ਮੁਹਾਲੀ ਪ੍ਰਸ਼ਾਸਨ ਵਲੋਂ ਦੋ ਟਰੈਵਲ ਏਜੰਟਾਂ ਦੀਆਂ ਕੰਪਨੀਆਂ ਦੇ ਲਾਇਸੈਂਸ ਰੱਦ
ਮੁਹਾਲੀ – ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਮੈਸਰਜ਼ ਵਿਕਟੋਰੀਆ ਗਾਈਡਲਾਈਨਜ਼ (ਓਪੀਸੀ) ਪ੍ਰਾਈਵੇਟ ਲਿਮਟਿਡ ਕੰਸਲਟੈਂਸੀ ਫਰਮ ਅਤੇ DC ਓਵਰਸੀਜ਼ ਕੰਸਲਟੈਂਸੀ ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਸਰਜ਼ ਵਿਕਟੋਰੀਆ ਗਾਈਡਲਾਈਨਜ਼ (ਓਪੀਸੀ) ਪ੍ਰਾਈਵੇਟ ਲਿਮਟਿਡ ਐਸ.ਸੀ.ਐਫ ਨੰ: 75, ਪਹਿਲੀ ਮੰਜ਼ਿਲ, ਫੇਜ਼-11, ਜ਼ਿਲ੍ਹਾ ਐਸ.ਏ.ਐਸ ਨਗਰ ਦੇ ਮਾਲਕ ਪਰਮਜੀਤ ਸਿੰਘ ਪੁੱਤਰ ਕਰਨੈਲ ਸਿੰਘ, ਵਾਸੀ ਪਿੰਡ ਤੇ ਡਾਕਖਾਨਾ ਬਾਦਸ਼ਾਹਪੁਰ, ਤਹਿਸੀਲ ਸਮਾਣਾ, ਜ਼ਿਲ੍ਹਾ, ਪਟਿਆਲਾ ਹਾਲ ਵਾਸੀ ਫਲੈਟ ਨੰਬਰ 1104, ਜੇ.ਐਲ.ਪੀ.ਐਲ, ਸਕਾਈ ਗਾਰਡਨ, ਟਾਵਰ-ਕੇ, ਸੈਕਟਰ-66-ਏ, ਜ਼ਿਲ੍ਹਾ ਐਸ.ਏ.ਐਸ. ਨਗਰ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੈਂਸ ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ 30 ਅਕਤੂਬਰ 2023 ਤੱਕ ਹੈ।