ਫ਼ੁਟਕਲ

ਧੀ ਘਰ ਪੁਲਸ ਲੈ ਕੇ ਰਾਜ਼ੀਨਾਮਾ ਕਰਾਉਣ ਆਈ ਮਾਂ, ਜਦੋਂ ਸੱਚ ਸਾਹਮਣੇ ਆਇਆ ਤਾਂ…

ਗੁਰਦਾਸਪੁਰ: ਸੋਸ਼ਲ ਮੀਡੀਆ ’ਤੇ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਬਜ਼ੁਰਗ ਔਰਤ ਪੁਲਸ ਦੀ ਵਰਦੀ ਵਿਚ 2 ਹੋਰ ਔਰਤਾਂ (ਜੋ ਕਿ ਫਰਜ਼ੀ ਸੀ) ਅਤੇ ਇਕ ਨੌਜਵਾਨ ਨਾਲ ਆਪਣੀ ਧੀ ਦੇ ਸਹੁਰੇ ਪਿੰਡ ਮਰੜ ’ਚ ਆਉਂਦੀ ਹੈ ਅਤੇ ਰਾਜ਼ੀਨਾਮਾ ਕਰਨ ਦਾ ਦਬਾਅ ਬਣਾਉਂਦੀ ਹੈ। ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਵੱਲੋਂ ਉਨ੍ਹਾਂ ਦਾ ਵੀਡੀਓ ਬਣਾਇਆ ਜਾਂਦਾ ਹੈ ਅਤੇ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ। ਇਸ ਤੋਂ ਬਾਅਦ ਪੁਲਸ ਉਨ੍ਹਾਂ ਨੂੰ ਪੁਲਸ ਸਟੇਸ਼ਨ ਵਿਚ ਲੈ ਜਾਂਦੀ ਹੈ। ਜਾਣਕਾਰੀ ਦਿੰਦੇ ਹੋਏ ਲੜਕੇ ਦੇ ਪਰਿਵਾਰ ਨੇ ਦੱਸਿਆ ਕਿ ਦੋ ਔਰਤਾਂ ਪੁਲਸ ਦੀ ਵਰਦੀ ਵਿਚ ਉਨ੍ਹਾਂ ਦੇ ਘਰ ਆਈਆਂ ਅਤੇ ਪਰਿਵਾਰ ’ਤੇ ਰਾਜ਼ੀਨਾਮਾ ਕਰਨ ਦਾ ਦਬਾਅ ਬਣਾਉਣ ਲੱਗੀਆਂ, ਜੋ ਗਲਤ ਤਰੀਕਾ ਹੈ ਕਿਉਂਕਿ ਮਾਮਲਾ ਅਦਾਲਤ ਵਿਚ ਚੱਲ ਰਿਹਾ ਹੈ।

ਪੁਲਸ ਦੀ ਵਰਦੀ ਵਿਚ ਆਈਆਂ ਦੋਵੇਂ ਔਰਤਾਂ ਤੋਂ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਪਿੰਡ ਦੇ ਸਰਪੰਚ ਦੇ ਸਾਹਮਣੇ ਆਪਣੀ ਪਹਿਚਾਣ ਕਾਦੀਆਂ ਪੁਲਸ ਸਟੇਸ਼ਨ ਦੀ ਮਹਿਲਾ ਪੁਲਸ ਕਰਮਚਾਰੀ ਵਜੋਂ ਦੱਸੀ ਪਰ ਜਦੋਂ ਕਾਦੀਆਂ ਪੁਲਸ ਸਟੇਸ਼ਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਅਜਿਹਾ ਕੋਈ ਵੀ ਵਿਅਕਤੀ ਅਤੇ ਮਹਿਲਾ ਪੁਲਸ ਕਰਮਚਾਰੀ ਇੱਥੇ ਡਿਊਟੀ ’ਤੇ ਤਾਇਨਾਤ ਨਾ ਹੋਣ ਦੀ ਗੱਲ ਆਖੀ।

ਦੂਜੇ ਪਾਸੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਜਗਰੂਪ ਸਿੰਘ ਵਾਸੀ ਮਰੜ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਆਪਣੀ ਪਤਨੀ ਨਾਲ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਹੈ ਅਤੇ ਉਸ ਦੀ ਸੱਸ 2 ਔਰਤਾਂ ਅਤੇ ਇਕ ਨੌਜਵਾਨ ਨੂੰ ਆਪਣੇ ਨਾਲ ਲੈ ਗਈ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਸ਼ਿਕਾਇਤਕਰਤਾ ਦੀ ਸੱਸ ਦੇ ਨਾਲ ਔਰਤ ਪੁਲਸ ਕਰਮਚਾਰੀ ਜਿਸ ਪੁਲਸ ਸਟੇਸ਼ਨ ਤੋਂ ਸੀ ਜਾਂ ਅਸਲੀ ਸੀ ਜਾਂ ਨਕਲੀ, ਪੁਲਸ ਬਣ ਕੇ ਆਈ ਸੀ। ਜਾਂਚ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

ਇਸ ਖ਼ਬਰ ਬਾਰੇ ਕੁਮੈਂਟ ਕਰੋ-