ਸੰਗਰੂਰ: ਸਕਾਰਪੀਓ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ 4 ਨੌਜਵਾਨਾਂ ਦੀ ਮੌਤ

ਸੰਗਰੂਰ: ਸੰਗਰੂਰ ਨੇੜੇ ਬਠਿੰਡਾ-ਜ਼ੀਰਕਪੁਰ ਨੈਸ਼ਨਲ ਹਾਈਵੇਅ ’ਤੇ ਪਿੰਡ ਉਪਲੀ ਨਜ਼ਦੀਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਹੈ। ਮੋਟਰਸਾਈਕਲ ’ਤੇ ਸਵਾਰ ਚਾਰ ਨੌਜਵਾਨ ਬੀਤੀ ਰਾਤ ਪਿੰਡ ਉਪਲੀ ਵੱਲ ਜਾ ਰਹੇ ਸਨ ਤਾਂ ਪਿੱਛੋਂ ਆ ਰਹੀ ਸਕਾਰਪੀਓ ਨੇ ਮੋਟਰਸਾਈਕਲ ਨੂੰ ਆਪਣੀ ਲਪੇਟ ਵਿਚ ਲੈ ਲਿਆ। ਨੌਜਵਾਨਾਂ ’ਚੋ ਇੱਕ ਪਿੰਡ ਥੂਹੀ ਨੇੜੇ ਨਾਭਾ, ਦੋ ਪਿੰਡ ਗੁੱਜਰਾਂ ਅਤੇ ਇੱਕ ਕਿਸੇ ਹੋਰ ਪਿੰਡ ਨਾਲ ਸਬੰਧਤ ਸੀ। ਇਨ੍ਹਾਂ ’ਚੋ ਇੱਕ ਮਿਸਤਰੀ, ਦੋ ਮਜ਼ਦੂਰ ਅਤੇ ਇੱਕ ਆਈਟੀਆਈ ਕਰਦਾ ਸੀ। ਥਾਣਾ ਸਦਰ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।

Leave a Reply

error: Content is protected !!