ਪੰਜਾਬਫ਼ੁਟਕਲ

‘ਆਪ’ ਸਰਕਾਰ ਪੰਜਾਬ ਵਿਚ ਸ਼ਹੀਦਾਂ ਦਾ ਅਪਮਾਨ ਕਰ ਰਹੀ ਹੈ: ਤਰੁਣ ਚੁੱਘ

ਨਵੀਂ ਦਿੱਲੀ:  ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ਦੇਸ਼ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੇ ਨਾਂ ‘ਤੇ ਸਸਤੀ ਰਾਜਨੀਤੀ ਕਰਨ ਲਈ ਭਗਵੰਤ ਮਾਨ ਸਰਕਾਰ ਦੀ ਆਲੋਚਨਾ ਕੀਤੀ ਹੈ। ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਕੇਂਦਰ ਸਰਕਾਰ ਵਲੋਂ ਹਰ ਸਰਕਾਰੀ ਸਕੂਲ ਜਾਂ ਪੰਚਾਇਤ ਵਿਚ ਲਗਾਈਆਂ ਜਾਣ ਵਾਲੀਆਂ ਤਖ਼ਤੀਆਂ ਦੀ ਭਾਸ਼ਾ ਅਤੇ ਅੱਖਰ ਬਦਲਣ ਦੇ ਤਰੀਕੇ ਦਾ ਸਖ਼ਤ ਨੋਟਿਸ ਲੈਂਦਿਆਂ ਚੁੱਘ ਨੇ ਕਿਹਾ ਕਿ ਇਹ ਪੰਜਾਬ ਲਈ ਸ਼ਰਮਨਾਕ ਕਾਰਵਾਈ ਹੈ। ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਦੇਸ਼ ਨੂੰ ਆਪਣੇ ਸਮੀਕਰਨਾਂ ਨਾਲ ਬਦਲ ਰਹੀ ਹੈ।

ਚੁੱਘ ਨੇ ਕਿਹਾ ਕਿ ਦੇਸ਼ ਦੇ 72,000 ਤੋਂ ਵੱਧ ਬਲਾਕਾਂ ਵਿਚ ਤਖ਼ਤੀਆਂ ਲਗਾਉਣ ਦਾ ਸਾਰਾ ਵਿੱਤੀ ਬੋਝ ਕੇਂਦਰ ਵਲੋਂ ਚੁੱਕਿਆ ਜਾ ਰਿਹਾ ਹੈ, ਪਰ ਜਿਸ ਤਰੀਕੇ ਨਾਲ ਭਗਵੰਤ ਮਾਨ ਦੀ ਸਰਕਾਰ ਭਾਸ਼ਾ ਅਤੇ ਸੰਦੇਸ਼ ਨਾਲ ਛੇੜਛਾੜ ਕਰ ਰਹੀ ਹੈ, ਉਹ ਨਿੰਦਣਯੋਗ ਹੈ ਅਤੇ ਲੋਕਾਂ ਅਤੇ ਦੇਸ਼ ਦੇ ਸ਼ਹੀਦਾਂ ਦਾ ਅਪਮਾਨ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-