ਪੰਜਾਬ

AGTF ਅਤੇ ਮੋਗਾ ਪੁਲਿਸ ਦੀ ਸਾਂਝੀ ਕਾਰਵਾਈ: ਗੋਰੂ ਬੱਚਾ ਗਰੁੱਪ ਦਾ ਭਗੌੜਾ ਗੈਂਗਸਟਰ ਗੋਪੀ ਡੱਲੇਵਾਲੀਆ ਗ੍ਰਿਫਤਾਰ

ਮੋਗਾ: ਏ.ਜੀ.ਟੀ.ਐਫ਼. ਅਤੇ ਮੋਗਾ ਪੁਲਿਸ ਨੇ ਸੰਤੋਖ ਸਿੰਘ ਦੇ ਕਤਲ ਨੂੰ ਸੁਲਝਾਉਂਦਿਆਂ ਗੋਰੂ ਬੱਚਾ ਗਰੁੱਪ ਦੇ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਗੋਪੀ ਡੱਲੇਵਾਲੀਆ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਵਲੋਂ ਦਿਤੀ ਗਈ ਜਾਣਕਾਰੀ ਮੁਤਾਬਕ ਗੋਪੀ ਡੱਲੇਵਾਲੀਆ ਜੁਲਾਈ 2023 ਵਿਚ ਮੋਗਾ ਵਿਖੇ ਹੋਏ ਸੰਤੋਖ ਸਿੰਘ ਦੇ ਕਤਲ ਵਿਚ ਸ਼ਾਮਲ ਮੁੱਖ ਸਾਥੀ ਸੀ।

ਉਸ ਨੂੰ 4 ਅਪਰਾਧਿਕ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ 2016 ਵਿਚ ਗੁਰਾਇਆ ਵਿਖੇ ਇਕ ਕਤਲ ਕੇਸ ਵਿਚ ਭਗੌੜਾ ਕਰਾਰ ਦਿਤਾ ਗਿਆ ਸੀ।
ਡੀ.ਜੀ.ਪੀ. ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਮੁਲਜ਼ਮ ਕੋਲੋਂ ਇਕ ਪਿਸਤੌਲ ਅਤੇ 5 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਪੁਲਿਸ ਨੇ ਗੋਪੀ ਡੱਲੇਵਾਲੀਆ ਗੈਂਗ ਦੇ 3 ਮੈਂਬਰਾਂ ਨੂੰ ਕਾਬੂ ਕੀਤਾ ਸੀ।

ਇਸ ਖ਼ਬਰ ਬਾਰੇ ਕੁਮੈਂਟ ਕਰੋ-