ਟਾਪ ਨਿਊਜ਼ਭਾਰਤ

”ਸਬਜ਼ੀਆਂ ਹਿੰਦੂ ਹੋ ਗਈਆਂ ਤੇ ਬੱਕਰਾ ਮੁਸਲਮਾਨ ਹੋ ਗਿਆ”

ਨਵੀਂ ਦਿੱਲੀ – ਅੱਜ ਸੰਸਦ ਵਿਚ ਟੀਐੱਮਸੀ ਮੈਂਬਰ ਮਹੂਆ ਮੋਇਤਾ ਨੇ ਪ੍ਰਧਾਨ ਮੰਤਰੀ ‘ਤੇ ਤੰਜ਼ ਕੱਸਿਆ ਤੇ ਮਨੀਪੁਰ ਦੇ ਮੁੱਦੇ ‘ਤੇ ਉਹਨਾਂ ਦੀ ਚੁੱਪ ਨੂੰ ਲੈ ਕੇ ਸਵਾਲ ਚੁੱਕੇ।  ਉਹਨਾਂ ਨੇ ਸ਼ੁਰੂਆਤ ਕਰਦਿਆਂ ਕਿਹਾ ਕਿ ਅਮਰੀਕਾ ਦੇ ਪ੍ਰਸਿੱਧ ਲੇਖਕ ਨੇ ਕਿਹਾ “ਜੇਕਰ ਕੋਈ ਸਵਾਲ ਨਹੀਂ ਹੈ ਤਾਂ ਕੋਈ ਜਵਾਬ ਵੀ ਨਹੀਂ ਹੁੰਦਾ”। ਅਸੀਂ ਇੱਥੇ ਆਏ ਹਾਂ ਸਵਾਲ ਕਰਨ, ਪਰ ਇਹ ਚਾਹੁੰਦੇ ਨੇ ਕਿ “ਤੁਸੀਂ ਅਜੇ ਚੁੱਪ ਰਹੋ ਲੋਕਤੰਤਰ!”ਜਿੱਥੇ ਪ੍ਰਧਾਨ ਮੰਤਰੀ ਰਾਜਪਾਲ ਨੂੰ ਦੱਸਦੇ ਨੇ ਕਿ “ਚੁੱਪ ਰਹੋ”। ਅਸੀਂ ਜੋ ਕਿ ਸੰਸਦ ਮੈਂਬਰ ਚੁਣੇ ਗਏ ਹਾਂ ਸਾਨੂੰ ਰੋਜ਼ਾਨਾ ਕਿਹਾ ਜਾਂਦਾ,”ਚੁੱਪ ਰਹੋ”।

