਫ਼ੌਜ ਦੀ ਪ੍ਰਤੀਨਿਧਤਾ ਕਰ ਰਿਹਾ ਸੀ।

ਕੇਪੀਐਸ ਨਿਊਜ਼: ਇਸ ਚੈਨਲ ਦੇ 10 ਲੱਖ ਤੋਂ ਵੱਧ ਸਬਸਕ੍ਰਾਈਬਰ ਹਨ ਅਤੇ 13 ਕਰੋੜ ਤੋਂ ਵੱਧ ਵਿਊਜ਼ ਹਨ। ਉਹ ਸਰਕਾਰੀ ਸਕੀਮਾਂ, ਹੁਕਮਾਂ ਬਾਰੇ ਗ਼ਲਤ ਜਾਣਕਾਰੀ ਦੇ ਰਿਹਾ ਸੀ। ਜਿਵੇਂ ਗੈਸ ਸਿਲੰਡਰ 20 ਰੁਪਏ ਵਿਚ ਮਿਲ ਰਿਹਾ ਹੈ ਅਤੇ ਪੈਟਰੋਲ ਦੀ ਕੀਮਤ 15 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

Earn India Tech: ਚੈਨਲ ਦੇ 31 ਹਜ਼ਾਰ ਸਬਸਕ੍ਰਾਈਬਰ ਅਤੇ 36 ਲੱਖ ਵਿਊਜ਼ ਹਨ। ਉਹ ਆਧਾਰ ਕਾਰਡ, ਪੈਨ ਕਾਰਡ ਅਤੇ ਹੋਰ ਦਸਤਾਵੇਜ਼ਾਂ ਨਾਲ ਜੁੜੀਆਂ ਫ਼ਰਜ਼ੀ ਖ਼ਬਰਾਂ ਫੈਲਾ ਰਿਹਾ ਸੀ।

ਇਸ ਖ਼ਬਰ ਬਾਰੇ ਕੁਮੈਂਟ ਕਰੋ-