ਮੈਗਜ਼ੀਨ

ਨਾਰੀਅਲ ਪਾਣੀ ਇੰਨਾ ਵੀ ਸਿਹਤਮੰਦ ਨਹੀਂ ਹੈ, ਜਿੰਨਾ ਤੁਸੀਂ ਸਮਝ ਰਹੇ ਹੋ!

ਨਾਰੀਅਲ ਪਾਣੀ ਬਲੱਡ ਪ੍ਰੈਸ਼ਰ ਨੂੰ ਘੱਟ ਕਰ ਸਕਦਾ ਹੈ। ਇਹ ਇਲੈਕਟ੍ਰੋਲਾਈਟ ਅਸੰਤੁਲਨ ਦਾ ਕਾਰਨ ਬਣ ਸਕਦਾ ਹੈ ਤੇ ਬਹੁਤ ਜ਼ਿਆਦਾ ਮਾਤਰਾ ’ਚ ਨਾਰੀਅਲ ਪਾਣੀ ਪੀਣ ’ਤੇ ਲੈਕਸੇਟਿਵ ਦੇ ਰੂਪ ’ਚ ਕੰਮ ਕਰ ਸਕਦਾ ਹੈ। ਨਾਰੀਅਲ ਪਾਣੀ ਦੇ ਜ਼ਿਆਦਾ ਸੇਵਨ ਦੇ ਪ੍ਰਭਾਵਾਂ ਤੋਂ ਜਾਣੂ ਹੋਣਾ ਜ਼ਰੂਰੀ ਹੈ। ਨਾਰੀਅਲ ਪਾਣੀ ਪੀਣ ਦੇ ਕੁਝ ਨੁਕਸਾਨ ਹਨ, ਜਿਨ੍ਹਾਂ ਬਾਰੇ ਤੁਹਾਨੂੰ ਸੁਚੇਤ ਹੋਣਾ ਚਾਹੀਦਾ ਹੈ। ਨਾਰੀਅਲ ਪਾਣੀ ਆਪਣੇ ਅਣਗਿਣਤ ਸਿਹਤ ਲਾਭਾਂ ਕਾਰਨ ‘ਜਾਦੂਈ ਡਰਿੰਕ’ ਵਜੋਂ ਮਸ਼ਹੂਰ ਹੈ। ਹਾਲਾਂਕਿ ਨਾਰੀਅਲ ਪਾਣੀ ਪੀਣ ਦੇ ਕੁਝ ਨੁਕਸਾਨ ਹਨ, ਜਿਨ੍ਹਾਂ ’ਤੇ ਤੁਹਾਨੂੰ ਮੁੜ ਵਿਚਾਰ ਕਰਨਾ ਪੈ ਸਕਦਾ ਹੈ–

ਨਾਰੀਅਲ ਪਾਣੀ ਪੀਣ ਦੇ ਨੁਕਸਾਨ

1. ਟੱਟੀਆਂ ਲੱਗਣ ਦਾ ਕਾਰਨ ਬਣ ਸਕਦਾ ਹੈ
ਬਹੁਤ ਜ਼ਿਆਦਾ ਨਾਰੀਅਲ ਪਾਣੀ ਦਾ ਸੇਵਨ ਖ਼ਤਰਨਾਕ ਹੋ ਸਕਦਾ ਹੈ ਕਿਉਂਕਿ ਇਸ ਨਾਲ ਤੁਹਾਡੀ ਪਾਚਨ ਪ੍ਰਣਾਲੀ ’ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਇਹ ਕੁਝ ਲੋਕਾਂ ਲਈ ਚੰਗਾ ਨਹੀਂ ਮੰਨਿਆ ਜਾ ਸਕਦਾ ਹੈ, ਜੋ ਅੰਤੜੀਆਂ ਦੀ ਗਤੀ ’ਚ ਸਮੱਸਿਆਵਾਂ ਦਾ ਅਨੁਭਵ ਕਰਦੇ ਹਨ। ਇਸ ਲਈ ਜ਼ਿਆਦਾ ਮਾਤਰਾ ’ਚ ਨਾਰੀਅਲ ਪਾਣੀ ਦਾ ਸੇਵਨ ਕਰਨ ਤੋਂ ਪਹਿਲਾਂ ਸਾਵਧਾਨੀ ਵਰਤਣੀ ਚਾਹੀਦੀ ਹੈ।