ਇਸ ਚੁੱਪੀ ਨੂੰ ਤੋੜਨਾ ਪਵੇਗਾ, ਮਨੀਪੁਰ ’ਤੇ ਚੁੱਪੀ ਨੂੰ ਤੋੜਨਾ ਪਵੇਗਾ। ਇਹ ਤਾਂ ਹੁਣ ਜਿਵੇਂ ਮੁੱਦਾ ਹੀ ਬਣ ਗਿਆ ਹੈ ਕਿ ਸਾਨੂੰ ਸਾਰਿਆਂ ਨੂੰ ਚੁੱਪ ਹੀ ਰਹਿਣਾ ਹੋਵੇਗਾ… ਤੇ ਹੁਣ ਸਾਨੂੰ ਦੱਸਿਆ ਜਾਂਦਾ ਕੇ ਭਾਜਪਾ ਦੀ ਮਾਸਟਰ ਰਣਨੀਤੀ ਇਹ ਹੈ ਕੇ ਪ੍ਰਧਾਨ ਮੰਤਰੀ ਸੰਸਦ ਵਿਚ ਹਾਜ਼ਰ ਹੀ ਨਹੀਂ ਹੁੰਦੇ। ਉਹ ਥੋੜ੍ਹੀ ਹੁਣ ਤੁਹਾਨੂੰ ਬੈਠ ਕੇ ਸੁਣਨਗੇ ਉਹ ਤਾਂ ਅਖ਼ੀਰਲੇ ਦਿਨ ਆਉਣਗੇ, ਤੇ ਬੱਸ ਸਭ ਦੀਆਂ  ਧੱਜੀਆਂ ਉਡਾ ਕੇ ਚਲੇ ਜਾਣਗੇ। ਠੀਕ ਹੈ ਅਸੀਂ ਇਸੇ ਗੱਲ ਦੀ ਤਾਂ ਉਡੀਕ ਕਰ ਰਹੇ ਹਾਂ, ਮੈਨੂੰ ਸਮਝ ਨਹੀਂ ਆਉਂਦਾ ਕਿ ਜ਼ਿਆਦਾ ਸ਼ਰਮਨਾਕ ਕੀ ਹੈ, ਪ੍ਰਧਾਨ ਮੰਤਰੀ ਦਾ ਸੰਸਦ ਵਿਚ ਨਾ ਆਉਣਾ? ਜਾਂ ਮਨੀਪੁਰ ਉਤੇ ਨਾ ਬੋਲਣਾ? ਜਾਂ ਫਿਰ ਮਨੀਪੁਰ ਨਾ ਜਾਣਾ ਤੇ ਇਹ ਯਕੀਨੀ ਬਣਾਉਣਾ ਕਿ ਉੱਥੇ ਸ਼ਾਂਤੀ ਬਹਾਲ ਹੋ ਚੁੱਕੀ ਹੈ, ਮਨੀਪੁਰ ਦਾ ਮਾਮਲਾ ਚੁਪੀ ਵਿਚ ਟਾਲ ਦਿਤਾ ਗਿਆ।

ਮੈ ਇਸ ਨੂੰ ਉਜਾਗਰ ਕਰਾਂਗੀ ਜਿੰਨਾ ਕਰ ਸਕਦੀ ਹਾਂ, ਸਿਰਫ਼ ਮਨੀਪੁਰ ਹੀ ਕਿਉਂ ਪੱਛਮੀ ਬੰਗਾਲ, ਛਤੀਸਗੜ੍ਹ, ਰਾਜਸਥਾਨ ‘ਚ ਕਤਲ ਤੇ ਬਲਾਤਕਾਰ ਹੋ ਰਹੇ ਹਨ। ਇਸ ਸਭ ਬਾਰੇ ਕੌਣ ਬੋਲੇਗਾ? ਕੌਣ ਸੋਚੇਗਾ? ਹਰਿਆਣਾ ‘ਚ ਹੋਈ ਹਿੰਸਾ ਬਾਰੇ, ਮੈਂ ਸਦਨ ‘ਚ ਦੱਸਣਾ ਚਾਹੁੰਦੀ ਹਾਂ। ਮਨੀਪੁਰ ਦੀ ਘਟਨਾ ਵੱਖ ਹੈ,ਉਹ ਇਕ ਨਫ਼ਰਤ ਨਾਲ ਭਰਿਆ ਅਪਰਾਧ ਹੈ, ਇਕ ਖਾਸ ਭਾਈਚਾਰੇ ਦੇ ਖਿਲਾਫ਼ ਹੈ, ਜਿਥੇ ਪੁਲਿਸ ਅਧਿਕਾਰੀ ਇਕ ਭਾਈਚਾਰੇ ਦੇ ਹਨ ਅਤੇ ਜਿਸ ਦਾ ਬਲਾਤਕਾਰ ਹੋਇਆ ਉਹ ਵੱਖ ਭਾਈਚਾਰੇ ਦੇ ਸਨ ਤੇ ਹੁਣ ਉਨ੍ਹਾਂ ਨੂੰ ਇਨਸਾਫ਼ ਲੈਣ ਤੋਂ ਰੋਕਿਆ ਜਾ ਰਿਹਾ ਹੈ।

