ਪੰਜਾਬ

ਮੰਦਿਰ ’ਚੋਂ ਘਰ ਪਰਤਦਿਆਂ ਸੜਕ ਹਾਦਸੇ ’ਚ ਮਸ਼ਹੂਰ ਬਿਲਡਰ ਦੀ ਪਤਨੀ ਦੀ ਮੌਤ

ਜ਼ੀਰਕਪੁਰ/ਸਮਾਰਾਲ : ਜ਼ੀਰਕਪੁਰ ਦੇ ਅਲਟੂਰਾ ਅਪਾਰਟਮੇਂਟ ਦੇ ਪਾਰਟਨਰ ਬਿਲਡਰ ਪ੍ਰਦੀਪ ਗਰਗ (ਪੰਪੀ ਮੌੜ) ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਪਤਨੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਨਾਮੀ ਬਿਲਡਰ ਸੁਰਿੰਦਰ ਗਰਗ (ਆਸ਼ੀ) ਅਤੇ ਹੇਮ ਰਾਜ ਗਰਗ (ਸ਼ੰਟੀ ਮੌੜ) ਨੇ ਦੱਸਿਆ ਕਿ ਉਨ੍ਹਾਂ ਦੀ ਭਰਜਾਈ ਅਤੇ ਭਰਾ ਪ੍ਰਦੀਪ ਗਰਗ ਦੀ ਪਤਨੀ ਜਿੰਮੀ ਗਰਗ ਜੋ ਹਮੇਸ਼ਾ ਦੀ ਤਰ੍ਹਾਂ ਧਾਰਮਿਕ ਸਥਾਨ ਉਪਰ ਮੱਥਾ ਟੇਕਣ ਜਾਦੇ ਸਨ, ਬੀਤੇ ਦਿਨੀਂ ਜਦੋਂ ਉਹ ਮੰਦਿਰ ’ਚੋਂ ਮੱਥਾ ਟੇਕ ਕੇ ਬਾਹਰ ਨਿਕਲ ਕੇ ਪੈਦਲ ਸੜਕ ’ਤੇ ਜਾ ਰਹੇ ਸਨ ਤਾਂ ਅਚਾਨਕ ਤੇਜ਼ ਰਫਤਾਰ ਇਕ ਮੋਟਰਸਾਈਕਲ ਨੇ ਉਨ੍ਹਾਂ ਨੂੰ ਟੱਕਰ ਮਾਰ ਕੇ ਗੰਭੀਰ ਰੂਪ ਵਿਚ ਫੱਟੜ ਕਰ ਦਿੱਤਾ।

ਜਿਨ੍ਹਾਂ ਨੂੰ ਰਾਹਗੀਰਾਂ ਨੇ ਤੁਰੰਤ ਹੀ ਨਿੱਜੀ ਹਸਪਤਾਲ ਮੁਹਾਲੀ ਵਿਖੇ ਪਹੁੰਚਾਇਆ। ਜਿੱਥੇ ਡਾਕਟਰਾਂ ਅਨੁਸਾਰ ਸਿਰ ਵਿਚ ਡੂੰਘੀ ਸੱਟ ਲੱਗਣ ਕਾਰਨ ਹਾਲਤ ਗੰਭੀਰ ਬਣੀ ਰਹੀ, ਜੋ ਅੱਜ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਏ। ਪੁਲਸ ਵੱਲੋਂ ਬਣਦੀ ਕਾਰਵਾਈ ਕੀਤੀ ਹੈ। ਮ੍ਰਿਤਕ ਦਾ ਅੰਤਿਮ ਸੰਸਕਾਰ ਤਪਾ ਮੰਡੀ ਵਿਖੇ ਹੋਵੇਗਾ। ਇਸ ਗਹਿਰੇ ਸਦਮੇ ਤੇ ਜੀਰਕਪੁਰ ਅਤੇ ਚੰਡੀਗੜ੍ਹ ਦੀਆਂ ਰਾਜਨੀਤਕ ਪਾਰਟੀਆਂ ਦੇ ਆਗੂਆਂ, ਧਾਰਮਿਕ, ਸਮਾਜਿਕ ਸੰਸਥਾਵਾਂ ਤੋਂ ਇਲਾਵਾ ਸ਼ੈਲਰ ਐਸੋਸੀਏਸ਼ਨ ਸਮੇਤ ਜ਼ੀਰਕਪੁਰ ਅਤੇ ਮੁਹਾਲੀ ਖੇਤਰ ਦੇ ਬਿਲਡਰਾਂ ਨੇ ਮੋੜ ਪਰਿਵਾਰ ਨਾਲ ਦੁਖ ਸਾਂਝਾ ਕੀਤਾ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-