ਵਿਜੀਲੈਂਸ ਨੇ ਸਾਬਕਾ ਅਕਾਲੀ ਮੰਤਰੀ ਜਨਮੇਜਾ ਸਿੰਘ ਸੇਖੋਂ ਤੋਂ ਪੁੱਛ ਪੜਤਾਲ ਕੀਤੀ

ਮੁਹਾਲੀ: ਪੰਜਾਬ ਦੇ ਬਹੁਚਰਚਿਤ ਸਿੰਜਾਈ ਘਪਲੇ ਵਿੱਚ ਅੱਜ ਵਿਜੀਲੈਂਸ ਬਿਊਰੋ ਵੱਲੋਂ ਮੁਹਾਲੀ ਸਥਿਤ ਮੁੱਖ ਦਫ਼ਤਰ ਵਿੱਚ ਸਾਬਕਾ ਮੰਤਰੀ ਤੇ ਅਕਾਲੀ ਨੇਤਾ ਜਨਮੇਜਾ ਸਿੰਘ ਸੇਖੋਂ ਪਾਸੋਂ ਲੰਮੀ ਪੁੱਛ ਪੜਤਾਲ ਕੀਤੀ ਗਈ। ਪੁੱਛ ਪੜਤਾਲ ਤੋਂ ਬਾਅਦ ਮੌਕੇ ਪੱਤਰਕਾਰਾਂ ਨੇ ਸ੍ਰੀ ਸੇਖੋਂ ਨੂੰ ਰੋਕ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਅਕਾਲੀ ਆਗੂ ਕੋਈ ਟਿੱਪਣੀ ਨਹੀਂ ਕਹਿ ਕੇ ਆਪਣੀ ਗੱਡੀ ਵਿੱਚ ਬੈਠ ਕੇ ਚਲੇ ਗਏ।

Leave a Reply