2. ਐਥਲੀਟਾਂ ਲਈ ਇਕ ਆਦਰਸ਼ ਡਰਿੰਕ ਨਹੀਂ ਹੈ
ਜੇਕਰ ਤੁਸੀਂ ਕਸਰਤ ਤੋਂ ਤੁਰੰਤ ਬਾਅਦ ਡੀਹਾਈਡ੍ਰੇਸ਼ਨ ਤੋਂ ਰਾਹਤ ਪਾਉਣ ਲਈ ਨਾਰੀਅਲ ਪਾਣੀ ਪੀਣਾ ਪਸੰਦ ਕਰਦੇ ਹੋ ਤਾਂ ਇਸ ਦੀ ਬਜਾਏ ਸਾਦਾ ਪਾਣੀ ਪੀਓ ਕਿਉਂਕਿ ਸਾਦੇ ਪਾਣੀ ’ਚ ਸੋਡੀਅਮ ਦੀ ਮਾਤਰਾ ਨਾਰੀਅਲ ਪਾਣੀ ਨਾਲੋਂ ਜ਼ਿਆਦਾ ਹੁੰਦੀ ਹੈ ਤੇ ਸੋਡੀਅਮ ਰੀਹਾਈਡ੍ਰੇਸ਼ਨ ’ਚ ਸੁਧਾਰ ਕਰਦਾ ਹੈ। ਹੋਰ ਸਪੋਰਟਸ ਡਰਿੰਕਸ ਦੇ ਮੁਕਾਬਲੇ ਨਾਰੀਅਲ ਪਾਣੀ ’ਚ ਕਾਰਬੋਹਾਈਡ੍ਰੇਟਸ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ।

3. ਐਲਰਜੀ ਵਾਲੇ ਲੋਕਾਂ ਲਈ ਚੰਗਾ ਨਹੀਂ ਹੋ ਸਕਦਾ
ਨਾਰੀਅਲ ਪਾਣੀ ਉਨ੍ਹਾਂ ਲੋਕਾਂ ’ਚ ਐਲਰਜੀ ਵਾਲੀ ਪ੍ਰਤੀਕਿਰਿਆ ਪੈਦਾ ਕਰ ਸਕਦਾ ਹੈ, ਜੋ ਇਸ ਦੇ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ। ਕੁਝ ਲੋਕ ਜੋ ਨਾਰੀਅਲ ਪਾਣੀ ਪੀਂਦੇ ਹਨ, ਉਨ੍ਹਾਂ ਨੂੰ ਟ੍ਰੀ ਨਟ ਐਲਰਜੀ ਦੇ ਨਾਲ-ਨਾਲ ਹੋਰ ਕਿਸਮ ਦੀਆਂ ਐਲਰਜੀਜ਼ ਹੋਣ ਦਾ ਖ਼ਤਰਾ ਹੋ ਸਕਦਾ ਹੈ, ਜਿਨ੍ਹਾਂ ਲੋਕਾਂ ਨੂੰ ਨਾਰੀਅਲ ਪਾਣੀ ਤੋਂ ਐਲਰਜੀ ਹੈ, ਉਨ੍ਹਾਂ ਨੂੰ ਇਸ ਨੂੰ ਪੀਣ ਤੋਂ ਬਚਣਾ ਚਾਹੀਦਾ ਹੈ।

4. ਕਈ ਵਾਰ ਜਾਣਾ ਪੈ ਸਕਦੈ ਟਾਇਲਟ
ਜ਼ਿਆਦਾ ਨਾਰੀਅਲ ਪਾਣੀ ਪੀਣਾ ਨੁਕਸਾਨਦੇਹ ਹੋ ਸਕਦਾ ਹੈ। ਨਾਰੀਅਲ ਪਾਣੀ ’ਚ ਡਾਇਯੂਰੇਟਿਕ ਗੁਣ ਪਾਏ ਜਾਂਦੇ ਹਨ। ਇਸ ਦਾ ਮਤਲਬ ਹੈ ਕਿ ਇਸ ਦੇ ਜ਼ਿਆਦਾ ਸੇਵਨ ਕਾਰਨ ਕਈ ਵਾਰ ਟਾਇਲਟ ਜਾਣਾ ਪੈ ਸਕਦਾ ਹੈ। ਹਾਲਾਂਕਿ ਥੋੜ੍ਹੀ ਮਾਤਰਾ ’ਚ ਨਾਰੀਅਲ ਪਾਣੀ ਦੇ ਨਮੀ ਦੇਣ ਵਾਲੇ ਫ਼ਾਇਦੇ ਹੁੰਦੇ ਹਨ ਪਰ ਇਸ ਦਾ ਜ਼ਿਆਦਾ ਸੇਵਨ ਨੁਕਸਾਨਦਾਇਕ ਹੋ ਸਕਦਾ ਹੈ।

5. ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾ ਸਕਦਾ ਹੈ
ਨਾਰੀਅਲ ਪਾਣੀ ’ਚ ਚੀਨੀ ਨਹੀਂ ਹੁੰਦੀ ਪਰ ਇਸ ’ਚ ਕਾਰਬੋਹਾਈਡ੍ਰੇਟ ਤੇ ਕੈਲਰੀ ਹੁੰਦੀ ਹੈ। ਹਾਈ ਬਲੱਡ ਸ਼ੂਗਰ ਵਾਲੇ ਲੋਕਾਂ ਨੂੰ ਇਸ ਦੇ ਸੇਵਨ ਨੂੰ ਹਰ ਰੋਜ਼ ਇਕ ਗਲਾਸ ਤੱਕ ਸੀਮਤ ਕਰਨਾ ਚਾਹੀਦਾ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-