ਮੂੰਹ ਦੇ ਛਾਲਿਆਂ ਤੋਂ ਪ੍ਰੇਸ਼ਾਨ ਵਿਅਕਤੀ ਜ਼ਰੂਰ ਅਜ਼ਮਾਉਣ ਨੁਸਖ਼ੇ, ਤੁਰੰਤ ਮਿਲੇਗਾ ਲਾਭ
ਮੂੰਹ ’ਚ ਕਈ ਤਰ੍ਹਾਂ ਦੇ ਛਾਲੇ ਹੋ ਸਕਦੇ ਹਨ ਤੇ ਇਸ ਦੇ ਕਈ ਕਾਰਨ ਹੋ ਸਕਦੇ ਹਨ। ਮੂੰਹ ’ਚ ਛਾਲੇ ਬਹੁਤ ਦਰਦਨਾਕ ਹੁੰਦੇ ਹਨ ਤੇ ਵਿਅਕਤੀ ਕੁਝ ਵੀ ਨਹੀਂ ਖਾ ਸਕਦਾ। ਅਜਿਹੇ ’ਚ ਕੁਝ ਘਰੇਲੂ ਨੁਸਖ਼ੇ ਕਾਰਗਰ ਸਾਬਿਤ ਹੋ ਸਕਦੇ ਹਨ। ਜੇਕਰ ਤੁਸੀਂ ਵੀ ਮੂੰਹ ਦੇ ਛਾਲਿਆਂ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਇਨ੍ਹਾਂ ਘਰੇਲੂ ਨੁਸਖ਼ਿਆਂ ਨੂੰ ਅਜ਼ਮਾ ਸਕਦੇ ਹੋ–
ਹਰੜ ਨੂੰ ਪੀਸ ਕੇ ਛਾਲਿਆਂ ’ਤੇ ਲਗਾਓ
ਛੋਟੀ ਹਰੜ ਨੂੰ ਬਾਰੀਕ ਪੀਸ ਕੇ ਛਾਲਿਆਂ ’ਤੇ ਲਗਾਓ, ਇਸ ਨਾਲ ਮੂੰਹ ਜਾਂ ਜੀਭ ਦੇ ਛਾਲਿਆਂ ਤੋਂ ਰਾਹਤ ਮਿਲਦੀ ਹੈ। ਜਿਹੜੇ ਛਾਲੇ ਕਿਸੇ ਦਵਾਈ ਨਾਲ ਠੀਕ ਨਹੀਂ ਹੋ ਰਹੇ ਹਨ, ਉਹ ਇਸ ਦਵਾਈ ਨਾਲ ਜ਼ਰੂਰ ਠੀਕ ਹੋ ਜਾਂਦੇ ਹਨ। ਛਾਲਿਆਂ ’ਤੇ ਹਰੜ ਦਾ ਪਾਊਡਰ ਦਿਨ ’ਚ ਤਿੰਨ ਤੋਂ ਚਾਰ ਵਾਰ ਲਗਾਉਣਾ ਚਾਹੀਦਾ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
- ਢਿੱਡ ਨੂੰ ਹਮੇਸ਼ਾ ਸਾਫ਼ ਰੱਖੋ
- ਬਹੁਤ ਜ਼ਿਆਦਾ ਮਸਾਲੇਦਾਰ ਭੋਜਨ ਨਾ ਖਾਓ
- ਰਾਤ ਦੇ ਖਾਣੇ ਤੋਂ ਬਾਅਦ ਇਕ ਛੋਟੀ ਹਰੜ ਚੂਸੋ
- ਤੁਲਸੀ ਦੇ ਪੱਤਿਆਂ ਨੂੰ ਸਵੇਰੇ-ਸ਼ਾਮ ਚਬਾਓ ਤੇ ਦੋ ਘੁੱਟ ਪਾਣੀ ਪੀਓ
- 15 ਗ੍ਰਾਮ ਗਲਿਸਰੀਨ ’ਚ 2 ਗ੍ਰਾਮ ਭੁੰਨੇ ਹੋਏ ਸੁਹਾਗਾ ਦਾ ਬਰੀਕ ਚੂਰਨ ਮਿਲਾ ਕੇ ਮੂੰਹ ਤੇ ਜੀਭ ਦੇ ਛਾਲਿਆਂ ’ਤੇ ਲਗਾਓ
ਬੱਚਿਆਂ ਲਈ ਅਜ਼ਮਾਓ ਇਹ ਨੁਸਖ਼ਾ
ਬੱਚਿਆਂ ਦੇ ਮੂੰਹ ’ਚ ਛਾਲੇ ਹੋਣ ’ਤੇ ਚੀਨੀ ਨੂੰ ਬਾਰੀਕ ਪੀਸ ਕੇ ਉਸ ’ਚ ਥੋੜ੍ਹਾ ਜਿਹਾ ਕਪੂਰ ਮਿਲਾ ਕੇ ਮੂੰਹ ਦੇ ਛਾਲਿਆਂ ’ਤੇ ਲਗਾਓ। ਇਸ ਪਾਊਡਰ ’ਚ 9 ਗ੍ਰਾਮ ਖੰਡ ਤੇ 1 ਗ੍ਰਾਮ ਕਪੂਰ ਹੋਣਾ ਚਾਹੀਦਾ ਹੈ। ਇਸ ਨਾਲ ਬੱਚਿਆਂ ਨੂੰ ਆਰਾਮ ਮਿਲਦਾ ਹੈ। ਇਸ ਤੋਂ ਇਲਾਵਾ ਜੇਕਰ ਮੂੰਹ ’ਚ ਵਾਰ-ਵਾਰ ਛਾਲੇ ਹੋਣ ਤਾਂ ਟਮਾਟਰ ਦਾ ਜ਼ਿਆਦਾ ਸੇਵਨ ਕਰਨਾ ਚਾਹੀਦਾ ਹੈ।