ਹੁਣ ਮਨੀਪੁਰ ਦੋ ਭਾਈਚਾਰਿਆਂ ਵਿਚ ਵੰਡਿਆ ਜਾ ਚੁੱਕਿਆ ਹੈ ਅਤੇ ਇਕ ਜੰਗ ਸ਼ੁਰੂ ਹੋ ਚੁਕੀ ਹੈ,ਜੋ ਸ਼ਾਇਦ ਹੀ ਭਾਰਤ ਦੇ ਕਿਸੇ ਕੋਨੇ ਵਿਚ ਦੇਖੀ ਗਈ ਹੋਵੇਗੀ।  6000 ਐਫ.ਆਈ.ਆਰਜ਼. ਉਹ ਵੀ ਪਿਛਲੇ 3 ਮਹੀਨਿਆਂ ‘ਚ ਮੈਨੂੰ ਦੱਸੋ ਕਿਸ ਸੂਬੇ ਨੇ ਇਹ ਵੇਖਿਆ ? 60,000 ਲੋਕ ਲਗਭਗ ਖਤਮ ਹੋਣ ਦੀ ਕਗਾਰ ’ਤੇ ਨੇ, ਜੋ ਕੇ ਸੂਬੇ ਦਾ 2% ਹਿੱਸਾ ਸੀ। ਕਿਸ ਸੂਬੇ ਨੇ ਇਹ ਦੇਖਿਆ? ਮਨੀਪੁਰ ਦਾ ਸਾਰਾ ਵਰਤਾਰਾ ਵੀਡੀਓ ਵਿਚ ਕੈਦ ਕੀਤਾ ਜਾਂਦਾ, 1050 ਲੋਕ ਮਾਰ ਦਿਤੇ ਜਾਂਦੇ ਨੇ। ਪਿਛਲੇ 3 ਮਹੀਨਿਆਂ ‘ਚ ਕਿਸ ਸੂਬੇ ਨੇ ਇਹ ਦੇਖਿਆ? ਇਹ ਸਭ ਸਿਰਫ ਮਨੀਪੁਰ ਨੇ ਦੇਖਿਆ। ਆਪਣੀ ਫਜ਼ੂਲ ਦੀ ਬਿਆਨਬਾਜ਼ੀ ਬੰਦ ਕਰੋ ਮਨੀਪੁਰ ਦੀ ਘਟਨਾ ’ਤੇ ਧਿਆਨ ਦਿਓ।

ਪ੍ਰਧਾਨ ਮੰਤਰੀ ਜੀ, ਮੈਂ ਮਨੀਪੁਰ ਦੇ ਲੋਕਾਂ ਵਲੋਂ ਤੁਹਾਨੂੰ ਹੱਥ ਜੋੜ੍ਹ ਕੇ ਬੇਨਤੀ ਕਰਦੀ ਹਾਂ ਕਿਰਪਾ ਕਰਕੇ ਕੋਈ ਹੱਲ ਕੱਢੋ। ਇਸ ਘਟਨਾ ਨੇ ਸਾਨੂੰ ਸ਼ਰਮ ਨਾਲ ਭਰ ਦਿਤਾ ਹੈ, ਨਫ਼ਰਤ ਦੀ ਜੰਗ ‘ਚ ਦੇਖੋ ਕੀ-ਕੀ ਹੋ ਗਿਆ। ਸਬਜ਼ੀਆਂ ਹਿੰਦੂ ਹੋ ਗਈਆਂ ਤੇ ਬੱਕਰਾ ਮੁਸਲਮਾਨ ਹੋ ਗਿਆ। ਤੁਸੀਂ ਹਰੇਕ ਸੂਬੇ ਵਿਚ ਕੀ ਕਰਨਾ ਚਾਹ ਰਹੇ ਹੋ?  ਅਸੀਂ ਤੁਹਾਡੇ ਬੰਦਰ ਬਣ ਕੇ ਨਹੀਂ ਰਹਾਂਗੇ, ਹੁਣ ਇਸ ਘਟਨਾ ਤੋਂ ਬਾਅਦ ਲੋਕ ਸੋਚਣਗੇ। ਅਗਲੀ ਵਾਰ ਸਾਨੂੰ ਮੋਦੀ ਤੋਂ ਇਲਾਵਾ ਕੋਈ ਵੀ ਚਲੇਗਾ ਪਰ ਮੋਦੀ ਨਹੀਂ।

ਇਸ ਖ਼ਬਰ ਬਾਰੇ ਕੁਮੈਂਟ ਕਰੋ-