ਦੇਸ਼-ਵਿਦੇਸ਼

ਅਮਰੀਕਾ: ਪੱਛਮੀ ਪੈਨਸਿਲਵੇਨੀਆ ’ਚ ਧਮਾਕੇ ਕਾਰਨ ਬੱਚੇ ਸਣੇ 5 ਲੋਕਾਂ ਦੀ ਮੌਤ

ਨਿਊਯਾਰਕ:  ਅਮਰੀਕਾ ਦੇ ਪੱਛਮੀ ਪੈਨਸਿਲਵੇਨੀਆ ਵਿਚ ਇਕ ਘਰ ਵਿਚ ਹੋਏ ਧਮਾਕੇ ਦੌਰਾਨ ਇਕ ਬੱਚੇ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਧਮਾਕੇ ਨਾਲ ਤਿੰਨ ਘਰ ਤਬਾਹ ਹੋ ਗਏ ਅਤੇ ਘੱਟੋ-ਘੱਟ 12 ਇਮਾਰਤਾਂ ਨੂੰ ਨੁਕਸਾਨ ਪਹੁੰਚਿਆ।

ਪਲਮ ਬੋਰੋ ਦੇ ਪੁਲਿਸ ਮੁਖੀ ਲੈਨੀ ਕੌਨਲੇ ਨੇ ਕਿਹਾ ਕਿ ਧਮਾਕਾ ਸ਼ਨਿਚਰਵਾਰ ਸਵੇਰੇ 10:30 ਵਜੇ ਪਿਟਸਬਰਗ ਤੋਂ ਲਗਭਗ 20 ਮੀਲ (32 ਕਿਲੋਮੀਟਰ) ਪੂਰਬ ਵਿਚ ਹੋਇਆ। ਧਮਾਕੇ ਤੋਂ ਬਾਅਦ ਇਕ ਬੱਚੇ ਸਮੇਤ ਪੰਜ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

ਅਲੇਗੇਨੀ ਕਾਉਂਟੀ ਦੇ ਅਧਿਕਾਰੀਆਂ ਨੇ ਦਸਿਆ ਕਿ ਤਿੰਨ ਜ਼ਖ਼ਮੀਆਂ ਵਿਚੋਂ ਦੋ ਨੂੰ ਛੁੱਟੀ ਦੇ ਦਿਤੀ ਗਈ ਜਦਕਿ ਇਕ ਦੀ ਹਾਲਤ ਗੰਭੀਰ ਹੈ। ਕਾਉਂਟੀ ਦੇ ਬੁਲਾਰੇ ਐਮੀ ਡਾਊਨਜ਼ ਨੇ ਕਿਹਾ ਕਿ ਐਮਰਜੈਂਸੀ ਅਮਲੇ ਨੇ ਦਸਿਆ ਕਿ ਇਕ ਘਰ ਵਿਚ ਧਮਾਕਾ ਹੋਣ ਅਤੇ ਦੋ ਹੋਰ ਘਰਾਂ ਵਿਚ ਅੱਗ ਲੱਗਣ ਤੋਂ ਬਾਅਦ ਲੋਕ ਮਲਬੇ ਹੇਠਾਂ ਫਸ ਗਏ ਸਨ।

ਇਸ ਖ਼ਬਰ ਬਾਰੇ ਕੁਮੈਂਟ ਕਰੋ-