ਫੀਚਰਜ਼ਫ਼ੁਟਕਲ

ਵਧੇਗੀ EMI, ਇਨ੍ਹਾਂ ਬੈਂਕਾਂ ਨੇ ਵਧਾਈਆਂ ਕਰਜ਼ਿਆਂ ’ਤੇ ਵਿਆਜ ਦੀਆਂ ਦਰਾਂ

ਨਵੀਂ ਦਿੱਲੀ: ਬੈਂਕ ਆਫ ਬੜੌਦਾ (ਬੀ.ਓ.ਬੀ.) ਅਤੇ ਕੇਨਰਾ ਬੈਂਕ ਸਮੇਤ ਕਈ ਜਨਤਕ ਖੇਤਰ ਦੇ ਕਈ ਬੈਂਕਾਂ ਨੇ ਫੰਡ ਦੀ ਸੀਮਾਂਤ ਲਾਗਤ ਆਧਾਰਤ (ਐਮ.ਸੀ.ਐਲ.ਆਰ.) ਉਧਾਰ ਦਰ ਵਿਚ 0.10 ਫੀ ਸਦੀ ਤਕ ਦਾ ਵਾਧਾ ਕੀਤਾ ਹੈ। ਵੀਰਵਾਰ ਨੂੰ ਪੇਸ਼ ਕੀਤੀ ਗਈ ਅਪਣੀ ਮੁਦਰਾ ਨੀਤੀ ਸਮੀਖਿਆ ’ਚ, ਭਾਰਤੀ ਰਿਜ਼ਰਵ ਬੈਂਕ ਨੇ ਮੁੱਖ ਨੀਤੀਗਤ ਦਰ ਰੇਪੋ ਨੂੰ 6.50 ਫ਼ੀ ਸਦੀ ’ਤੇ ਬਰਕਰਾਰ ਰਖਿਆ ਹੈ, ਇਸ ਦੇ ਬਾਵਜੂਦ, ਵੱਖ-ਵੱਖ ਜਨਤਕ ਖੇਤਰ ਦੇ ਬੈਂਕਾਂ ਨੇ MCLR ’ਚ ਵਾਧਾ ਕਰਨ ਦਾ ਐਲਾਨ ਕੀਤਾ ਹੈ।

ਬੈਂਕਾਂ ਦੇ ਇਸ ਕਦਮ ਨਾਲ MCLR ਨਾਲ ਜੁੜੀ ਮਹੀਨਾਵਾਰ ਕਿਸਤ (EMI) ਵਧੇਗੀ। BoB ਨੇ ਸਟਾਕ ਮਾਰਕੀਟ ਨੂੰ ਸੂਚਿਤ ਕੀਤਾ ਕਿ ਇਕ ਸਾਲ ਦੇ MCLR ਨੂੰ ਸੋਧ ਕੇ 8.70 ਫੀ ਸਦੀ ਕਰ ਦਿਤਾ ਗਿਆ ਹੈ। ਹੁਣ ਇਹ 8.65 ਫੀ ਸਦੀ ਹੈ। ਨਵੀਂਆਂ ਦਰਾਂ 12 ਅਗੱਸਤ ਤੋਂ ਲਾਗੂ ਹੋਣਗੀਆਂ। ਕੇਨਰਾ ਬੈਂਕ ਨੇ ਵੀ MCLR ’ਚ 0.05 ਫੀ ਸਦੀ ਦਾ ਵਾਧਾ ਕੀਤਾ ਹੈ। ਹੁਣ ਇਹ ਵਧ ਕੇ 8.70 ਫੀਸਦੀ ਹੋ ਗਿਆ ਹੈ। ਨਵੀਂ ਦਰ 12 ਅਗੱਸਤ ਤੋਂ ਲਾਗੂ ਹੋਵੇਗੀ। ਇਕ ਹੋਰ ਜਨਤਕ ਖੇਤਰ ਦੇ ਬੈਂਕ ਆਫ ਮਹਾਰਾਸ਼ਟਰ (BoM) ਨੇ MCLR ‘ਚ 0.10 ਫੀ ਸਦੀ ਦਾ ਵਾਧਾ ਕੀਤਾ ਹੈ। BoM ਨੇ ਸ਼ੇਅਰ ਬਾਜ਼ਾਰ ਨੂੰ ਦਸਿਆ ਕਿ ਇਸ ਦੇ ਨਾਲ ਹੀ ਇਕ ਸਾਲ ਦਾ MCLR 8.50 ਫ਼ੀ ਸਦੀ ਤੋਂ ਵਧ ਕੇ 8.60 ਫ਼ੀ ਸਦੀ ਹੋ ਗਿਆ ਹੈ। ਸੋਧੀਆਂ ਦਰਾਂ 10 ਅਗੱਸਤ ਤੋਂ ਲਾਗੂ ਹੋਣਗੀਆਂ।

ਇਸ ਖ਼ਬਰ ਬਾਰੇ ਕੁਮੈਂਟ ਕਰੋ-