ਪੰਜਾਬਫੀਚਰਜ਼

ਗੈਂਗਸਟਰ ਵਿਕਰਮ ਬਰਾੜ ਦਾ 3 ਦਿਨ ਦਾ ਵਧਿਆ ਰਿਮਾਂਡ

ਚੰਡੀਗੜ੍ਹ : ਪੰਜਾਬ ਦੇ ਮਸ਼ਹੂਰ ਬਰਗਾੜੀ ਬੇਅਦਬੀ ਮਾਮਲੇ ‘ਚ ਰਿਮਾਂਡ ‘ਤੇ ਲਏ ਗਏ ਗੈਂਗਸਟਰ ਵਿਕਰਮ ਬਰਾੜ ਦਾ ਚਾਰ ਦਿਨ ਦਾ ਰਿਮਾਂਡ ਖ਼ਤਮ ਹੋ ਗਿਆ ਹੈ। ਸ਼ੁੱਕਰਵਾਰ ਨੂੰ ਫਰੀਦਕੋਟ ਪੁਲਿਸ ਨੇ ਉਕਤ ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕਰਕੇ ਤਿੰਨ ਦਿਨ ਦਾ ਹੋਰ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਨੇ ਅਦਾਲਤ ਵਿਚ ਦਲੀਲ ਦਿਤੀ ਕਿ ਬਰਾੜ ਤੋਂ ਅਜੇ ਕਈ ਮੁੱਦਿਆਂ ’ਤੇ ਪੁੱਛਗਿੱਛ ਕੀਤੀ ਜਾਣੀ ਹੈ। ਜਿਸ ਕਾਰਨ ਉਸ ਦਾ ਹੋਰ ਰਿਮਾਂਡ ਦਿਤਾ ਜਾਵੇ। ਜਿਸ ‘ਤੇ ਅਦਾਲਤ ਨੇ ਤਿੰਨ ਦਿਨ ਦਾ ਰਿਮਾਂਡ ਵਧਾ ਦਿੱਤਾ ਹੈ।

2 ਅਕਤੂਬਰ 2021 ਨੂੰ ਪੁਲਿਸ ਨੇ ਵਿਕਰਮ ਬਰਾੜ ਨੂੰ ਪਿੰਡ ਡੱਗੋ ਰੋਮਾਣਾ ਦੇ ਵਸਨੀਕ ਡੇਰਾ ਪ੍ਰੇਮੀ ਸ਼ਕਤੀ ਸਿੰਘ ਦੇ ਘਰ ਦੀ ਰੇਕੀ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਸੀ। ਬਰਾੜ ਦੇ ਨਾਲ ਹੀ ਇਸ ਕੇਸ ਵਿਚ ਕਰੀਬ 11 ਹੋਰ ਮੁਲਜ਼ਮ ਵੀ ਸ਼ਾਮਲ ਹਨ। ਇਸ ਮਾਮਲੇ ‘ਚ ਹੁਣ ਤੱਕ ਕਰੀਬ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। 8ਵੀਂ ਗ੍ਰਿਫਤਾਰੀ ਬਰਾੜ ਦੀ ਸੀ। ਇਸ ਦੇ ਨਾਲ ਹੀ ਪੰਜਾਬ ਪੁਲਿਸ ਫਰਾਰ ਮੁਲਜ਼ਮਾਂ ਦੀ ਭਾਲ ਲਈ ਪੂਰੀ ਮੁਸਤੈਦੀ ਕਰ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਰਿਮਾਂਡ ’ਤੇ ਚੱਲ ਰਹੇ ਬਰਾੜ ਦਾ ਸਬੰਧ ਲਾਰੈਂਸ਼ ਬਿਸ਼ਨੋਈ ਗੈਂਗ ਨਾਲ ਹੈ। ਵਿਕਰਮ ਬਰਾੜ ਲਾਰੈਂਸ ਦੇ ਨਜ਼ਦੀਕੀ ਦੋਸਤਾਂ ਵਿਚੋਂ ਇਕ ਹੈ। ਜਿਸ ‘ਤੇ ਪੰਜਾਬ, ਹਰਿਆਣਾ ਅਤੇ ਦਿੱਲੀ ‘ਚ ਕਰੀਬ 11 ਮਾਮਲੇ ਦਰਜ ਹਨ। ਦੱਸ ਦੇਈਏ ਕਿ ਦਿੱਲੀ ਪੁਲਿਸ ਨੇ ਵਿਕਰਮ ਬਰਾੜ ਨੂੰ ਬੀਤੇ ਦਿਨ ਯੂਏਈ ਤੋਂ ਗ੍ਰਿਫ਼ਤਾਰ ਕੀਤਾ ਸੀ।

ਦੱਸ ਦੇਈਏ ਕਿ ਵਿਕਰਮ ਬਰਾੜ ਨੂੰ UAE ਤੋਂ ਗ੍ਰਿਫਤਾਰ ਕਰਨ ਤੋਂ ਬਾਅਦ NIA ਨੇ ਸਭ ਤੋਂ ਪਹਿਲਾਂ ਰਿਮਾਂਡ ‘ਤੇ ਲਿਆ ਸੀ। ਬਰਾੜ ਦਾ ਰਿਮਾਂਡ ਕੁੱਲ 10 ਦਿਨ ਚੱਲਿਆ। ਜਿਸ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿਤਾ ਗਿਆ। ਫਿਰ ਫਰੀਦਕੋਟ ਪੁਲਿਸ 25 ਲੱਖ ਫਿਰੌਤੀ ਦੇ ਮਾਮਲੇ ‘ਚ ਪੁੱਛਗਿੱਛ ਲਈ ਬਰਾੜ ਨੂੰ ਦਿੱਲੀ ਤੋਂ ਟਰਾਂਜ਼ਿਟ ਰਿਮਾਂਡ ‘ਤੇ ਪੰਜਾਬ ਲੈ ਕੇ ਆਈ ਸੀ।

ਇਸ ਖ਼ਬਰ ਬਾਰੇ ਕੁਮੈਂਟ ਕਰੋ-