ਬਕਸਰ: ਬਿਹਾਰ ਦੇ ਬਕਸਰ ਜ਼ਿਲ੍ਹੇ ਵਿੱਚ ਅੱਜ ਪੰਜਾਬ ਦੇ 40 ਸਾਲਾ ਡਰਾਈਵਰ ਦੀ ਟਰੱਕ ਅੰਦਰੋਂ ਲਾਸ਼ ਮਿਲੀ। ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਵਸਨੀਕ ਜਗਜੀਤ ਸਿੰਘ ਦੀ ਲਾਸ਼ ਚੌਸਾ ਬਲਾਕ ਵਿੱਚ ਨਿਰਮਾਣ ਅਧੀਨ ਪਾਵਰ ਪਲਾਂਟ ਨੇੜੇ ਖੜ੍ਹੇ ਟਰੱਕ ਦੇ ਅੰਦਰ ਰਾਡ ਨਾਲ ਲਟਕਦੀ ਮਿਲੀ। ਪੁਲੀਸ ਮੁਤਾਬਕ ਜਗਜੀਤ ਦਾ ਕਲੀਨਰ ਨਾਸ਼ਤਾ ਕਰਨ ਗਿਆ ਸੀ ਅਤੇ ਜਦੋਂ ਉਹ ਵਾਪਸ ਆਇਆ ਤਾਂ ਨੇੜੇ ਖੜ੍ਹੇ ਹੋਰ ਟਰੱਕਾਂ ਦੇ ਡਰਾਈਵਰਾਂ ਨੇ ਉਸ ਨੂੰ ਦੱਸਿਆ ਕਿ ਜਗਜੀਤ ਨੇ ਟਰੱਕ ਦੇ ਅੰਦਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।

ਜਾਂਚ ਚੱਲ ਰਹੀ ਹੈ

ਪਿੰਡ ਵਾਸੀਆਂ ਵੱਲੋਂ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਗਿਆ। ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਾਂਚ ਚੱਲ ਰਹੀ ਹੈ।