ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਸਕੱਤਰ ਸਤੀਸ਼ ਸਿੰਗਲਾ ਨੇ ਦੱਸਿਆ ਕਿ ਬੀਬੀਐੱਮਬੀ ਵੱਲੋਂ ਭਾਖੜਾ ਡੈਮ ਵਿੱਚੋਂ ਪਾਣੀ ਦਾ ਵਧਿਆ ਪੱਧਰ ਘੱਟ ਕਰਨ ਲਈ ਯੋਜਨਾਬੱਧ ਤਰੀਕੇ ਤੇ ਪੰਜਾਬ ਦੇ ਇੰਜਨੀਅਰਾਂ ਦੀ ਮਦਦ ਨਾਲ ਪਾਣੀ ਛੱਡਿਆ ਜਾ ਰਿਹਾ ਹੈ। ਡੈਮ ਵਿੱਚੋਂ ਪਾਣੀ ਛੱਡਣ ਉਪਰੰਤ ਡੈਮ ਵਿੱਚ ਪਾਣੀ ਦਾ ਪੱਧਰ 1678.50 ਫੁੱਟ ਤੋਂ ਸਵਾ ਫੁੱਟ ਘੱਟ ਕੇ ਅੱਜ ਦੁਪਹਿਰ ਤੱਕ 1677.26 ਫੁੱਟ ’ਤੇ ਆ ਚੁੱਕਿਆ ਹੈ।ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਅਗਲੇ ਚਾਰ ਪੰਜ ਦਿਨਾਂ ਵਿੱਚ ਪੰਜਾਬ ਅੰਦਰ ਮੀਹ ਪੈਣ ਦੇ ਆਸਾਰ ਨਹੀਂ, ਜਿਸ ਕਰਕੇ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਘੱਟ ਕਰਨ ਲਈ ਇਹ ਸਮਾਂ ਬਿਲਕੁਲ ਢੁੱਕਵਾਂ ਹੈ। ਉਨ੍ਹਾਂ ਉਮੀਦ ਜਤਾਈ ਕਿ ਉਨ੍ਹਾਂ ਵੱਲੋਂ ਭਾਖੜਾ ਵਿੱਚੋਂ ਅਗਲੇ 4-5 ਦਿਨ ਲਗਾਤਾਰ ਪਾਣੀ ਛੱਡ ਕੇ ਡੈਮ ਦੇ ਪਾਣੀ ਨੂੰ ਸੁਰੱਖਿਅਤ ਪੱਧਰ ਤੱਕ ਲੈ ਆਂਦਾ ਜਾਵੇਗਾ।