ਅਣਪਛਾਤੇ ਬੰਦੇ ਤਿੰਨ ਸਾਲਾ ਬੱਚਾ ਅਗਵਾ ਕਰਕੇ ਫ਼ਰਾਰ
ਸ੍ਰੀ ਗੋਇੰਦਵਾਲ ਸਾਹਿਬ: ਤਿੰਨ ਅਣਪਛਾਤੇ ਪਿੰਡ ਰਾਹਲ-ਚਾਹਲ ਨਜ਼ਦੀਕ ਬੀਤੀ ਰਾਤ ਆਪਣੇ ਪਿਤਾ ਨਾਲ ਜਾ ਰਹੇ ਤਿੰਨ ਸਾਲਾ ਬੱਚੇ ਨੂੰ ਅਗਵਾ ਕਰਕੇ ਫ਼ਰਾਰ ਹੋ ਗਏ। ਕਾਰ ਸਵਾਰ ਤਿੰਨ ਨੌਜਵਾਨ ਤਿੰਨ ਸਾਲਾ ਬੱਚੇ ਗੁਰਸੇਵਕ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਰੈਸ਼ੀਆਣਾ ਨੂੰ ਅਗਵਾ ਕਰਕੇ ਲੈ ਗਏ ਹਨ। ਅਗਵਾ ਦੀ ਘਟਨਾ ਨੂੰ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਆਪਣੇ ਫੇਸਬੁੱਕ ਪੇਜ ’ਤੇ ਸਾਂਝੀ ਕਰਦਿਆ ਬੱਚੇ ਬਾਰੇ ਕਿਸੇ ਤਰ੍ਹਾਂ ਦੀ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ। ਜ਼ਿਲ੍ਹਾ ਪੁਲੀਸ ਵੱਲੋਂ ਆਪਣੇ ਸੋਸ਼ਲ ਮੀਡੀਆ ਪੇਜ ’ਤੇ ਬੱਚੇ ਦੀ ਤਸਵੀਰ ਸਾਂਝੀ ਕਰਦਿਆ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ। ਸਬ ਡਵੀਜ਼ਨ ਗੋਇੰਦਵਾਲ ਸਾਹਿਬ ਦੇ ਡੀਐੱਸਪੀ ਰਵੀਸ਼ੇਰ ਸਿੰਘ ਨੇ ਆਖਿਆ ਕਿ ਬੱਚੇ ਦੀ ਭਾਲ ਲਈ ਵੱਖ ਵੱਖ ਪੁਲੀਸ ਟੀਮਾਂ ਬਣਾਈਆਂ ਗਈਆਂ ਹਨ।