ਫ਼ੁਟਕਲ

ਕਿਰਚਾਂ ਨਾਲ ਹਮਲਾ ਕਰ ਕੇ ਪਿਓ ਤੇ ਭਰਾਵਾਂ ਨੂੰ ਕੀਤਾ ਜ਼ਖਮੀ

ਬਟਾਲਾ: ਸਥਾਨਕ ਸਿੰਬਲ ਚੌਂਕ ਵਿਖੇ ਕਿਰਚਾਂ ਨਾਲ ਹਮਲਾ ਕਰ ਕੇ ਪਿਓ ਅਤੇ ਭਰਾਵਾਂ ਨੂੰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸਿਵਲ ਹਸਪਤਾਲ ‘ਚ ਜ਼ੇਰੇ ਇਲਾਜ ਚਰਨ ਸਿੰਘ ਵਾਸੀ ਹੰਸਾਂ ਵਾਲੀ ਗਲੀ, ਸਿੰਬਲ ਚੌਂਕ ਬਟਾਲਾ ਨੇ ਦੱਸਿਆ ਕਿ ਮੇਰਾ ਵੱਡਾ ਪੁੱਤਰ ਘਰੇਲੂ ਵੰਡ ਨੂੰ ਲੈ ਕੇ ਅਕਸਰ ਝਗੜਾ ਕਰਦਾ ਰਹਿੰਦਾ ਸੀ ਅਤੇ ਅੱਜ ਉਸ ਨੇ ਸਾਡੇ ਨਾਲ ਫਿਰ ਲੜਾਈ ਝਗੜਾ ਕਕੀਤਾ।

ਉਸ ਨੇ ਮੇਰੇ ਦੂਜੇ ਪੁੱਤਰਾਂ ਮਨਦੀਪ ਸਿੰਘ ਤੇ ਸੰਦੀਪ ਸਿੰਘ ਦੇ ਢਿੱਡ ’ਚ ਕਿਰਚਾਂ ਮਾਰੀਆਂ, ਉੱਥੇ ਨਾਲ ਹੀ ਮੇਰੇ ਹੱਥ ’ਤੇ ਵੀ ਕਿਰਚ ਮਾਰ ਕੇ ਮੈਨੂੰ ਜ਼ਖ਼ਮੀ ਕਰ ਦਿੱਤਾ। ਉਪਰੰਤ ਮੈਂ ਇਨ੍ਹਾਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ, ਜਿੱਥੇ ਡਾਕਟਰਾਂ ਨੇ ਇਨ੍ਹਾਂ ਨੂੰ ਅੰਮ੍ਰਿਤਸਰ ਵਿਖੇ ਭੇਜ ਦਿੱਤਾ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-