ਦੇਸ਼-ਵਿਦੇਸ਼

ਅਮਰੀਕਾ: ਚੋਣਾਂ ਨਾਲ ਛੇੜਛਾੜ ਦੀ ਸਾਜ਼ਿਸ਼ ਰਚਣ ਦੇ ਦੋਸ਼ ‘ਚ ਟਰੰਪ ਖ਼ਿਲਾਫ਼ ਜਾਰਜੀਆ ‘ਚ ਮਾਮਲਾ ਦਰਜ

ਅਟਲਾਂਟਾ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 2020 ਦੀਆਂ ਚੋਣਾਂ ਵਿਚ ਜਾਰਜੀਆ ਵਿਚ ਆਪਣੀ ਹਾਰ ਨੂੰ ਗੈਰ-ਕਾਨੂੰਨੀ ਢੰਗ ਨਾਲ ਪਲਟਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿਚ ਰਾਜ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ। ਇਹ ਸਾਬਕਾ ਰਾਸ਼ਟਰਪਤੀ ਵਿਰੁੱਧ ਚੌਥਾ ਅਪਰਾਧਿਕ ਮਾਮਲਾ ਹੈ ਅਤੇ ਦੂਜੀ ਵਾਰ ਉਨ੍ਹਾਂ ‘ਤੇ ਚੋਣ ਨਤੀਜਿਆਂ ਨੂੰ ਪਲਟਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲੱਗਾ ਹੈ।

ਦੋ ਸਾਲਾਂ ਦੀ ਜਾਂਚ ਤੋਂ ਬਾਅਦ ਫੁਲਟਨ ਕਾਉਂਟੀ ਦੀ ਗ੍ਰੈਂਡ ਜਿਊਰੀ ਨੇ ਟਰੰਪ ਨੂੰ ਦੋਸ਼ੀ ਠਹਿਰਾਇਆ ਸੀ। ਇਹ ਜਾਂਚ ਜਨਵਰੀ 2021 ਵਿੱਚ ਉਸ ਇੱਕ ਫ਼ੋਨ ਕਾਲ ਤੋਂ ਬਾਅਦ ਸ਼ੁਰੂ ਹੋਈ ਸੀ, ਜਿਸ ਵਿੱਚ ਤਤਕਾਲੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਜਾਰਜੀਆ ਵਿੱਚ ਰਿਪਬਲਿਕਨ ਪਾਰਟੀ ਦੇ ‘ਸੈਕਰੇਟਰੀ ਆਫ਼ ਸਟੇਟ’ (ਚੋਣ ਅਧਿਕਾਰੀ) ਡੈਮੋਕ੍ਰੇਟਿਕ ਪਾਰਟੀ ਦੇ ਜੋਅ ਬਾਈਡੇਨ ਤੋਂ ਬਹੁਤ ਘੱਟ ਅੰਤਰ ਨਾਲ ਹਾਰ ਪਲਟਣ ਲਈ ਜ਼ਰੂਰੀ 11,780 ਵੋਟਾਂ” ਦਿਵਾਉਣ ਵਿਚ ਉਨ੍ਹਾਂ ਦੀ ਮਦਦ ਕਰ ਸਕਦੇ ਹਨ।

ਇਸ ਖ਼ਬਰ ਬਾਰੇ ਕੁਮੈਂਟ ਕਰੋ-