ਅੰਮ੍ਰਿਤਸਰ ਏਅਰਪੋਰਟ ਤੋਂ ਯਾਤਰੀ ਕੋਲੋਂ 95 ਲੱਖ ਰੁਪਏ ਦੇ ਆਈ ਫੋਨ ਬਰਾਮਦ
ਅੰਮ੍ਰਿਤਸਰ: ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਦੀ ਟੀਮ ਨੇ ਸ਼ਾਰਜਾਹ ਤੋਂ ਆਈ ਫਲਾਈਟ ਵਿਚੋਂ ਉਤਰੇ ਇਕ ਯਾਤਰੀ ਤੋਂ 95 ਲੱਖ ਰੁਪਏ ਦੀ ਕੀਮਤ ਦੇ ਆਈ ਫੋਨ ਬਰਾਮਦ ਕੀਤੇ ਹਨ। ਇਥੇ ਹੀ ਬੱਸ ਨਹੀਂ ਕਸਟਮ ਵਿਭਾਗ ਦੀ ਟੀਮ ਨੇ ਉਕਤ ਯਾਤਰੀ ਤੋਂ 300 ਗ੍ਰਾਮ ਸੋਨਾ ਵੀ ਬਰਾਮਦ ਕੀਤਾ ਹੈ। ਫਿਲਹਾਲ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਏਅਰਪੋਰਟ ’ਤੇ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿਚ ਆਈ ਫੋਨ ਬਰਾਮਦ ਕੀਤੇ ਗਏ ਹਨ।